29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਜੀ. ਟੀ. ਏ. ਵਲੋਂ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਅੱਧੀ ਤਨਖ਼ਾਹ ਵਾਲੀ ਛੁੱਟੀ ਦਾ ਲਾਭ ਦੇਣ ਦਾ ਸਵਾਗਤ

ਚੰਡੀਗੜ੍ਹ, 29 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਸੰਯੁਕਤ ਅਧਿਆਪਕ ਸੰਘ (ਜੇ. ਟੀ.

Ad Position 21
No active advertisement
ਅਜੀਤ ਡੈਸਕ 30-11-2026
ਚੰਡੀਗੜ੍ਹ, 29 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਸੰਯੁਕਤ ਅਧਿਆਪਕ ਸੰਘ (ਜੇ. ਟੀ. ਏ.) ਚੰਡੀਗੜ੍ਹ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਸਾਲ 2022 ਤੱਕ ਅੱਧੀ ਤਨਖ਼ਾਹ ਵਾਲੀ ਛੁੱਟੀ (ਹਾਫ਼ ਪੇ ਲੀਵ) ਦਾ ਲਾਭ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਅੱਧੀ ਤਨਖ਼ਾਹ ਵਾਲੀ ਛੁੱਟੀ (ਹਾਫ਼ ਪੇ ਲੀਵ) ਦਾ ਵਿੱਤੀ ਲਾਭ ਦੇਣ ਸੰਬੰਧੀ ਇਕ ਪੱਤਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਿਆ ਗਿਆ ਹੈ, ਜਿਸ ਤਹਿਤ 31 ਮਾਰਚ 2022 ਤੱਕ ਇਕੱਠਾ ਹੋਇਆ ਹਾਫ਼ ਪੇ ਲੀਵ ਦਾ ਲਾਭ ਮੁਲਾਜ਼ਮ ਨੂੰ ਪੰਜਾਬ ਸੇਵਾ ਨਿਯਮਾਂ ਅਨੁਸਾਰ ਦੇਣ ਬਾਰੇ ਕਿਹਾ ਗਿਆ ਹੈ। ਇਸ ਸੰਬੰਧੀ ਸੰਯੁਕਤ ਅਧਿਆਪਕ ਸੰਘ (ਜੇ. ਟੀ. ਏ.) ਚੰਡੀਗੜ੍ਹ ਦੇ ਪ੍ਰਧਾਨ ਰਣਵੀਰ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਪੱਤਰ ਨਾਲ ਵੋਕੇਸ਼ਨਲ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪੰਜਾਬ ਪੈਟਰਨ ਤਹਿਤ ਜਮ੍ਹਾਂ ਅੱਧੀ ਤਨਖ਼ਾਹ ਵਾਲੀ ਛੁੱਟੀ ਦਾ 31 ਮਾਰਚ 2022 ਤੱਕ ਦਾ ਲਾਭ ਮਿਲੇਗਾ। ਰਣਵੀਰ ਕੁਮਾਰ ਨੇ ਦੱਸਿਆ ਕਿ ਜੀ. ਟੀ. ਏ. ਨੇ 22 ਅਕਤੂਬਰ 2026 ਨੂੰ ਪ੍ਰਸ਼ਾਸਨ ਨੂੰ ਇਕ ਚਿੱਠੀ ਲਿਖ ਕੇ ਅੱਧੀ ਤਨਖ਼ਾਹ ਵਾਲੀ ਛੁੱਟੀ ਦਾ ਮੁੱਦਾ ਚੁੱਕਿਆ ਸੀ ਅਤੇ 1 ਨਵੰਬਰ ਨੂੰ ਕੀਤੀ ਜਾਣ ਵਾਲੀ ਪ੍ਰਾਰਥਨਾ ਸਭਾ ਵਿਚ ਵੀ ਇਸ ਨੂੰ ਮੁੱਖ ਮੰਗ ਵਜੋਂ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਅੱਧੀ ਤਨਖ਼ਾਹ ਵਾਲੀ ਛੁੱਟੀ ਦਾ ਪੰਜਾਬ ਪੈਟਰਨ ’ਤੇ ਵਿੱਤੀ ਲਾਭ ਦੇਣ ਦਾ ਫ਼ੈਸਲਾ ਹੋਰਨਾਂ ਮੁਲਾਜ਼ਮਾਂ ਸਮੇਤ ਅਧਿਆਪਕਾਂ ਦੇ ਹਿੱਤ ਵਿਚ ਇਕ ਅਹਿਮ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 12 ਤੋਂ ਸੁਰੇਂਦਰ ਸ਼ਰਮਾ ਆਮ ਆਦਮੀ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਪ੍ਰਯੋਗ ਫਾਊਂਡੇਸ਼ਨ ਨੇ ਬਜ਼ੁਰਗਾਂ ਲਈ ਲਾਇਆ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ
Ad Position 24