09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਕਾਲਕਾ ਦੇ ਗਾਂਧੀ ਚੌਕ ਵਿਖੇ 6-7 ਨੌਜਵਾਨਾਂ ਨੇ ਇਕ ਨੌਜਵਾਨ ’ ਤੇ ਡੰਡਿਆਂ ਤੇ ਰਾਡਾਂ ਨਾਲ ਕੀਤਾ ਤਾਬੜ - ਤੋੜ ਹਮਲਾ

ਪੰਚਕੂਲਾ, 8 ਸਤੰਬਰ (ਕਪਿਲ)-ਜ਼ਿਲ੍ਹਾ ਪੰਚਕੂਲਾ ਅਧੀਨ ਪੈਂਦੇ ਕਾਲਕਾ ਦੇ ਗਾਂਧੀ ਚੌਕ ਵਿਖੇ ਸੋਮਵਾਰ ਦੇਰ ਰਾਤ ਇਕ ਨੌਜਵਾਨ ‘ਤੇ 6-7 ਨੌਜਵਾਨਾਂ ਵਲੋਂ ਡੰਡਿਆਂ ਅਤੇ ਰਾਡਾਂ ਨਾਲ ਤਾਬੜ-ਤੋੜ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਨਿਖਿਲ ਚੌਰਸੀਆ ਵਾਸੀ ਕਾਲਕਾ ਵਜੋਂ ਹੋਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਪੰਚਕੂਲਾ, 8 ਸਤੰਬਰ (ਕਪਿਲ)-ਜ਼ਿਲ੍ਹਾ ਪੰਚਕੂਲਾ ਅਧੀਨ ਪੈਂਦੇ ਕਾਲਕਾ ਦੇ ਗਾਂਧੀ ਚੌਕ ਵਿਖੇ ਸੋਮਵਾਰ ਦੇਰ ਰਾਤ ਇਕ ਨੌਜਵਾਨ ‘ਤੇ 6-7 ਨੌਜਵਾਨਾਂ ਵਲੋਂ ਡੰਡਿਆਂ ਅਤੇ ਰਾਡਾਂ ਨਾਲ ਤਾਬੜ-ਤੋੜ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਨਿਖਿਲ ਚੌਰਸੀਆ ਵਾਸੀ ਕਾਲਕਾ ਵਜੋਂ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਖਿਲ ਚੌਰਸੀਆ ‘ਤੇ ਕੁਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਅਚਾਨਕ ਹਮਲਾ ਕਰ ਦਿੱਤਾ, ਜਿ ਕਰਾਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪਹਿਲਾਂ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ। ਨਿਖਿਲ ਇਸ ਸਮੇਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਦੱਸਿਆ ਜਾ ਰਿਹਾ ਹੈ। ਕਾਲਕਾ ਥਾਣੇ ਦੇ ਇੰਚਾਰਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਇੰਚਾਰਜ ਅਨੁਸਾਰ ਨਿਖਿਲ ਚੌਰਸੀਆ ਕਰੀਬ 10 ਦਿਨ ਪਹਿਲਾਂ ਹੀ ਅਸਲ੍ਹਾ ਐਕਟ ਤਹਿਤ ਦਰਜ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਇਆ ਸੀ। ਹਾਲਾਂਕਿ ਪੁਲਿਸ ਮੁਤਾਬਿਕ ਇਸ ਮਾਮਲੇ ਸੰਬੰਧੀ ਹਾਲੇ ਤੱਕ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ। ਪੁਲਿਸ ਵਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਟਿੱਪਰ ਦੀ ਟੱਕਰ ਨੇ ਉਜਾੜਿਆ ਪਰਿਵਾਰ , 20 ਸਾਲਾ ਨੌਜਵਾਨ ਦੀ ਲੱਤ ਕੱਟਣੀ ਪਈ ਦੂਜੇ ਨੌਜਵਾਨ ਦੀ ਲੱਤ ਅਗਲੀ ਖ਼ਬਰ ਪੁਲਿਸ ਕਮਿਸ਼ਨਰ ਪੰਕਜ ਨੈਨ ਵਲੋਂ ਥਾਣਿਆਂ ਤੇ ਚੌਕੀਆਂ ਦਾ ਅਚਨਚੇਤ ਨਿਰੀਖਣ
Ad Position 24