16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੇਂਦਰ ਸਰਕਾਰ ਵਲੋਂ ‘ ਖੇਲੋ ਇੰਡੀਆ ’ ਲਈ 36,441 ਕਰੋੜ ਰੁ . ਦਾ ਰੱਖਿਆ ਗਿਆ ਬਜਟ 10 ਗੁਣਾ ਵਧੇਗਾ ਖਿਡਾਰੀਆਂ ਦਾ ਘੇਰਾ

ਜ਼ੀਰਕਪੁਰ, 15 ਸਤੰਬਰ (ਹੈਪੀ ਪੰਡਵਾਲਾ) - ਕੇਂਦਰ ਸਰਕਾਰ ਨੇ ਦੇਸ਼ ਦੇ ਖੇਡ ਢਾਂਚੇ ਨੂੰ ਜ਼ਮੀਨੀ ਪੱਧਰ ਤੋਂ ਕੌਮਾਂਤਰੀ ਮੰਚ ਤੱਕ ਮਜ਼ਬੂਤ ਕਰਨ ਲਈ ਖੇਲੋ ਇੰਡੀਆ ਯੋਜਨਾ (2026-31) ਦਾ ਵੱਡਾ ਵਿਸਥਾਰ ਕੀਤਾ ਹੈ। ਇਸ ਲਈ 36,441 ਕਰੋੜ ਰੁ.

Ad Position 21
repet_subhas-goyals [Copy P29]
ਜ਼ੀਰਕਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀ। ਤਸਵੀਰ : ਹੈਪੀ ਪੰਡਵਾਲਾ 16-09-2026
ਜ਼ੀਰਕਪੁਰ, 15 ਸਤੰਬਰ (ਹੈਪੀ ਪੰਡਵਾਲਾ) - ਕੇਂਦਰ ਸਰਕਾਰ ਨੇ ਦੇਸ਼ ਦੇ ਖੇਡ ਢਾਂਚੇ ਨੂੰ ਜ਼ਮੀਨੀ ਪੱਧਰ ਤੋਂ ਕੌਮਾਂਤਰੀ ਮੰਚ ਤੱਕ ਮਜ਼ਬੂਤ ਕਰਨ ਲਈ ਖੇਲੋ ਇੰਡੀਆ ਯੋਜਨਾ (2026-31) ਦਾ ਵੱਡਾ ਵਿਸਥਾਰ ਕੀਤਾ ਹੈ। ਇਸ ਲਈ 36,441 ਕਰੋੜ ਰੁ. ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਪਿਛਲੀ ਰਾਸ਼ੀ ਨਾਲੋਂ ਕਰੀਬ ਅੱਠ ਗੁਣਾ ਵੱਧ ਹੈ। ਇਸ ਦੇ ਨਾਲ ਵਿੱਤੀ ਸਹਾਇਤਾ ਹਾਸਿਲ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ ਵੀ ਕਰੀਬ ਦਸ ਗੁਣਾ ਵਧਾਉਣ ਦੀ ਯੋਜਨਾ ਹੈ। ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਰੀਜਨਲ ਡਾਇਰੈਕਟਰ (ਇੰਚਾਰਜ) ਸ਼ੈਲੇਂਦਰ ਕੁਮਾਰ ਨੇ ਅੱਜ ਇਥੇ ਪਿੰਡ ਨਾਭਾ ਸਾਹਿਬ ਸਥਿਤ ਕੇਂਦਰ ‘ਚ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਨਵੀਂ ਯੋਜਨਾ ‘ਖੇਲੋ ਭਾਰਤ ਨੀਤੀ-2025’ ਅਤੇ ਦੇਸ਼ ਦੀ ਲੰਮੀ ਮਿਆਦ ਦੀ ਓਲੰਪਿਕ ਤਿਆਰੀ ਨਾਲ ਜੋੜੀ ਗਈ ਹੈ। ਇਸ ਦਾ ਉਦੇਸ਼ ਪਿੰਡਾਂ ਅਤੇ ਟੀਅਰ-2 ਤੇ ਟੀਅਰ-3 ਸ਼ਹਿਰਾਂ ‘ਚੋਂ ਪ੍ਰਤਿਭਾ ਦੀ ਪਛਾਣ ਕਰਕੇ ਉਸ ਨੂੰ ਵਿਗਿਆਨਕ ਸਿਖਲਾਈ, ਆਧੁਨਿਕ ਖੇਡ ਵਿਗਿਆਨ ਅਤੇ ਉੱਚ ਪੱਧਰੀ ਕੋਚਿੰਗ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ 9,000 ਖੇਲੋ ਇੰਡੀਆ ਐਥਲੀਟਸ ਅਤੇ 18,000 ਐਮਰਜਿੰਗ ਖੇਲੋ ਇੰਡੀਆ ਐਥਲੀਟਸ ਨੂੰ ਤਿਆਰ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਖਿਡਾਰੀਆਂ ਨੂੰ ਕੋਚਿੰਗ, ਰਹਿਣ-ਸਹਿਣ, ਖੁਰਾਕ, ਖੇਡ ਕਿੱਟ, ਯਾਤਰਾ, ਮੈਡੀਕਲ ਸਹਾਇਤਾ, ਅਕਾਦਮਿਕ ਸਹਾਇਤਾ ਅਤੇ ਵਧੇਰੇ ਮੁਕਾਬਲਾਤਮਕ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਨਵੀਂ ਯੋਜਨਾ ਤਹਿਤ ਬੁਨਿਆਦੀ ਢਾਂਚੇ ਨੂੰ ਤਿੰਨ ਹਿੱਸਿਆਂ ਵਿਚ ਵਿਕਸਿਤ ਕੀਤਾ ਜਾਵੇਗਾ। ਸੂਬਿਆਂ ਨੂੰ ਆਪਣੀਆਂ ਖੇਤਰੀ ਲੋੜਾਂ ਮੁਤਾਬਿਕ ਖੇਡ ਢਾਂਚਾ ਵਿਕਸਿਤ ਕਰਨ ‘ਚ ਵਧੇਰੇ ਤਰਜੀਹ ਦਿੱਤੀ ਜਾਵੇਗੀ। ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਖੇਡ ਪ੍ਰਣਾਲੀ ਨਾਲ ਜੋੜਨ ਲਈ ਖੇਲੋ ਇੰਡੀਆ ਫੀਡਰ ਸਕੂਲਾਂ ਅਤੇ ਖੇਲੋ ਇੰਡੀਆ ਵਿਦਿਆਲਿਆਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਦੇ ਨਾਲ ਸਕੂਲ, ਯੂਨੀਵਰਸਿਟੀ, ਖੇਤਰੀ ਅਤੇ ਵਿਸ਼ੇਸ਼ ਖੇਡ ਲੀਗਾਂ ਦਾ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਖਿਡਾਰੀਆਂ ਨੂੰ ਲਗਾਤਾਰ ਮੁਕਾਬਲਾਤਮਕ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਯੋਗ ਕੋਚਾਂ ਅਤੇ ਸਹਾਇਕ ਖੇਡ ਮਾਹਿਰਾਂ ਦੀ ਉਪਲੱਬਧਤਾ ਵਧਾਉਣ ਲਈ ਨੈਸ਼ਨਲ ਕੋਚ ਬੋਰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਯੋਜਨਾ ‘ਚ ਏ. ਆਈ. ਆਧਾਰਿਤ ਡਿਜੀਟਲ ਖੇਡ ਪਲੇਟਫਾਰਮ ਰਾਹੀਂ ਖਿਡਾਰੀਆਂ, ਬੁਨਿਆਦੀ ਢਾਂਚੇ, ਮੁਕਾਬਲਿਆਂ, ਕੋਚਿੰਗ ਤੇ ਪ੍ਰਤਿਭਾ ਪਛਾਣ ਨਾਲ ਸੰਬੰਧਿਤ ਡਾਟੇ ਨੂੰ ਇਕੱਠਾ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਨਾਲ ਖਿਡਾਰੀ ਦੀ ਪ੍ਰਤਿਭਾ ਪਛਾਣ ਤੋਂ ਲੈ ਕੇ ਉੱਚ ਪੱਧਰੀ ਮੁਕਾਬਲਿਆਂ ਤੱਕ ਦੀ ਤਰੱਕੀ ਨੂੰ ਟਰੈਕ ਕੀਤਾ ਜਾ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ‘ਫਿਟ ਇੰਡੀਆ’ ਮੁਹਿੰਮ’ ਨੂੰ ਵੀ ਵੱਡੇ ਪੱਧਰ ’ਤੇ ਲਿਜਾਣ ਦੀ ਯੋਜਨਾ ਹੈ। ਮਹਿਲਾਵਾਂ, ਦਿਵਿਆਂਗ ਖਿਡਾਰੀਆਂ, ਸਰਹੱਦੀ ਅਤੇ ਦੂਰ-ਦੁਰਾਡੇ ਖੇਤਰਾਂ ਦੇ ਨੌਜਵਾਨਾਂ ਦੀ ਖੇਡਾਂ ‘ਚ ਭਾਗੀਦਾਰੀ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੁਟਾ ਚੋਣਾਂ 30 ਸਤੰਬਰ, ਨਾਮਜ਼ਦਗੀਆਂ 18 ਸਤੰਬਰ ਨੂੰ ਅਗਲੀ ਖ਼ਬਰ ਅੱਤਿਆਚਾਰ ਰੋਕਥਾਮ ਐਕਟ ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ
Ad Position 24