25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਏਕਨੂਰ ਗਲੋਬਲਜ਼ ਓਵਰਸੀਜ਼ ਫਰਮ ਦੀ ਲਾਇਸੰਸ ਅਰਜ਼ੀ ਦਾਖ਼ਲ ਦਫ਼ਤਰ

ਐੱਸ. ਏ.

Ad Position 21
No active advertisement
ਅਜੀਤ ਡੈਸਕ 26-09-2026
ਐੱਸ. ਏ. ਐੱਸ. ਨਗਰ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਏਕਨੂਰ ਗਲੋਬਲਜ਼ ਓਵਰਸੀਜ਼ ਫਰਮ (ਐਸ. ਸੀ. ਐਫ. ਨੰ. 118 ਦੂਜੀ ਮੰਜ਼ਿਲ ਫੇਜ਼-11 ਮੁਹਾਲੀ) ਦੇ ਮਾਲਕ ਸਮਰਾਟ ਪੁੱਤਰ ਸੁਰਿੰਦਰ ਕੁਮਾਰ ਵਾਸੀ ਫ਼ਾਜ਼ਿਲਕਾ ਵਲੋਂ ਕੰਸਲਟੈਂਸੀ ਦਾ ਕੰਮ ਕਰਨ ਲਈ ਲਾਇਸੰਸ ਜਾਰੀ ਕਰਨ ਸੰਬੰਧੀ ਦਿੱਤੀ ਗਈ ਅਰਜ਼ੀ ਨੂੰ ਦਾਖ਼ਲ ਦਫ਼ਤਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰਮ ਦੇ ਮਾਲਕ ਸਮਰਾਟ ਵਲੋਂ ਲਾਇਸੰਸ ਲਈ ਦਿੱਤੀ ਗਈ ਦਰਖਾਸਤ ਸੰਬੰਧੀ ਪੁਲਿਸ ਪੜਤਾਲ ਕਰਵਾਈ ਗਈ ਸੀ ਅਤੇ ਇਸ ਦੌਰਾਨ ਬਿਨੈਕਾਰ ਵਲੋਂ ਲੋੜੀਂਦੇ ਦਸਤਾਵੇਜ਼ ਪੇਸ਼ ਨਾ ਕੀਤੇ ਜਾਣ ਅਤੇ ਫਾਈਲ ਦੀ ਵੈਰੀਫਿਕੇਸ਼ਨ ਲਈ ਸਹਿਯੋਗ ਨਾ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਪੜਤਾਲ ਦੌਰਾਨ ਫਰਮ ਦਾ ਦਫ਼ਤਰ ਵੀ ਬੰਦ ਪਾਇਆ ਗਿਆ ਅਤੇ ਉਮੀਦਵਾਰ ਦਾ ਮੋਬਾਈਲ ਫ਼ੋਨ ਵੀ ਬੰਦ ਮਿਲਿਆ। ਇਸ ਤੋਂ ਇਲਾਵਾ ਉਕਤ ਫਰਮ ਖ਼ਿਲਾਫ਼ ਇਕ ਸ਼ਿਕਾਇਤ ਵੀ ਦਫ਼ਤਰ ਨੂੰ ਪ੍ਰਾਪਤ ਹੋਈ ਸੀ, ਜਿਸ ਸੰਬੰਧੀ ਬਿਨੈਕਾਰ ਨੂੰ ਨੋਟਿਸ ਜਾਰੀ ਕਰਕੇ ਬਿਨਾਂ ਲਾਇਸੰਸ ਤੋਂ ਕੰਮ ਕਰਨ ਸੰਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਸੀ, ਪਰ ਬਿਨੈਕਾਰ ਵਲੋਂ ਕੋਈ ਸਪੱਸ਼ਟੀਕਰਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੜਤਾਲ ਰਿਪੋਰਟ ਅਤੇ ਉਪਲੱਬਧ ਰਿਕਾਰਡ ਨੂੰ ਮੁੱਖ ਰੱਖਦਿਆਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 3 ਦੀ ਉਲੰਘਣਾ ਸਾਹਮਣੇ ਆਉਣ ‘ਤੇ ਕੰਸਲਟੈਂਸੀ ਦਾ ਲਾਇਸੰਸ ਜਾਰੀ ਕਰਨ ਸੰਬੰਧੀ ਦਰਖ਼ਾਸਤ ਦਾਖ਼ਲ ਦਫ਼ਤਰ ਕਰ ਦਿੱਤੀ ਗਈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਐਕਟ/ਨਿਯਮਾਂ ਅਨੁਸਾਰ ਜੇਕਰ ਭਵਿੱਖ ‘ਚ ਉਕਤ ਫਰਮ ਜਾਂ ਉਸ ਦੇ ਮਾਲਕ ਖ਼ਿਲਾਫ਼ ਕੋਈ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਹਰ ਪੱਖੋਂ ਭਰਪਾਈ ਲਈ ਸੰਬੰਧਿਤ ਫਰਮ/ਬਿਨੈਕਾਰ ਹੀ ਜ਼ਿੰਮੇਵਾਰ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਨਮੋ ਕ੍ਰਿਕਟ ਲੀਗ ਵਿਚ ਤਰੁਣ ਭੰਡਾਰੀ ਨੇ ਲਗਾਏ ਸ਼ਾਟ , ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਅਗਲੀ ਖ਼ਬਰ ਨਗਰ ਕੌਂਸਲ ਦੀ ਹਦੂਦ ’ਚ ਸ਼ਾਮਿਲ ਪਿੰਡਾਂ ਅੰਦਰ ਸਰਕਾਰ ਨੇ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ-ਬੰਨੀ ਕੰਗ
Ad Position 24