19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ਼ਾਮ ਸਮੇਂ ਲਗਦੇ ਬਿਜਲੀ ਦੇ ਕੱਟਾਂ ਕਾਰਨ ਖਰੜ ਸ਼ਹਿਰ ਅਤੇ ਨੇੜਲਾ ਖੇਤਰ ਡੁੱਬ ਜਾਂਦਾ ਹੈ ਹਨੇਰੇ ’ਚ

ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਰੋਜ਼ਾਨਾ ਬਿਜਲੀ ਸਪਲਾਈ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਅੱਜ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਦਿਨ ਤੇ ਰਾਤ ਸਮੇਂ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ। ਇਥੋਂ ਤੱਕ ਕਿ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਛੋਟੇ ਕਾਰੋਬਾਰੀਆਂ ਦਾ ਕਾਰੋਬਾਰ ਤਬਾਹ ਹੋ ਰਿਹਾ ਹੈ, ਜਿਸ ਦੇ ਚਲਦਿਆਂ ਛੋਟੇ ਕਾਰੋਬਾਰੀਆਂ ਸਮੇਤ ਦੁਕਾਨਦਾਰ ਸਰਕਾਰ ਨੂੰ ਕੋਸ ਰਹੇ ਹਨ।

Ad Position 21
No active advertisement
ਬਿਜਲੀ ਗੁੱਲ ਹੋਣ ਉਪਰੰਤ ਖਰੜ-ਲਾਂਡਰਾਂ ਰੋਡ ’ਤੇ ਪੈਂਦੀ ਰੰਧਾਵਾ ਰੋਡ ’ਤੇ ਪੱਸਰਿਆ ਹਨ੍ਹੇਰਾ। ਤਸਵੀਰ : ਗੁਰਮੁੱਖ ਸਿੰਘ ਮਾਨ ਭਾਜਪਾ ਆਗੂ ਪਵਨ ਮਨੋਚਾ, ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਤੇ ਨਗਰ ਕੌਂਸਲ ਖਰੜ ਦੇ ਸਾਬਕਾ ਮੀਤ ਪ੍ਰਧਾਨ ਜੈ ਭਗਵਾਨ ਸਿੰਗਲਾ। 20-09-2026
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਰੋਜ਼ਾਨਾ ਬਿਜਲੀ ਸਪਲਾਈ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਅੱਜ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਦਿਨ ਤੇ ਰਾਤ ਸਮੇਂ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ। ਇਥੋਂ ਤੱਕ ਕਿ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਛੋਟੇ ਕਾਰੋਬਾਰੀਆਂ ਦਾ ਕਾਰੋਬਾਰ ਤਬਾਹ ਹੋ ਰਿਹਾ ਹੈ, ਜਿਸ ਦੇ ਚਲਦਿਆਂ ਛੋਟੇ ਕਾਰੋਬਾਰੀਆਂ ਸਮੇਤ ਦੁਕਾਨਦਾਰ ਸਰਕਾਰ ਨੂੰ ਕੋਸ ਰਹੇ ਹਨ। ਸ਼ਾਮ ਹੁੰਦੇ ਸਾਰ ਹੀ ਜਦੋਂ ਬਿਜਲੀ ਬੰਦ ਹੁੰਦੀ ਹੈ ਤਾਂ ਖਰੜ ਸ਼ਹਿਰ ਅਤੇ ਆਸ-ਪਾਸ ਦਾ ਪੇਂਡੂ ਖੇਤਰ ਹਨ੍ਹੇਰੇ ਵਿਚ ਡੁੱਬ ਜਾਂਦਾ ਹੈ, ਜੋ ਕਿ ਸਰਕਾਰ ਦੇ ਸੁਚਾਰੂ ਬਿਜਲੀ ਸਪਲਾਈ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਇਸ ਸੰਬੰਧ ‘ਚ ਗੱਲਬਾਤ ਕਰਦਿਆਂ ਭਾਜਪਾ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਬੀ. ਐਲ. ਪਵਨ ਮਨੋਚਾ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਸਰਕਾਰ ਦੇ ਚੋਣ ਵਾਅਦੇ ਸੂਬੇ ਦੇ ਲੋਕ ਨੂੰ ਯਾਦ ਆਉਣ ਲੱਗੇ ਹਨ। ਇਸੇ ਦੌਰਾਨ ਨਗਰ ਕੌਂਸਲ ਖਰੜ ਦੇ ਸਾਬਕਾ ਮੀਤ ਪ੍ਰਧਾਨ ਜੈ ਭਗਵਾਨ ਸਿੰਗਲਾ ਨੇ ਕਿਹਾ ਕਿ ਰੋਜ਼ਾਨਾ ਸਵੇਰੇ, ਦੁਪਹਿਰੇ ਤੇ ਸ਼ਾਮ ਸਮੇਂ ਬਿਜਲੀ ਦੇ ਕੱਟ ਲੱਗ ਰਹੇ ਹਨ ਅਤੇ ਅਜਿਹੇ ‘ਚ ਇਨਵਟਰ ਵੀ ਫੇਲ੍ਹ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼ਾਮ ਸਮੇਂ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਖਰੜ ਸ਼ਹਿਰ ਹਨ੍ਹੇਰੇ ਵਿਚ ਡੁੱਬ ਜਾਂਦਾ ਹੈ, ਜਦਕਿ ਸਰਕਾਰ ਇਹ ਆਖਦੀ ਨਹੀਂ ਥੱਕਦੀ ਕਿ ਸਰਕਾਰ ਮੁਫ਼ਤ ਬਿਜਲੀ ਸਪਲਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਬਿਜਲੀ ਬਿੱਲ ਦਰੁਸਤ ਨਹੀਂ ਹੋ ਰਹੇ ਅਤੇ ਖਪਤਕਾਰ ਆਪਣੀ ਖਪਤ ਤੋਂ ਜ਼ਿਆਦਾ ਬਿੱਲ ਭਰਨ ਲਈ ਮਜ਼ਬੂਰ ਹਨ।
Ad Position 22
No active advertisement
ਪਿਛਲੀ ਖ਼ਬਰ ਨੰਗਲ ਨੂੰ ਬਣਾਇਆ ਜਾਵੇਗਾ ਸੂਬੇ ਦਾ ਸਭ ਤੋਂ ਸਾਫ਼ - ਸੁਥਰਾ ਸ਼ਹਿਰ - ਬੈਂਸ ਮਿਸ਼ਨ ਕਲੀਨ ਪੰਜਾਬ ਤਹਿਤ ਮੰਤਰੀ ਬੈਂਸ ਖੁਦ ਰੋਜ਼... ਅਗਲੀ ਖ਼ਬਰ ਜ਼ੀਰਕਪੁਰ ਦੀ ਤਹਿਸੀਲ ਸੜਕ ’ਤੇ ਬੇਤਰਤੀਬੇ ਖੜ੍ਹਦੇ ਵਾਹਨ ਰਾਹਗੀਰਾਂ ਲਈ ਬਣੇ ਪ੍ਰੇਸ਼ਾਨੀ
Ad Position 24