26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਦਾ ਡਰਾਇੰਗ ਮੁਕਾਬਲਾ ਕਰਵਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 27-09-2026
ਐੱਸ. ਏ. ਐੱਸ. ਨਗਰ, 26 ਸਤੰਬਰ (ਪ੍ਰੋ. ਅਵਤਾਰ ਸਿੰਘ)-ਸਪੈਸ਼ਲ ਡੀ. ਜੀ. ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਐੱਸ. ਪੀ. ਮੁਹਾਲੀ ਵਰੁਣ ਸ਼ਰਮਾ ਤੇ ਨਵਰੀਤ ਸਿੰਘ ਵਿਰਕ ਐੱਸ. ਪੀ. ਹੈੱਡਕੁਆਟਰ ਦੇ ਹੁਕਮਾਂ ਅਨੁਸਾਰ ਸਟੂਡੈਂਟ ਪੁਲਿਸ ਕੈਡਿਟ ਸਕੀਮ ਤਹਿਤ ਇੰਸਪੈਕਟਰ ਜੈਦੀਪ ਜਾਖੜ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਮੁਹਾਲੀ, ਸਹਾਇਕ ਥਾਣੇਦਾਰ ਜਨਕ ਰਾਜ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ-1, ਹੌਲਦਾਰ ਗੁਰਨੇਕ ਸਿੰਘ ਅਤੇ ਹੌਲਦਾਰ ਹਰਪ੍ਰੀਤ ਸਿੰਘ ਵਲੋਂ ਸਰਕਾਰੀ ਸਕੂਲ ਗੀਗੇਮਾਜਰਾ ਵਿਖੇ ਵਿਦਿਆਰਥੀਆਂ ਵਿਚਕਾਰ ਨਸ਼ਿਆਂ ਖ਼ਿਲਾਫ਼ ਵਿਸ਼ੇ ‘ਤੇ ਡਰਾਇੰਗ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਗੀਗੇਮਾਜਰਾ ਸਕੂਲ, ਦੇਵੀਨਗਰ (ਅਬਰਾਵਾਂ), ਬਰਵਾਲਾ ਅਤੇ ਕੁਰੜੀ ਸਕੂਲ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਉਕਤ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਇਹ ਗਤੀਵਿਧੀ ਕਰਵਾਉਣ ਲਈ ਪੁਲਿਸ ਵਿਭਾਗ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 7 ਸਾਲ ਪੁਰਾਣੇ ਡਕੈਤੀ ਤੇ ਕਤਲ ਮਾਮਲੇ ’ ਚ ਫ਼ਰਾਰ ਚੱਲ ਰਿਹਾ ਇਨਾਮੀ ਮੁਲਜ਼ਮ ਪੰਚਕੂਲਾ ਪੁਲਿਸ ਨੇ ਦਿੱਲੀ ਤੋਂ ਦਬੋਚਿਆ ਅਗਲੀ ਖ਼ਬਰ ਟੈਗੋਰ ਥੀਏਟਰ ’ ਚ ਸੰਗੀਤਕ ਪ੍ਰੋਗਰਾਮ ‘ ਸੁਰੀਲਾ ਸਫ਼ਰ -30’ ਵਿਚ ਲਤਾ ਮੰਗੇਸ਼ਕਰ ਦੇ ਗਾਏ ਗੀਤ ਮੁੜ ਗੂੰਜੇ
Ad Position 24