26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਦੀਆਂ ਵੱਖ-ਵੱਖ ਸਬ-ਡਵੀਜ਼ਨ ਇਕਾਈਆਂ ਦੀ ਚੋਣ

ਐੱਸ. ਏ.

Ad Position 21
No active advertisement
ਅਜੀਤ ਡੈਸਕ 26-09-2026
ਐੱਸ. ਏ. ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਅਧੀਨ ਆਉਂਦੀਆਂ ਸਬ-ਡਵੀਜ਼ਨਾਂ ਟੈਕਨੀਕਲ-1, 2 ਤੇ 3 ਦੀਆਂ ਸਬ-ਯੂਨਿਟਾਂ ਦੀਆਂ ਜਥੇਬੰਦਕ ਚੋਣ ਪ੍ਰਕਿਰਿਆ ਸਰਕਲ ਕਮੇਟੀ ਮੁਹਾਲੀ ਦੀ ਨਿਗਰਾਨੀ ਹੇਠ ਮੁਕੰਮਲ ਕੀਤੀ ਗਈ। ਇਸ ਦੌਰਾਨ ਸਰਬਸੰਮਤੀ ਨਾਲ ਸਬ-ਡਵੀਜ਼ਨ ਟੈਕਨੀਕਲ-1 ਅਹੁਦੇਦਾਰਾਂ ਵਿਚ ਰਾਧੇ ਸ਼ਿਆਮ ਲਾਈਨਮੈਨ ਨੂੰ ਪ੍ਰਧਾਨ, ਸਿਧਾਰਥ ਕੁਮਾਰ ਨੂੰ ਮੀਤ ਪ੍ਰਧਾਨ, ਲਖਵਿੰਦਰ ਸਿੰਘ ਲਾਈਨਮੈਨ ਨੂੰ ਸਕੱਤਰ, ਸੌਦਾਗਰ ਸਿੰਘ ਲਾਈਨਮੈਨ ਨੂੰ ਸਹਾਇਕ ਸਕੱਤਰ ਅਤੇ ਬਲਵਿੰਦਰ ਸਿੰਘ ਲਾਈਨਮੈਨ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸੇ ਤਰ੍ਹਾਂ ਸਬ-ਡਵੀਜ਼ਨ ਟੈਕਨੀਕਲ-2 ਮੁਹਾਲੀ ਦੇ ਅਹੁਦੇਦਾਰਾਂ ਵਿਚ ਜਸਪਾਲ ਸਿੰਘ ਲਾਈਨਮੈਨ ਨੂੰ ਪ੍ਰਧਾਨ, ਸੁਖਜਿੰਦਰ ਸਿੰਘ ਲਾਈਨਮੈਨ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਲਾਈਨਮੈਨ ਨੂੰ ਸਕੱਤਰ, ਗੋਪਾਲ ਬਹਾਦਰ ਲਾਈਨਮੈਨ ਨੂੰ ਸਹਾਇਕ ਸਕੱਤਰ ਅਤੇ ਭਗਵੰਤ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ, ਜਦਕਿ ਸਬ- ਡਵੀਜ਼ਨ ਟੈਕਨੀਕਲ-3 ਮੁਹਾਲੀ ਦੇ ਅਹੁਦੇਦਾਰਾਂ ਵਿਚ ਜਗਜੀਤ ਸਿੰਘ ਲਾਈਨਮੈਨ ਨੂੰ ਪ੍ਰਧਾਨ, ਕੁਲਜਿੰਦਰ ਸਿੰਘ ਲਾਈਨਮੈਨ ਨੂੰ ਮੀਤ ਪ੍ਰਧਾਨ, ਰਮਨਦੀਪ ਸਿੰਘ ਲਾਈਨਮੈਨ ਨੂੰ ਸਕੱਤਰ, ਰਜਿੰਦਰ ਗਿਰ ਲਾਈਨਮੈਨ ਨੂੰ ਸਹਾਇਕ ਸਕੱਤਰ ਅਤੇ ਸਰਬਜੀਤ ਸਿੰਘ ਲਾਈਨਮੈਨ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਚੋਣ ਇਜਲਾਸ ਨੂੰ ਜਤਿੰਦਰ ਸਿੰਘ, ਗੁਰਬਖ਼ਸ਼ ਸਿੰਘ ਸਰਕਲ ਪ੍ਰਧਾਨ, ਲੱਖਾ ਸਿੰਘ ਕਨਵੀਨਰ, ਰਜਿੰਦਰ ਸਿੰਘ, ਵਿਜੈ ਕੁਮਾਰ ਅਤੇ ਅਜੀਤ ਸਿੰਘ ਡਵੀਜ਼ਨ ਸਕੱਤਰ ਨੇ ਸੰਬੋਧਨ ਕਰਦਿਆਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਸੰਘਰਸ਼ਾਂ ਨੂੰ ਲਾਮਬੰਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕੁਰਾਲੀ ਨੂੰ ਘੜੂੰਆਂ ਨਾਲ ਜੋੜਦੀ ਸੰਪਰਕ ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਇਲਾਕਾ ਵਾਸੀਆਂ ’ਚ ਸਰਕਾਰ ਖ਼ਿਲਾਫ਼ ਭਾਰੀ ਰ... ਅਗਲੀ ਖ਼ਬਰ ਰਿਆਤ-ਬਾਹਰਾ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ 70 ਯੂਨਿਟ ਕੀਤਾ ਖ਼ੂਨਦਾਨ
Ad Position 24