08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਰਕਾਰੀ ਕਾਲਜ-11 ’ਚ ਖ਼ੁਦਕੁਸ਼ੀ ਰੋਕਥਾਮ ਹਫ਼ਤੇ ਸੰਬੰਧੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ

ਚੰਡੀਗੜ੍ਹ, 7 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਦੀ ‘ਮਨਚਿੱਤਰ ਸੁਸਾਇਟੀ’ ਵਲੋਂ ਚੱਲ ਰਹੇ ਖੁਦਕੁਸ਼ੀ ਰੋਕਥਾਮ ਹਫ਼ਤੇ ਦੇ ਸਬੰਧ ਵਿਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਜਿਸਦਾ ਉਦੇਸ਼ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ, ਸਮਾਜਿਕ ਬਦਨਾਮੀ ਨੂੰ ਖਤਮ ਕਰਨ ਅਤੇ ਨੌਜਵਾਨਾਂ ਨੂੰ ਤਣਾਅ ਨਾਲ ਨਜਿੱਠਣ ਦੇ ਅਮਲੀ ਤਰੀਕਿਆਂ ਅਪਨਾਉਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਚੰਡੀਗੜ੍ਹ, 7 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਦੀ ‘ਮਨਚਿੱਤਰ ਸੁਸਾਇਟੀ’ ਵਲੋਂ ਚੱਲ ਰਹੇ ਖੁਦਕੁਸ਼ੀ ਰੋਕਥਾਮ ਹਫ਼ਤੇ ਦੇ ਸਬੰਧ ਵਿਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਜਿਸਦਾ ਉਦੇਸ਼ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ, ਸਮਾਜਿਕ ਬਦਨਾਮੀ ਨੂੰ ਖਤਮ ਕਰਨ ਅਤੇ ਨੌਜਵਾਨਾਂ ਨੂੰ ਤਣਾਅ ਨਾਲ ਨਜਿੱਠਣ ਦੇ ਅਮਲੀ ਤਰੀਕਿਆਂ ਅਪਨਾਉਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਸੈਮੀਨਾਰ ਵਿਚ ਪੀ.ਜੀ.ਆਈ ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਦੇ ਪ੍ਰਮੁੱਖ ਮਾਨਸਿਕ ਸਿਹਤ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. (ਡਾ.) ਅਖਿਲੇਸ਼ ਸ਼ਰਮਾ ਨੇ ਮਾਨਸਿਕ ਸਿਹਤ ’ਤੇ ਸਮਾਜਿਕ ਪੂੰਜੀ ਦੇ ਪ੍ਰਭਾਵ ਅਤੇ ਵਿਦਿਆਰਥੀ ਜੀਵਨ ਵਿਚ ਆਪਸੀ ਸੰਬੰਧਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਡਾ. ਚੈਤੰਨਿਆ ਵਰਧਨ ਰੈੱਡੀ (ਬਾਲ ਰੋਗ ਮਾਹਰ ਅਤੇ ਕਿਸ਼ੋਰ ਮਨੋਚਿਕਿਤਸਕ) ਨੇ ਵਿਅਕਤੀਗਤ ਤਣਾਅ ਦੇ ਕਾਰਨਾਂ ਦੀ ਪਛਾਣ ਕਰਨ, ਸਹੀ ਮੁਕਾਬਲਾ ਰਣਨੀਤੀਆਂ ਵਿਕਸਿਤ ਕਰਨ ਅਤੇ ਭਾਵਨਾਤਮਕ ਨਿਕਾਸ ਲਈ ਸਿਹਤਮੰਦ ਮਾਧਿਅਮ ਲੱਭਣ ’ਤੇ ਜ਼ੋਰ ਦਿੱਤਾ। ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਸੁਰੇਸ਼ ਕੁਮਾਰ ਨੇ ਇਕ ਖੁੱਲ੍ਹੇ ਅਤੇ ਸਹਿਯੋਗੀ ਮਾਹੌਲ ਦੇ ਨਿਰਮਾਣ ਲਈ ਵਿਦਿਅਕ ਅਦਾਰਿਆਂ ਵਿਚ ਨਿਯਮਤ ਮਾਨਸਿਕ ਸਿਹਤ ਜਾਗਰੂਕਤਾ ਪਹਿਲਕਦਮੀਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋ. ਡਾ. ਦਿਵਿਆ ਮੋਂਗਾ ਨੇ ਵਿਅਕਤੀਗਤ ਵਿਕਾਸ ਵਿਚ ਸੰਸਥਾਗਤ ਸਹਾਇਤਾ ਪ੍ਰਣਾਲੀ ਅਤੇ ਆਤਮ-ਜਾਗਰੂਕਤਾ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਇਸ ਵਿਚ ਡਾ. ਨਰਿੰਦਰ ਸਿੰਘ ਸਮੇਤ ਫੈਕਲਟੀ ਮੈਂਬਰਾਂ ਅਤੇ ਟੀਮ ਮਨਚਿੱਤਰ ਨੇ ਸ਼ਿਰਕਤ ਕੀਤੀ। ਸੈਸ਼ਨ ਦੇ ਅੰਤ ਵਿਚ ਇਕ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਜਿੱਥੇ ਵਿਦਿਆਰਥੀਆਂ ਨੇ ਮਾਹਰਾਂ ਨਾਲ ਆਪਣੀਆਂ ਵਿਅਕਤੀਗਤ ਅਤੇ ਅਕਾਦਮਿਕ ਚੁਣੌਤੀਆਂ ’ਤੇ ਸਿੱਧੀ ਚਰਚਾ ਕੀਤੀ। ਸਮਾਗਮ ਦੀ ਸਮਾਪਤੀ ਰਸਮੀ ਧੰਨਵਾਦ ਦੇ ਮਤੇ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਚੰਡੀਗੜ੍ਹ ’ਚ 63ਵਾਂ ਸਥਾਪਨਾ ਦਿਵਸ ਸਮਾਰੋਹ ਕਰਵਾਇਆ ਅਗਲੀ ਖ਼ਬਰ ਝੂਠੇ ਵਾਅਦਿਆਂ ਨਾਲ ਸੱਤਾ ’ਤੇ ਕਾਬਜ਼ ‘ਆਪ’ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ; ਇਹ ਦੋਸ਼ਾਂ ਦੀ ਰਾਜਨੀਤੀ ਵਿੱਚ ਰੁੱਝੀ...
Ad Position 24