20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਐੱਨ . ਡੀ . ਪੀ . ਐੱਸ ਐਕਟ ਤਹਿਤ ਦਰਜ 10 ਮਾਮਲਿਆਂ ’ ਚ 7 ਨਸ਼ਾ ਕਰਨ ਦੇ ਦੋਸ਼ ’ ਚ ਗ੍ਰਿਫ਼ਤਾਰ

ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਨਸ਼ਾ ਮੁਕਤੀ ਮੁਹਿੰਮ ਤਹਿਤ 17 ਤੇ 18 ਸਤੰਬਰ ਨੂੰ ਐੱਨ. ਡੀ.

Ad Position 21
No active advertisement
ਅਜੀਤ ਡੈਸਕ 20-09-2026
ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਨਸ਼ਾ ਮੁਕਤੀ ਮੁਹਿੰਮ ਤਹਿਤ 17 ਤੇ 18 ਸਤੰਬਰ ਨੂੰ ਐੱਨ.ਡੀ.ਪੀ.ਐੱਸ ਐਕਟ ਅਧੀਨ 10 ਮਾਮਲੇ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚੋਂ 7 ਮਾਮਲਿਆਂ ਵਿਚ ਪੁਲਿਸ ਨੇ ਧਾਰਾ 27 ਐਨ.ਡੀ.ਪੀ.ਐੱਸ ਐਕਟ ਤਹਿਤ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਸੇਵਨ ਕਰਦੇ ਫੜਿਆ ਗਿਆ। ਬਾਕੀ 3 ਮਾਮਲਿਆਂ ਵਿਚ ਮੁਲਜ਼ਮਾਂ ਕੋਲੋਂ ਹੈਰੋਇਨ/ਸਮੈਕ ਬਰਾਮਦ ਹੋਈ। ਪੁਲਿਸ ਅਨੁਸਾਰ ਮਨੀਮਾਜਰਾ, ਮੌਲੀ ਜਾਗਰਾਂ, ਆਈ.ਟੀ. ਪਾਰਕ, ਸੈਕਟਰ-49 ਅਤੇ ਸੈਕਟਰ-36 ਥਾਣਿਆਂ ਦੇ ਇਲਾਕਿਆਂ ਵਿਚੋਂ 7 ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨਸ਼ਾ ਕਰਦੇ ਹੋਏ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਐਲੂਮੀਨੀਅਮ ਫੋਇਲ ਪੇਪਰ, 10 ਰੁਪਏ ਦੇ ਨੋਟ ਅਤੇ ਲਾਈਟਰ ਬਰਾਮਦ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਬਾਅਦ ਵਿਚ ਜ਼ਮਾਨਤ ਮਿਲ ਗਈ। ਇਸੇ ਤਰ੍ਹਾਂ ਥਾਣਾ-31 ਦੇ ਇਲਾਕੇ ਵਿਚੋਂ ਪਰਵੀਨ ਉਰਫ਼ ਪ੍ਰੇਮੀ ਨੂੰ 10.02 ਗ੍ਰਾਮ ਹੈਰੋਇਨ, ਥਾਣਾ-34 ਦੇ ਇਲਾਕੇ ਵਿਚੋਂ ਸ਼ੁਭਮ ਨੂੰ 6.36 ਗ੍ਰਾਮ ਹੈਰੋਇਨ ਅਤੇ ਥਾਣਾ-39 ਦੇ ਇਲਾਕੇ ਵਿਚੋਂ ਮਨੀਸ਼ ਕੁਮਾਰ ਨੂੰ 15.65 ਗ੍ਰਾਮ ਸਮੈਕ/ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਧਾਰਾ 27 ਦੀ ਵਰਤੋਂ ’ ਤੇ ਸਵਾਲ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਧਾਰਾ 27 ਐਨ.ਡੀ.ਪੀ.ਐੱਸ ਐਕਟ ਦੀ ਵਰਤੋਂ ਕਰਦਿਆਂ ਨਸ਼ਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦੀ ਕਾਰਵਾਈ ਨੂੰ ਨਸ਼ਾ ਮੁਕਤੀ ਮੁਹਿੰਮ ਦੌਰਾਨ ਵੱਧ ਰਹੀ ਹ ਐਫ.ਆਈ.ਆਰ ਦੇ ਅੰਕੜਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਸਿਰਫ਼ ਨਸ਼ਾ ਕਰਨ ਵਾਲੇ ਵਿਅਕਤੀ ਦੇ ਆਧਾਰ ’ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਨਸ਼ਾ ਤਸਕਰੀ ਵਿਚ ਵੀ ਸ਼ਾਮਿਲ ਹੈ। ਇਨ੍ਹਾਂ ਮਾਮਲਿਆਂ ਵਿਚ ਨਸ਼ੀਲੇ ਪਦਾਰਥ ਦੀ ਬਰਾਮਦਗੀ ਨਾ ਹੋਣ ਤੇ ਕਥਿਤ ਸੇਵਨ ਦੇ ਆਧਾਰ ’ਤੇ ਧਾਰਾ 27 ਤਹਿਤ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ, ਜਿਸ ਦੌਰਾਨ ਸੈਂਕੜੇ ਮਾਮਲੇ ਹੁਣ ਤੱਕ ਨਸ਼ਾ ਗ੍ਰਸਤ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਟ੍ਰੇਡਿੰਗ ਦੇ ਨਾਂਅ ’ ਤੇ 1.50 ਕਰੋੜ ਰੁ . ਦੀ ਸਾਈਬਰ ਠੱਗੀ ਦੇ ਮਾਮਲੇ ’ ਚ ਪੰਚਕੂਲਾ ਪੁਲਿਸ ਵਲੋਂ 13 ਵਾਂ ਮੁਲ... ਅਗਲੀ ਖ਼ਬਰ ਫਾਹਾ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਇਲਾਜ ਉਪਰੰਤ ਘਰ ’ਚ ਹੀ ਹੋਈ ਮੌਤ
Ad Position 24