19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜ਼ੀਰਕਪੁਰ ਦੀ ਤਹਿਸੀਲ ਸੜਕ ’ਤੇ ਬੇਤਰਤੀਬੇ ਖੜ੍ਹਦੇ ਵਾਹਨ ਰਾਹਗੀਰਾਂ ਲਈ ਬਣੇ ਪ੍ਰੇਸ਼ਾਨੀ

ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ)-ਇੱਥੋਂ ਦੀ ਤਹਿਸੀਲ ਸੜਕ ‘ਤੇ ਸਥਿਤ ਨਗਰ ਕੌਂਸਲ ਦਫ਼ਤਰ ਤੇ ਪੁਲਿਸ ਥਾਣਾ ਦੇ ਸਾਹਮਣੇ ਰੋਜ਼ਾਨਾ ਲੱਗਣ ਵਾਲੇ ਟ੍ਰੈਫ਼ਿਕ ਜਾਮ ਤੋਂ ਆਮ ਲੋਕ ਅਤੇ ਰਾਹਗੀਰ ਡਾਹਢੇ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ‘ਤੇ ਬੇਤਰਤੀਬੇ ਢੰਗ ਨਾਲ ਖੜ੍ਹਦੇ ਵਾਹਨਾਂ ਕਾਰਨ ਹੀ ਇਹ ਦਿੱਕਤ ਹੈ ਜਿਸ ਕਾਰਨ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਜ਼ੀਰਕਪੁਰ ਦੀ ਤਹਿਸੀਲ ਸੜਕ ’ਤੇ ਲੱਗੇ ਜਾਮ ’ਚ ਫਸੇ ਵਾਹਨ। ਤਸਵੀਰ : ਹੈਪੀ ਪੰਡਵਾਲਾ 20-09-2026
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ)-ਇੱਥੋਂ ਦੀ ਤਹਿਸੀਲ ਸੜਕ ‘ਤੇ ਸਥਿਤ ਨਗਰ ਕੌਂਸਲ ਦਫ਼ਤਰ ਤੇ ਪੁਲਿਸ ਥਾਣਾ ਦੇ ਸਾਹਮਣੇ ਰੋਜ਼ਾਨਾ ਲੱਗਣ ਵਾਲੇ ਟ੍ਰੈਫ਼ਿਕ ਜਾਮ ਤੋਂ ਆਮ ਲੋਕ ਅਤੇ ਰਾਹਗੀਰ ਡਾਹਢੇ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ‘ਤੇ ਬੇਤਰਤੀਬੇ ਢੰਗ ਨਾਲ ਖੜ੍ਹਦੇ ਵਾਹਨਾਂ ਕਾਰਨ ਹੀ ਇਹ ਦਿੱਕਤ ਹੈ ਜਿਸ ਕਾਰਨ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਤਹਿਸੀਲ ਰੋਡ ਸ਼ਹਿਰ ਦਾ ਅਜਿਹਾ ਮੁੱਖ ਮਾਰਗ ਹੈ ਜਿਥੇ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਆਵਾਜਾਈ ਹੁੰਦੀ ਹੈ। ਇਸੇ ਮਾਰਗ ‘ਤੇ ਨਗਰ ਕੌਂਸਲ ਦਫ਼ਤਰ, ਤਹਿਸੀਲ, ਪੁਲਿਸ ਥਾਣਾ, ਏ.ਐੱਸ.