20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਆਨਲਾਈਨ ਟ੍ਰੇਡਿੰਗ ਦੇ ਨਾਂਅ ’ ਤੇ 1.50 ਕਰੋੜ ਰੁ . ਦੀ ਸਾਈਬਰ ਠੱਗੀ ਦੇ ਮਾਮਲੇ ’ ਚ ਪੰਚਕੂਲਾ ਪੁਲਿਸ ਵਲੋਂ 13 ਵਾਂ ਮੁਲਜ਼ਮ ਜੋਧਪੁਰ ਤੋਂ ਗ੍ਰਿਫ਼ਤਾਰ

ਪੰਚਕੂਲਾ, 19 ਸਤੰਬਰ (ਕਪਿਲ)-ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ ਕਰੀਬ 1. 50 ਕਰੋੜ ਰੁ.

Ad Position 21
No active advertisement
ਅਜੀਤ ਡੈਸਕ 20-09-2026
ਪੰਚਕੂਲਾ, 19 ਸਤੰਬਰ (ਕਪਿਲ)-ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ ਕਰੀਬ 1.50 ਕਰੋੜ ਰੁ. ਦੀ ਸਾਈਬਰ ਠੱਗੀ ਦੇ ਮਾਮਲੇ ‘ਚ 13ਵੇਂ ਮੁਲਜ਼ਮ ਰਵਿੰਦਰ ਬਿਸ਼ਨੋਈ ਉਰਫ਼ ਰਵੀ ਵਾਸੀ ਜੋਧਪੁਰ (ਰਾਜਸਥਾਨ) ਨੂੰ 18 ਸਤੰਬਰ ਨੂੰ ਜੋਧਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰਨ ਉਪਰੰਤ ਅੱਜ ਪੰਚਕੂਲਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ, ਜਦਕਿ 12ਵੇਂ ਮੁਲਜ਼ਮ ਸੁਰੇਸ਼ ਭਾਦੂ ਦਾ ਪਿਛਲਾ ਰਿਮਾਂਡ ਖ਼ਤਮ ਹੋਣ ਉਪਰੰਤ ਅਦਾਲਤ ਨੇ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਣ ਦੇ ਹੁਕਮ ਸੁਣਾਏ ਹਨ। ਇਸ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਭੂਪ ਸਿੰਘ ਵਲੋਂ ਕੀਤੀ ਜਾ ਰਹੀ ਹੈ। ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫ਼ਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਚਕੂਲਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਸੀ ਕਿ ਉਸ ਨੂੰ ਨਵੰਬਰ 2023 ‘ਚ ਟੈਲੀਗ੍ਰਾਮ ਰਾਹੀਂ ਆਨਲਾਈਨ ਟ੍ਰੇਡਿੰਗ ‘ਚ ਨਿਵੇਸ਼ ਕਰਵਾ ਕੇ ਭਾਰੀ ਮੁਨਾਫ਼ੇ ਦਾ ਝਾਂਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਤੋਂ ਟ੍ਰੇਡਿੰਗ ਐਪ ਡਾਊਨਲੋਡ ਕਰਵਾ ਕੇ ਵੱਖ-ਵੱਖ ਬੈਂਕ ਖਾਤਿਆਂ ‘ਚ ਪੈਸੇ ਜਮ੍ਹਾਂ ਕਰਵਾਏ ਗਏ। ਸ਼ੁਰੂ ‘ਚ ਐਪ ‘ਤੇ ਉਸ ਨੂੰ ਮੁਨਾਫ਼ਾ ਹੁੰਦਾ ਦਿਖਾਇਆ ਗਿਆ ਅਤੇ ਕੁਝ ਰਕਮ ਕਢਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਇਸ ਪ੍ਰਕਿਰਿਆ ‘ਤੇ ਭਰੋਸਾ ਹੋ ਗਿਆ। ਇਸ ਉਪਰੰਤ ਪੈਸੇ ਕਢਵਾਉਣ ਲਈ ਉਸ ਤੋਂ 30 ਫ਼ੀਸਦੀ ਟੈਕਸ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਗਈ। ਇਸ ਤਰ੍ਹਾਂ ਸ਼ਿਕਾਇਤਕਰਤਾ ਨਾਲ ਕਰੀਬ 1.50 ਕਰੋੜ ਰੁ. ਦੀ ਠੱਗੀ ਮਾਰੀ ਗਈ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਪੁਲਿਸ ਵਲੋਂ ਪਹਿਲਾਂ ਹੀ ਮੁਲਜ਼ਮ ਰਾਜੇਸ਼ ਕੁਮਾਰ, ਆਕਿਬ ਅਲੀ ਉਰਫ਼ ਸ਼ੇਰੂ, ਆਕਾਸ਼, ਵਿਸ਼ਾਲ ਕੁਮਾਰ, ਮੋਨੂੰ ਉਰਫ਼ ਮੁਹੰਮਦ ਅਸ਼ਰਫ਼, ਸੰਦੀਪ ਕੁਮਾਰ ਸਿੰਘ, ਰਿਸ਼ਭ ਵੈਸ਼, ਅਨੁਪਮ ਕੁਮਾਰ ਸਿੰਘ, ਆਕਾਸ਼ ਗੁਪਤਾ, ਅਨਿਲ ਖੁਡਖੁੜੀਆ, ਸ਼ਿਆਮ ਲਾਲ ਅਤੇ ਸੁਰੇਸ਼ ਭਾਦੂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਸੈਕਟਰ -38 ’ ਚੋਂ ਟੈਕਸੀ ਡਰਾਈਵਰ ਦੀ ਲਾਸ਼ ਮਿਲੀ ਅਗਲੀ ਖ਼ਬਰ ਐੱਨ . ਡੀ . ਪੀ . ਐੱਸ ਐਕਟ ਤਹਿਤ ਦਰਜ 10 ਮਾਮਲਿਆਂ ’ ਚ 7 ਨਸ਼ਾ ਕਰਨ ਦੇ ਦੋਸ਼ ’ ਚ ਗ੍ਰਿਫ਼ਤਾਰ
Ad Position 24