ਚੜ੍ਹਦੀ ਕਲਾ ਕਾਲੋਨੀ ’ਚ ਸ਼ਰ੍ਹੇਆਮ ਓਵਰਫਲੋ ਹੋ ਰਿਹੈ ਸੀਵਰੇਜ ਦਾ ਗੰਦਾ ਪਾਣੀ
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ-ਕੁਰਾਲੀ ਹਾਈਵੇਅ ’ਤੇ ਪ੍ਰਿੰਸ ਮਾਰਕੀਟ ਦੇ ਪਿਛਲੇ ਪਾਸੇ ਬਣੀ ਹੋਈ ਚੜ੍ਹਦੀ ਕਲਾ ਕਾਲੋਨੀ ਨੂੰ ਜਾਂਦੀ ਗਲੀ ‘ਚ ਸੀਵਰੇਜ ਦਾ ਗੰਦਾ ਪਾਣੀ ਸ਼ਰ੍ਹੇਆਮ ਓਵਰਫਲੋ ਹੋਣ ਕਾਰਨ ਕਾਲੋਨੀ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲੋਨੀ ਦੇ ਵਸਨੀਕ ਗੁਰਨਾਮ ਸਿੰਘ ਸੋਹਲ, ਹਰਚਰਨ ਸਿੰਘ ਬਰਾੜ, ਆਰ.
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ-ਕੁਰਾਲੀ ਹਾਈਵੇਅ ’ਤੇ ਪ੍ਰਿੰਸ ਮਾਰਕੀਟ ਦੇ ਪਿਛਲੇ ਪਾਸੇ ਬਣੀ ਹੋਈ ਚੜ੍ਹਦੀ ਕਲਾ ਕਾਲੋਨੀ ਨੂੰ ਜਾਂਦੀ ਗਲੀ ‘ਚ ਸੀਵਰੇਜ ਦਾ ਗੰਦਾ ਪਾਣੀ ਸ਼ਰ੍ਹੇਆਮ ਓਵਰਫਲੋ ਹੋਣ ਕਾਰਨ ਕਾਲੋਨੀ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲੋਨੀ ਦੇ ਵਸਨੀਕ ਗੁਰਨਾਮ ਸਿੰਘ ਸੋਹਲ, ਹਰਚਰਨ ਸਿੰਘ ਬਰਾੜ, ਆਰ. ਕੇ. ਸ਼ਰਮਾ, ਬਿੰਦਰ ਸੋਹਲ ਤੇ ਪਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਇਸ ਗਲੀ ‘ਚ ਅੱਗੇ ਜਾ ਕੇ ਭਗਵਾਨ ਸ਼ਿਵ ਦਾ ਮੰਦਰ ਹੈ, ਜਿਥੇ ਕਿ ਰੋਜ਼ਾਨਾ ਸਵੇਰੇ-ਸ਼ਾਮ ਕਾਲੋਨੀ ਵਾਸੀ ਤੇ ਹੋਰ ਸ਼ਹਿਰੀ ਨਤਮਸਤਕ ਹੋਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਗਲੀ ‘ਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਹਰ ਸਮੇਂ ਬਦਬੂ ਉੱਠਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਨਗਰ ਕੌਂਸਲ ਖਰੜ ਦੇ ਦਫ਼ਤਰ ਵਿਖੇ ਸ਼ਿਕਾਇਤ ਦੇ ਚੁੱਕੇ ਹਨ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਵਾਇਆ ਜਾਵੇ।