12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਆਰੀਆ ਸਮਾਜ ਖਰੜ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਕਥਾ ਦੀ ਸਮਾਪਤੀ ਅੱਜ

ਖਰੜ, 12 ਸਤੰਬਰ (ਗੁਰਮੁੱਖ ਸਿੰਘ ਮਾਨ)-ਆਰੀਆ ਸਮਾਜ ਖਰੜ ਵਲੋਂ ਸ੍ਰੀ ਰਾਮ ਭਵਨ ਵਿਖੇ ਪਿਛਲੇ ਸੱਤ ਦਿਨਾਂ ਤੋਂ ਕਰਵਾਈ ਜਾ ਰਹੀ ਸ੍ਰੀ ਰਾਮ ਕਥਾ ਦੀ ਸਮਾਪਤੀ ਅੱਜ 13 ਸਤੰਬਰ ਨੂੰ ਸ਼ਰਧਾ, ਭਗਤੀ ਅਤੇ ਸਨਾਤਨ ਸੰਸਕ੍ਰਿਤੀ ਦੇ ਸ਼ਾਨਦਾਰ ਸੰਗਮ ਨਾਲ ਹੋਵੇਗੀ। ਸਮਾਪਤੀ ਸਮਾਰੋਹ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਖਰੜ, 12 ਸਤੰਬਰ (ਗੁਰਮੁੱਖ ਸਿੰਘ ਮਾਨ)-ਆਰੀਆ ਸਮਾਜ ਖਰੜ ਵਲੋਂ ਸ੍ਰੀ ਰਾਮ ਭਵਨ ਵਿਖੇ ਪਿਛਲੇ ਸੱਤ ਦਿਨਾਂ ਤੋਂ ਕਰਵਾਈ ਜਾ ਰਹੀ ਸ੍ਰੀ ਰਾਮ ਕਥਾ ਦੀ ਸਮਾਪਤੀ ਅੱਜ 13 ਸਤੰਬਰ ਨੂੰ ਸ਼ਰਧਾ, ਭਗਤੀ ਅਤੇ ਸਨਾਤਨ ਸੰਸਕ੍ਰਿਤੀ ਦੇ ਸ਼ਾਨਦਾਰ ਸੰਗਮ ਨਾਲ ਹੋਵੇਗੀ। ਸਮਾਪਤੀ ਸਮਾਰੋਹ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਵਿਦੁਸ਼ੀ ਅੰਜਲੀ ਆਰਿਆ ਜੀ ਵਲੋਂ ਸੱਤ ਦਿਨਾਂ ਤੱਕ ਸ੍ਰੀ ਰਾਮ ਕਥਾ ਰਾਹੀਂ ਸ਼ਰਧਾਲੂਆਂ ਨੂੰ ਪ੍ਰਭੂ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ, ਮਰਿਆਦਾ, ਤਿਆਗ, ਸੱਚ, ਧਰਮ ਅਤੇ ਸੰਸਕਾਰਾਂ ਨਾਲ ਜੋੜਨ ਦਾ ਦਿਵਿਆ ਉਪਰਾਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਾ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਭਗਵਾਨ ਸ੍ਰੀ ਰਾਮ ਸਿਰਫ਼ ਸਾਡੇ ਲਈ ਸਿਰਫ਼ ਪੂਜਨੀਕ ਹੀ ਨਹੀਂ ਹਨ, ਸਗੋਂ ਆਦਰਸ਼ ਜੀਵਨ, ਪਰਿਵਾਰ, ਸਮਾਜ ਅਤੇ ਰਾਸ਼ਟਰ ਲਈ ਮਰਿਆਦਾ ਤੇ ਸੰਸਕਾਰਾਂ ਦੇ ਪ੍ਰਤੀਕ ਹਨ। ਕਥਾ ਦੌਰਾਨ ਸਰੂਪ, ਬਾਲ ਲੀਲ੍ਹਾਵਾਂ, ਸੰਸਕਾਰ, ਪ੍ਰਭੂ ਸ੍ਰੀ ਰਾਮ ਅਤੇ ਮਾਤਾ ਸੀਤਾ ਦੇ ਪਾਵਨ ਵਿਆਹ, ਸ੍ਰੀ ਰਾਮ ਦਾ ਵਣ ਗਮਨ, ਮਾਤਾ ਸੀਤਾ ਹਰਨ ਅਤੇ ਰਾਮਾਇਣ ਦੇ ਹੋਰ ਮਹੱਤਵਪੂਰਨ ਪ੍ਰਸੰਗਾਂ ਨੇ ਸ਼ਰਧਾਲੂਆਂ ਨੂੰ ਭਾਵੁਕ ਕਰ ਦਿੱਤਾ। ਅੱਜ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਸ ਰਾਹੀਂ ਬੱਚਿਆਂ ‘ਚ ਆਪਣੀ ਸੰਸਕ੍ਰਿਤੀ, ਸੰਸਕਾਰਾਂ ਅਤੇ ਪ੍ਰਭੂ ਸ੍ਰੀ ਰਾਮ ਦੇ ਆਦਰਸ਼ਾਂ ਪ੍ਰਤੀ ਰੁਚੀ ਅਤੇ ਜੁੜਾਅ ਵਧਾਉਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਥਾ ਦੇ ਸਮਾਪਤੀ ਸਮਾਗਮ ਦੌਰਾਨ ਮਹਾਰਾਜਾ ਅੱਜ ਸਰੋਵਰ ਵਿਖੇ ਲੱਖਾਂ ਦੀਪ ਜਗਾ ਕੇ ਸਰੋਵਰ ਦੇ ਪੂਰੇ ਵਿਹੜੇ ਨੂੰ ਰੌਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੀਪ ਉਤਸਵ ਸਿਰਫ਼ ਦੀਪ ਜਗਾਉਣ ਦਾ ਪ੍ਰੋਗਰਾਮ ਨਹੀਂ, ਸਗੋਂ ਹਨ੍ਹੇਰੇ ਤੋਂ ਚਾਨਣ, ਅਸੱਤ ਤੋਂ ਸੱਤ, ਅਧਰਮ ਤੋਂ ਧਰਮ ਅਤੇ ਨਿਰਾਸ਼ਾ ਤੋਂ ਆਸ ਵੱਲ ਵਧਣ ਦਾ ਸਾਂਝਾ ਸੰਕਲਪ ਹੈ।
Ad Position 22
No active advertisement
ਪਿਛਲੀ ਖ਼ਬਰ ਸੈਕਟਰ -52 ਪੈਟਰੋਲ ਪੰਪ ’ ਤੇ ਖਰੜ ਸੀ . ਆਈ . ਏ . ਤੇ ਇਕ ਨੌਜਵਾਨ ਵਿਚਾਲੇ ਝੜਪ ਦੌਰਾਨ ਚੱਲੀਆਂ ਗੋਲੀਆਂ ਗੋਲੀ ਲੱਗਣ ਨਾ... ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ
Ad Position 24