ਪੰਜਾਬ ਇੰਜੀਨੀਅਰਿੰਗ ਕਾਲਜ ’ਚ ਓਲਡ ਵਿਦਿਆਰਥੀ ਸੰਗਠਨ ਦੀਆਂ ਚੋਣਾਂ ਦੌਰਾਨ ਹਰਪ੍ਰੀਤ ਸਿੰਘ ਓਬਰਾਏ ਨੂੰ ਬਣਾਇਆ ਪ੍ਰਧਾਨ
ਚੰਡੀਗੜ੍ਹ, 7 ਸਤੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪੁਰਾਣੇ ਵਿਦਿਆਰਥੀ ਐਸੋਸੀਏਸ਼ਨ (ਪੀਕੌਸ਼ਾ) ਦੀਆਂ ਸਾਲ 2026 ਚੋਣਾਂ ਦੇ ਨਤੀਜੇ ਐਲਾਨੇ ਗਏ ਹਨ। ਜਿਸ ਵਿਚ ਹਰਪ੍ਰੀਤ ਸਿੰਘ ਓਬਰਾਏ (ਬੈਚ 1993) ਨੇ 1,106 ਵੋਟਾਂ (67.
ਚੰਡੀਗੜ੍ਹ, 7 ਸਤੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪੁਰਾਣੇ ਵਿਦਿਆਰਥੀ ਐਸੋਸੀਏਸ਼ਨ (ਪੀਕੌਸ਼ਾ) ਦੀਆਂ ਸਾਲ 2026 ਚੋਣਾਂ ਦੇ ਨਤੀਜੇ ਐਲਾਨੇ ਗਏ ਹਨ। ਜਿਸ ਵਿਚ ਹਰਪ੍ਰੀਤ ਸਿੰਘ ਓਬਰਾਏ (ਬੈਚ 1993) ਨੇ 1,106 ਵੋਟਾਂ (67.7%) ਹਾਸਲ ਕਰਕੇ ਪੀਕੌਸਾ ਦੇ ਪ੍ਰਧਾਨ ਚੁਣੇ ਗਏ। ਉਪ ਪ੍ਰਧਾਨ ਸੰਜੀਵ ਮੋਦਗਿਲ ਬੈਚ 1985, ਜਨਰਲ ਸਕੱਤਰ ਜ਼ੋਰਾਵਰ ਸਿੰਘ ਬੈਚ 1990, ਖਜ਼ਾਨਚੀ ਅਸ਼ਵਨੀ ਕੁੰਡਲ ਬੈਚ 2009, ਜੁਆਇੰਟ ਸਕੱਤਰ ਸੰਦੀਪ ਗੁਪਤਾ ਬੈਚ 1988 ਸਮੇਤ 11 ਮੈਂਬਰੀ ਕਾਰਜਕਾਰੀ ਕਮੇਟੀ ਜਿਸ ਵਿਚ ਮ੍ਰਿਦੁਲਾ ਗਰੋਵਰ ਡਾਂਗ, ਜਸਵਿੰਦਰ ਸਿੰਘ ਗਰਚਾ, ਰਾਜੀਵ ਗੁਪਤਾ , ਅਕਸ਼ੈ ਰਾਜ ਅਗਰਵਾਲ, ਪ੍ਰਭਦੀਪ ਸਿੰਘ ਸੰਧੂ, ਵਿਨੋਦ ਕੁਮਾਰ ਜੈਨ, ਸੰਜੀਵ ਜੈਨ, ਹਰਭਜਨ ਸਿੰਘ ਮੁੰਡੇ, ਅਸ਼ੋਕ ਕੁਮਾਰ ਸ਼ਰਮਾ, ਵਿਵੇਕ ਮਹਾਜਨ ਅਤੇ ਆਯੁਸ਼ ਗੋਇਲ ਚੁਣੇ ਗਏ ਹਨ। ਚੋਣਾਂ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਰਹੀ ਕਿ ਚੁਣੇ ਗਏ ਨੁਮਾਇੰਦਿਆਂ ਵਿਚ 1972 ਤੋਂ 2018 ਤੱਕ ਦੇ ਵੱਖ-ਵੱਖ ਬੈਚਾਂ ਦੀ ਨੁਮਾਇੰਦਗੀ ਕੀਤੀ ਗਈ ਹੈ। ਇਸ ਨਾਲ ਪੀਕੌਸਾ ਵਿਚ ਵੱਖ-ਵੱਖ ਪੀੜ੍ਹੀਆਂ ਦੇ ਤਜ਼ਰਬੇ, ਊਰਜਾ ਅਤੇ ਨਵੇਂ ਵਿਚਾਰਾਂ ਨੂੰ ਇਕੱਠਾ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।