15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਭਾਜਪਾ ਦੀ ਸਰਕਾਰ ਬਣਦਿਆਂ ਹੀ ਪੰਜਾਬ ’ਚੋਂ ਨਸ਼ਾ ਖ਼ਤਮ ਕੀਤਾ ਜਾਵੇਗਾ-ਏਕਤਾ ਨਾਗਪਾਲ

ਡੇਰਾਬੱਸੀ, 15 ਨਵੰਬਰ (ਗੁਰਮੀਤ ਸਿੰਘ)-ਭਾਜਪਾ ਪੰਜਾਬ ਦੀ ਸੂਬਾਈ ਸਕੱਤਰ ਏਕਤਾ ਨਾਗਪਾਲ ਨੇ ਡੇਰਾਬੱਸੀ ਦੇ ਰਹਿਣ ਵਾਲੇ ਸਾਬਕਾ ਕੌਂਸਲਰ ਰਵਿੰਦਰ ਵੈਸ਼ਨਵ ਲਵਲੀ ਨੂੰ ਭਾਜਪਾ ਦੇ ਸੂਬਾਈ ਓ. ਬੀ.

Ad Position 21
No active advertisement
ਰਵਿੰਦਰ ਵੈਸ਼ਨਵ ਨੂੰ ਸਨਮਾਨਿਤ ਕਰਦੇ ਹੋਏ ਭਾਜਪਾ ਆਗੂ ਏਕਤਾ ਨਾਗਪਾਲ ਤੇ ਹੋਰ। ਤਸਵੀਰ : ਗੁਰਮੀਤ ਸਿੰਘ 16-11-2026
ਡੇਰਾਬੱਸੀ, 15 ਨਵੰਬਰ (ਗੁਰਮੀਤ ਸਿੰਘ)-ਭਾਜਪਾ ਪੰਜਾਬ ਦੀ ਸੂਬਾਈ ਸਕੱਤਰ ਏਕਤਾ ਨਾਗਪਾਲ ਨੇ ਡੇਰਾਬੱਸੀ ਦੇ ਰਹਿਣ ਵਾਲੇ ਸਾਬਕਾ ਕੌਂਸਲਰ ਰਵਿੰਦਰ ਵੈਸ਼ਨਵ ਲਵਲੀ ਨੂੰ ਭਾਜਪਾ ਦੇ ਸੂਬਾਈ ਓ. ਬੀ. ਸੀ. ਮੋਰਚੇ ਦਾ ਮੀਡੀਆ ਸਕੱਤਰ ਤੇ ਖੰਨਾ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਹੋਣ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਮੰਡਲ ਡੇਰਾਬੱਸੀ ਦੇ ਪ੍ਰਧਾਨ ਪਵਨ ਕੁਮਾਰ ਧੀਮਾਨ ਸਮੇਤ ਹੋਰਨਾਂ ਪਾਰਟੀ ਅਹੁਦੇਦਾਰਾਂ ਨੇ ਸਹਿ-ਇੰਚਾਰਜ ਦਿਨੇਸ਼ ਵੈਸ਼ਨਵ ਦਾ ਵੀ ਸਨਮਾਨ ਕੀਤਾ। ਇਸ ਮੌਕੇ ਏਕਤਾ ਨਾਗਪਾਲ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਤੇ ਉਸ ਦੀਆਂ ਸਮਰਥਕ ਪਾਰਟੀਆਂ ਪੰਜਾਬ ‘ਚ ਸਰਕਾਰ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਤੇ ਸੂਬੇ ਦੀ ਮਾੜੀ ਆਰਥਿਕ ਸਥਿਤੀ ਨੂੰ ਸੁਧਾਰਨਾ ਮੁੱਖ ਤਰਜ਼ੀਹ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਅਮੀਰ ਸੂਬਾ ਬਣਾਏਗੀ। ਇਸੇ ਦੌਰਾਨ ਰਵਿੰਦਰ ਵੈਸ਼ਨਵ ਨੇ ਏਕਤਾ ਨਾਗਪਾਲ ਦਾ ਧੰਨਵਾਦ ਕਰਦਿਆਂ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਭਾਜਪਾ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ, ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਓ. ਬੀ. ਸੀ. ਮੋਰਚੇ ਦੇ ਸੂਬਾਈ ਪ੍ਰਧਾਨ ਚੌਧਰੀ ਸ਼ਿਵਰਾਜ ਸਿੰਘ ਦਾ ਉਚੇਚੇ ਤੌਰ ‘ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਯੋਗੇਸ਼ ਅੱਤਰੀ, ਘਣਸ਼ਿਆਮ ਸਿੰਘ, ਪ੍ਰਮੋਦ ਰਾਣਾ, ਰਾਜੀਵ ਸ਼ਰਮਾ ਤੇ ਸਮੀਰ ਮਹੇਸ਼ਵਰੀ ਸਮੇਤ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੋਗਾਂ ਪੁਲ ਨੇੜੇ ਨਸ਼ੇ ਦੀ ਖੇਪ ਲੈ ਕੇ ਨਿਕਲਿਆ ਨੌਜਵਾਨ ਚੜ੍ਹਿਆ ਪੁਲਿਸ ਅੜਿੱਕੇ ਅਗਲੀ ਖ਼ਬਰ ਪੰਜਾਬ ਦੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਤੇ ਦੁਕਾਨਾਂ ’ਤੇ ਪੰਜਾਬੀ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਦੀ ਕੀਤੀ ਮੰਗ
Ad Position 24