25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੁਰਾਲੀ ਨੂੰ ਘੜੂੰਆਂ ਨਾਲ ਜੋੜਦੀ ਸੰਪਰਕ ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਇਲਾਕਾ ਵਾਸੀਆਂ ’ਚ ਸਰਕਾਰ ਖ਼ਿਲਾਫ਼ ਭਾਰੀ ਰੋਸ

ਕੁਰਾਲੀ, 25 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਨੂੰ ਪਿੰਡ ਘੜੂੰਆਂ ਨਾਲ ਜੋੜਨ ਵਾਲੀ ਸੰਪਰਕ ਸੜਕ ਦੀ ਹਾਲਤ ਜ਼ਿਆਦਾ ਖ਼ਸਤਾ ਹੋਣ ਕਾਰਨ ਪਿੰਡ ਸਿੰਘਪੁਰਾ ਦੀ ਪੰਚਾਇਤ ਅਤੇ ਇਲਾਕਾ ਵਾਸੀਆਂ ‘ਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਸਿੰਘਪੁਰਾ ਦੇ ਸਰਪੰਚ ਕੁਲਦੀਪ ਸਿੰਘ ਅਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਰਵੀ ਵੜੈਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਰਾਲੀ ਤੋਂ ਘੜੂੰਆਂ ਨੂੰ ਜਾਣ ਵਾਲੀ ਇਹ ਸੜਕ ਸਿੰਘਪੁਰਾ ਤੋਂ ਹੁੰਦੀ ਹੋਈ ਪਿੰਡ ਕਾਲੇਵਾਲ ਰਾਹੀਂ ਘੜੂੰਆਂ ਤੱਕ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 26-09-2026
ਕੁਰਾਲੀ, 25 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਨੂੰ ਪਿੰਡ ਘੜੂੰਆਂ ਨਾਲ ਜੋੜਨ ਵਾਲੀ ਸੰਪਰਕ ਸੜਕ ਦੀ ਹਾਲਤ ਜ਼ਿਆਦਾ ਖ਼ਸਤਾ ਹੋਣ ਕਾਰਨ ਪਿੰਡ ਸਿੰਘਪੁਰਾ ਦੀ ਪੰਚਾਇਤ ਅਤੇ ਇਲਾਕਾ ਵਾਸੀਆਂ ‘ਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਸਿੰਘਪੁਰਾ ਦੇ ਸਰਪੰਚ ਕੁਲਦੀਪ ਸਿੰਘ ਅਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਰਵੀ ਵੜੈਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਰਾਲੀ ਤੋਂ ਘੜੂੰਆਂ ਨੂੰ ਜਾਣ ਵਾਲੀ ਇਹ ਸੜਕ ਸਿੰਘਪੁਰਾ ਤੋਂ ਹੁੰਦੀ ਹੋਈ ਪਿੰਡ ਕਾਲੇਵਾਲ ਰਾਹੀਂ ਘੜੂੰਆਂ ਤੱਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਖੇਤਰ ਦੇ ਲੋਕਾਂ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਸਿੰਘਪੁਰਾ ਦੇ ਦੋ ਸਕੂਲਾਂ ‘ਚ ਵੱਡੀ ਗਿਣਤੀ ‘ਚ ਬੱਚੇ ਪੜ੍ਹਦੇ ਹਨ, ਜਦਕਿ ਪਿੰਡ ਕਾਲੇਵਾਲ ਸਥਿਤ ਆਦਰਸ਼ ਸਕੂਲ ‘ਚ ਵੀ ਹਜ਼ਾਰਾਂ ਦੀ ਗਿਣਤੀ ‘ਚ ਬੱਚੇ ਪੜ੍ਹਨ ਲਈ ਆਉਂਦੇ ਹਨ। ਸੜਕ ਦੀ ਖਸਤਾ ਹਾਲਤ ਕਾਰਨ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਚ ਬਲਕਾਰ ਸਿੰਘ ਅਤੇ ਸੋਢੀਪਾਲ ਨੇ ਦੱਸਿਆ ਕਿ ਸੜਕ ‘ਤੇ ਕਰੀਬ ਛੇ ਮਹੀਨੇ ਪਹਿਲਾਂ ਸਿਰਫ਼ ਗਟਕਾ ਪਾ ਕੇ ਕੰਮ ਵਿਚਕਾਰ ਹੀ ਛੱਡ ਦਿੱਤਾ ਗਿਆ, ਜਿਸ ਕਾਰਨ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ ਹੈ ਅਤੇ ਇਥੇ ਕਿਸੇ ਵੀ ਸਮੇਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਇਸੇ ਦੌਰਾਨ ਯੂਥ ਆਗੂ ਰਵੀ ਵੜੈਚ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਪਿੰਡ ਕਾਲੇਵਾਲ ਵਿਖੇ ਆਏ ਸਨ ਅਤੇ ਉਸ ਸਮੇਂ ਇਲਾਕਾ ਵਾਸੀਆਂ ਨੂੰ ਆਸ ਸੀ ਕਿ ਸੜਕ ਦੇ ਨਿਰਮਾਣ ਦਾ ਕੰਮ ਜਲਦ ਮੁਕੰਮਲ ਹੋ ਜਾਵੇਗਾ, ਪਰ ਅਜੇ ਤੱਕ ਸੜਕ ਦਾ ਕੰਮ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ ਜਲਦ ਤੋਂ ਜਲਦ ਸੜਕ ਦੇ ਨਿਰਮਾਣ ਕਾਰਜ ਮੁਕੰਮਲ ਨਾ ਕਰਵਾਏ ਗਏ ਤਾਂ ਪਿੰਡ ਸਿੰਘਪੁਰਾ ਦੀ ਪੰਚਾਇਤ ਪਿੰਡ ਵਾਸੀਆਂ ਅਤੇ ਨਾਲ ਲੱਗਦੇ ਪਿੰਡਾਂ ਦੇ ਸਹਿਯੋਗ ਨਾਲ ਸਰਕਾਰ ਖ਼ਿਲਾਫ਼ ਵਿਆਪਕ ਸੰਘਰਸ਼ ਸ਼ੁਰੂ ਕਰੇਗੀ। ਇਸ ਮੌਕੇ ਪੰਚ ਬਲਕਾਰ ਸਿੰਘ, ਪੰਚ ਸੋਢੀਪਾਲ, ਹਰਮਨ ਵੜੈਚ, ਅਮਰਜੀਤ ਸਿੰਘ, ਰਿਚੀ ਸਿੰਘਪੁਰਾ, ਸੀਤਲ ਬਾਬਾ, ਦਿਲਪ੍ਰੀਤ ਸਿੰਘ, ਪਰਮਿੰਦਰ ਸਿੰਘ ਤੇ ਨਿੱਕਾ ਸਿੰਘ ਸਮੇਤ ਪਿੰਡ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ . ਸੀ . ਕੋਮਲ ਮਿੱਤਲ ਅਤੇ ਐੱਸ . ਐੱਸ . ਪੀ . ਵਰੁਣ ਸ਼ਰਮਾ ਨੇ ਨਸ਼ਾ ਵਿਰੋਧੀ ਗਤੀਵਿਧੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀਆਂ ਵੱਖ-ਵੱਖ ਸਬ-ਡਵੀਜ਼ਨ ਇਕਾਈਆਂ ਦੀ ਚੋਣ
Ad Position 24