25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਗਰ ਕੌਂਸਲ ਦੀ ਹਦੂਦ ’ਚ ਸ਼ਾਮਿਲ ਪਿੰਡਾਂ ਅੰਦਰ ਸਰਕਾਰ ਨੇ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ-ਬੰਨੀ ਕੰਗ

ਖਰੜ, 25 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਖਰੜ ਦੀ ਹਦੂਦ ਅੰਦਰ ਸ਼ਾਮਿਲ ਪਿੰਡਾਂ ਦੇ ਵਿਕਾਸ ਬਾਰੇ ਨਵੀਂ ਰਣਨੀਤੀ ਤਿਆਰ ਕਰਨ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪਿੰਡ ਜੰਡਪੁਰ ਵਿਖੇ ਮੀਟਿੰਗ ਸੱਦੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸੀ ਆਗੂ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਿਹਾ ਕਿ ਜਿਹੜੇ ਪਿੰਡ ਕਾਂਗਰਸ ਸਰਕਾਰਾਂ ਸਮੇਂ ਨਗਰ ਕੌਂਸਲ ਖਰੜ ਦੀ ਹਦੂਦ ਵਿਚ ਸ਼ਾਮਿਲ ਹੋਏ ਸਨ, ਉਨ੍ਹਾਂ ਅੰਦਰ ਮੌਜੂਦਾ ‘ਆਪ’ ਸਰਕਾਰ ਵਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 26-09-2026
ਖਰੜ, 25 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਖਰੜ ਦੀ ਹਦੂਦ ਅੰਦਰ ਸ਼ਾਮਿਲ ਪਿੰਡਾਂ ਦੇ ਵਿਕਾਸ ਬਾਰੇ ਨਵੀਂ ਰਣਨੀਤੀ ਤਿਆਰ ਕਰਨ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪਿੰਡ ਜੰਡਪੁਰ ਵਿਖੇ ਮੀਟਿੰਗ ਸੱਦੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸੀ ਆਗੂ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਿਹਾ ਕਿ ਜਿਹੜੇ ਪਿੰਡ ਕਾਂਗਰਸ ਸਰਕਾਰਾਂ ਸਮੇਂ ਨਗਰ ਕੌਂਸਲ ਖਰੜ ਦੀ ਹਦੂਦ ਵਿਚ ਸ਼ਾਮਿਲ ਹੋਏ ਸਨ, ਉਨ੍ਹਾਂ ਅੰਦਰ ਮੌਜੂਦਾ ‘ਆਪ’ ਸਰਕਾਰ ਵਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ। ਉਨ੍ਹਾਂ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਤਿਆਰ ਕੀਤੇ ਗਏ ਭਵਿੱਖੀ ਪ੍ਰੋਗਰਾਮਾਂ ਬਾਰੇ ਪਾਰਟੀ ਵਰਕਰਾਂ ਦੇ ਸਮਰਥਕਾਂ ਨਾਲ ਚਰਚਾ ਕਰਦਿਆਂ ਇਨ੍ਹਾਂ ਬਾਰੇ ਘਰ-ਘਰ ਜਾਣਕਾਰੀ ਪਹੁੰਚਾਉਣ ਦੀ ਅਪੀਲ ਕੀਤੀ ਤਾਂ ਜੋ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਇਸ ਮੌਕੇ ਨਿਰਮਲ ਸਿੰਘ ਹਰਲਾਲਪੁਰ, ਸਤਨਾਮ ਸਿੰਘ ਹਰਲਾਲਪੁਰ ਬਲਾਕ ਪ੍ਰਧਾਨ ਕਾਂਗਰਸ, ਹਰਜਿੰਦਰ ਸਿੰਘ ਜੰਡਪੁਰ, ਅਮਰਜੀਤ ਸਿੰਘ ਜੰਡਪੁਰ, ਕ੍ਰਿਪਾਲ ਸਿੰਘ ਖਿਜ਼ਰਾਬਾਦ ਤੇ ਸਰਬਜੀਤ ਕੌਰ ਸੈਣੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਏਕਨੂਰ ਗਲੋਬਲਜ਼ ਓਵਰਸੀਜ਼ ਫਰਮ ਦੀ ਲਾਇਸੰਸ ਅਰਜ਼ੀ ਦਾਖ਼ਲ ਦਫ਼ਤਰ ਅਗਲੀ ਖ਼ਬਰ ਕਾਂਗਰਸ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਲਈ ਵਚਨਬੱਧ- ਗੁਰਤੇਜ ਬੈਨੀਪਾਲ ਬਲਟਾਣਾ ’ ਚ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਕ...
Ad Position 24