ਪੀ. ਦਫ਼ਤਰ, ਮੰਦਰ, ਗਊ ਸ਼ਾਲਾ ਤੇ ਸ਼ਮਸ਼ਾਨ ਘਾਟ ਸਥਿਤ ਹਨ। ਸਰਕਾਰੀ ਦਫ਼ਤਰਾਂ ‘ਚ ਆਪਣੇ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਘੰਟਿਆਂ ਬੱਧੀ ਜਾਮ ‘ਚ ਫਸਣਾ ਪੈਂਦਾ ਹੈ। ਇਥੋਂ ਤੱਕ ਕਿ ਸ਼ਮਸ਼ਾਨ ਘਾਟ ਵੱਲ ਸਸਕਾਰ ਲਈ ਜਾਣ ਵਾਲੇ ਵਾਹਨ ਵੀ ਜਾਮ ‘ਚ ਫਸੇ ਰਹਿੰਦੇ ਹਨ, ਜਿਸ ਕਾਰਨ ਦੁਖੀ ਪਰਿਵਾਰਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੱਡੀਆਂ ਵਾਲੇ ਆਪਣੀਆਂ ਗੱਡੀਆਂ ਰੋਡ ‘ਤੇ ਬੇਤਰਤੀਬ ਢੰਗ ਨਾਲ ਖੜ੍ਹੀਆਂ ਕਰਕੇ ਚਲੇ ਜਾਂਦੇ ਹਨ। ਕੋਈ ਪੱਕੀ ਪਾਰਕਿੰਗ ਦੀ ਵਿਵਸਥਾ ਨਾ ਹੋਣ ਅਤੇ ਪੁਲਿਸ ਵਲੋਂ ਕੋਈ ਸਖ਼ਤ ਕਾਰਵਾਈ ਨਾ ਕੀਤੇ ਜਾਣ ਕਾਰਨ ਵਾਹਨ ਚਾਲਕਾਂ ਦੇ ਮਨਾਂ ‘ਚ ਕਾਨੂੰਨ ਦਾ ਕੋਈ ਭੈਅ ਨਹੀਂ ਰਿਹਾ। ਸੜਕ ‘ਤੇ ਵਾਹਨ ਅੱਗੇ-ਪਿੱਛੇ ਖੜ੍ਹੇ ਹੋਣ ਕਾਰਨ ਰਸਤਾ ਬਹੁਤ ਤੰਗ ਹੋ ਜਾਂਦਾ ਹੈ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਜਾਂਦੀ ਹੈ। ਇਸ ਰੋਡ ਤੋਂ ਲੰਘਣ ਵਾਲੇ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਏ.ਐੱਸ.ਪੀ. ਦਫ਼ਤਰ ਤੇ ਪੁਲਿਸ ਥਾਣਾ ਬਿਲਕੁਲ ਸਾਹਮਣੇ ਹਨ ਤਾਂ ਪ੍ਰਸ਼ਾਸਨ ਅਜਿਹੇ ਗਲਤ ਪਾਰਕਿੰਗ ਵਾਹਨ ਚਾਲਕਾਂ ‘ਤੇ ਕਾਰਵਾਈ ਕਿਉਂ ਨਹੀਂ ਕਰਦਾ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਰੋਡ ‘ਤੇ ਤੁਰੰਤ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣ, ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ ਤੇ ਗੱਡੀਆਂ ਚੁੱਕਣ ਲਈ ਕ੍ਰੇਨ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਰੋਜ਼ਾਨਾ ਦੇ ਜਾਮ ਤੋਂ ਨਿਜਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸ਼ਾਮ ਸਮੇਂ ਲਗਦੇ ਬਿਜਲੀ ਦੇ ਕੱਟਾਂ ਕਾਰਨ ਖਰੜ ਸ਼ਹਿਰ ਅਤੇ ਨੇੜਲਾ ਖੇਤਰ ਡੁੱਬ ਜਾਂਦਾ ਹੈ ਹਨੇਰੇ ’ਚ ਅਗਲੀ ਖ਼ਬਰ ਚੜ੍ਹਦੀ ਕਲਾ ਕਾਲੋਨੀ ’ਚ ਸ਼ਰ੍ਹੇਆਮ ਓਵਰਫਲੋ ਹੋ ਰਿਹੈ ਸੀਵਰੇਜ ਦਾ ਗੰਦਾ ਪਾਣੀ
Ad Position 24