12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੈਕਟਰ -52 ਪੈਟਰੋਲ ਪੰਪ ’ ਤੇ ਖਰੜ ਸੀ . ਆਈ . ਏ . ਤੇ ਇਕ ਨੌਜਵਾਨ ਵਿਚਾਲੇ ਝੜਪ ਦੌਰਾਨ ਚੱਲੀਆਂ ਗੋਲੀਆਂ ਗੋਲੀ ਲੱਗਣ ਨਾਲ ਜ਼ਖਮੀ ਮਨੀਸ਼ ਪੀ.ਜੀ.ਆਈ. ਦਾਖ਼ਲ, ਪੁਲਿਸ ਦੇ ਬਿਆਨਾਂ ’ਤੇ ਉਸ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ, 12 ਸਤੰਬਰ (ਕਪਿਲ ਵਧਵਾ)—ਸੈਕਟਰ-52 ਸਥਿਤ ਇੰਡੀਅਨ ਆਇਲ ਪੈਟਰੋਲ ਪੰਪ ’ਤੇ ਸ਼ੁੱਕਰਵਾਰ ਦੇਰ ਰਾਤ ਖਰੜ ਸੀ. ਆਈ.

Ad Position 21
repet_subhas-goyals [Copy P29]
ਨੌਜਵਾਨ ਦੀ ਭੈਣ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ। 13-09-2026
ਚੰਡੀਗੜ੍ਹ, 12 ਸਤੰਬਰ (ਕਪਿਲ ਵਧਵਾ)—ਸੈਕਟਰ-52 ਸਥਿਤ ਇੰਡੀਅਨ ਆਇਲ ਪੈਟਰੋਲ ਪੰਪ ’ਤੇ ਸ਼ੁੱਕਰਵਾਰ ਦੇਰ ਰਾਤ ਖਰੜ ਸੀ.ਆਈ.ਏ. ਸਟਾਫ਼ ਅਤੇ ਵਾਂਟੇਡ ਮਨੀਸ਼ ਨਾਮ ਦੇ ਨੌਜਵਾਨ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਮਨੀਸ਼ ਨੂੰ ਇਲਾਜ ਲਈ ਪੀ.ਜੀ.ਆਈ. ਪਹੁੰਚਾਇਆ ਗਿਆ। ਇਸ ਸਬੰਧੀ ਥਾਣਾ ਸੈਕਟਰ-36 ਵਿਖੇ ਪੰਜਾਬ ਪੁਲਿਸ ਅਧਿਕਾਰੀ ਦੇ ਬਿਆਨਾਂ ’ਤੇ ਮਨੀਸ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਖਰੜ ਸੀ.ਆਈ.ਏ. ਦੀ ਟੀਮ ਇਕ ਮਾਮਲੇ ਵਿਚ ਵਾਂਟੇਡ ਮਨੀਸ਼ ਸਮੇਤ ਦੋ ਵਿਅਕਤੀਆਂ ਦਾ ਪਿੱਛਾ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਐਂਡੈਵਰ ਗੱਡੀ ਵਿਚ ਸੈਕਟਰ-52 ਪੈਟਰੋਲ ਪੰਪ ’ਤੇ ਰੁਕੇ, ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਗੱਡੀ ਨਾਲ ਪੁਲਿਸ ਦੀਆਂ ਗੱਡੀਆਂ ਅਤੇ ਇਕ ਮੋਟਰਸਾਈਕਲ ਨੂੰ ਟੱਕਰ ਲੱਗਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਵਲੋਂ 3-4 ਰਾਊਂਡ ਫਾਇਰਿੰਗ ਕੀਤੇ ਜਾਣ ਦੀ ਜਾਣਕਾਰੀ ਹੈ। ਭੈਣ ਨੇ ਪੁਲਿਸ ’ ਤੇ ਲਾਏ ਫਾਇਰਿੰਗ ਦੇ ਦੋਸ਼ ਉੱਧਰ ਜ਼ਖਮੀ ਮਨੀਸ਼ ਦੀ ਭੈਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਕੁਝ ਵਿਅਕਤੀ ਅਚਾਨਕ ਮੌਕੇ ’ਤੇ ਆਏ ਅਤੇ ਸਿਵਲ ਕੱਪੜਿਆਂ ਵਿਚ ਹੋਣ ਕਾਰਨ ਉਨ੍ਹਾਂ ਦੀ ਪਛਾਣ ਪੁਲਿਸ ਵਜੋਂ ਨਹੀਂ ਹੋ ਸਕੀ। ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਨੀਸ਼ ’ਤੇ ਫਾਇਰਿੰਗ ਕਰ ਦਿੱਤੀ। ਮੌਕੇ ’ਤੇ ਮਨੀਸ਼ ਨਾਲ ਮੌਜੂਦ ਇਕ ਲੜਕੀ ਨੇ ਵੀ ਦਾਅਵਾ ਕੀਤਾ ਕਿ ਉਕਤ ਵਿਅਕਤੀਆਂ ਵਿਚੋਂ ਇਕ ਨੇ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮਨੀਸ਼ ਗੱਡੀ ਭਜਾ ਕੇ ਲੈ ਗਿਆ। ਲੜਕੀ ਅਨੁਸਾਰ ਮਨੀਸ਼ ਕੋਲ ਕੋਈ ਹਥਿਆਰ ਨਹੀਂ ਸੀ ਅਤੇ ਨਾ ਹੀ ਉਸ ਨੇ ਪੁਲਿਸ ਮੁਲਾਜ਼ਮਾਂ ’ਤੇ ਗੋਲੀ ਚਲਾਈ ਜਾਂ ਕੋਈ ਹਮਲਾ ਕੀਤਾ। ਘਟਨਾ ਦੀ ਪੂਰੀ ਵਾਰਦਾਤ ਪੈਟਰੋਲ ਪੰਪ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਵਲੋਂ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੇ ਸਾਰੇ ਪੱਖਾਂ ਅਤੇ ਫਾਇਰਿੰਗ ਦੀ ਘਟਨਾ ਦੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਲੋਕ ਅਦਾਲਤ ਦੌਰਾਨ 30 ਹਜ਼ਾਰ ਤੋਂ ਵੱਧ ਮਾਮਲੇ ਕੀਤੇ ਹੱਲ ਅਗਲੀ ਖ਼ਬਰ ਆਰੀਆ ਸਮਾਜ ਖਰੜ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਕਥਾ ਦੀ ਸਮਾਪਤੀ ਅੱਜ
Ad Position 24