26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

7 ਸਾਲ ਪੁਰਾਣੇ ਡਕੈਤੀ ਤੇ ਕਤਲ ਮਾਮਲੇ ’ ਚ ਫ਼ਰਾਰ ਚੱਲ ਰਿਹਾ ਇਨਾਮੀ ਮੁਲਜ਼ਮ ਪੰਚਕੂਲਾ ਪੁਲਿਸ ਨੇ ਦਿੱਲੀ ਤੋਂ ਦਬੋਚਿਆ

ਪੰਚਕੂਲਾ, 26 ਸਤੰਬਰ (ਕਪਿਲ)-ਪੰਚਕੂਲਾ ਵਿਖੇ ਗੰਭੀਰ ਅਪਰਾਧਾਂ ’ਚ ਸ਼ਾਮਿਲ ਫ਼ਰਾਰ ਤੇ ਇਨਾਮੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਮਿਸ਼ਨਰ ਪੰਕਜ ਨੈਨ ਵਲੋਂ ਪੁਲਿਸ ਟੀਮਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਸਨ। ਇਸੇ ਲੜੀ ਤਹਿਤ ਸੈਕਟਰ-20 ਪੰਚਕੂਲਾ ਵਿਖੇ ਸਾਲ 2019 ‘ਚ ਹੋਈ ਡਕੈਤੀ ਅਤੇ ਗੋਲੀਬਾਰੀ ਦੀ ਘਟਨਾ ਦੌਰਾਨ ਹੋਏ ਕਤਲ ਦੇ ਮਾਮਲੇ ‘ਚ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ 25 ਹਜ਼ਾਰ ਰੁ.

Ad Position 21
No active advertisement
7 ਸਾਲ ਪੁਰਾਣੇ ਡਕੈਤੀ ਤੇ ਕਤਲ ਮਾਮਲੇ ’ਚ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਭਗੌੜੇ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਕ੍ਰਾਈਮ ਬ੍ਰਾਂਚ ਇੰਚਾਰਜ ਪੀ.ਐੱਸ. ਆਈ. ਮਨੋਜ। ਤਸਵੀਰ : ਕਪਿਲ 27-09-2026
ਪੰਚਕੂਲਾ, 26 ਸਤੰਬਰ (ਕਪਿਲ)-ਪੰਚਕੂਲਾ ਵਿਖੇ ਗੰਭੀਰ ਅਪਰਾਧਾਂ ’ਚ ਸ਼ਾਮਿਲ ਫ਼ਰਾਰ ਤੇ ਇਨਾਮੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਮਿਸ਼ਨਰ ਪੰਕਜ ਨੈਨ ਵਲੋਂ ਪੁਲਿਸ ਟੀਮਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਸਨ। ਇਸੇ ਲੜੀ ਤਹਿਤ ਸੈਕਟਰ-20 ਪੰਚਕੂਲਾ ਵਿਖੇ ਸਾਲ 2019 ‘ਚ ਹੋਈ ਡਕੈਤੀ ਅਤੇ ਗੋਲੀਬਾਰੀ ਦੀ ਘਟਨਾ ਦੌਰਾਨ ਹੋਏ ਕਤਲ ਦੇ ਮਾਮਲੇ ‘ਚ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ 25 ਹਜ਼ਾਰ ਰੁ. ਦੇ ਇਨਾਮ ਵਾਲੇ ਮੁਲਜ਼ਮ ਵਿਨੈ ਕੁਮਾਰ ਨੂੰ ਪੰਚਕੂਲਾ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ. ਸੀ. ਪੀ. ਕ੍ਰਾਈਮ ਅਮਨ ਕੁਮਾਰ ਨੇ ਦੱਸਿਆ ਕਿ ਘਟਨਾ 30 ਜਨਵਰੀ 2019 ਨੂੰ ਵਾਪਰੀ ਸੀ। ਉਸ ਸਮੇਂ ਸੈਕਟਰ-20 ਪੰਚਕੂਲਾ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਪ੍ਰਾਪਰਟੀ ਅਤੇ ਫਾਈਨਾਂਸ ਦਫ਼ਤਰ ‘ਚ ਸ਼ਿਕਾਇਤਕਰਤਾ ਆਪਣੇ ਦੋਸਤਾਂ ਨਾਲ ਮੌਜੂਦ ਸੀ। ਇਸ ਦੌਰਾਨ ਹਥਿਆਰਬੰਦ ਨਕਾਬਪੋਸ਼ ਨੌਜਵਾਨ ਦਫ਼ਤਰ ‘ਚ ਦਾਖ਼ਲ ਹੋਏ ਸਨ ਅਤੇ ਹਵਾਈ ਫਾਇਰ ਕਰਦੇ ਹੋਏ ਬੰਦੂਕ ਦੀ ਨੋਕ ‘ਤੇ ਨਕਦੀ ਤੇ ਗਹਿਣੇ ਲੁੱਟਣ ਲੱਗ ਪਏ ਸਨ॥ ਵਿਰੋਧ ਕਰਨ ‘ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਦਕਿ ਦੋ ਹੋਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ‘ਚ ਕਤਲ ਅਤੇ ਡਕੈਤੀ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਕ੍ਰਾਈਮ ਬ੍ਰਾਂਚ ਨੇ ਕਈ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਨੂੰ ਅਦਾਲਤ ਵਲੋਂ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸ ਸਮੇਂ ਮੁਲਜ਼ਮਾਂ ਕੋਲੋਂ ਹਥਿਆਰ, ਗੱਡੀਆਂ ਤੇ ਲੁੱਟੇ ਗਏ ਪੈਸੇ ਤੇ ਗਹਿਣੇ ਵੀ ਬਰਾਮਦ ਕੀਤੇ ਗਏ ਸਨ। ਹਾਲਾਂਕਿ ਮੁਲਜ਼ਮ ਵਿਨੈ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਨੰਦ ਨਗਰੀ ਉੱਤਰੀ ਦਿੱਲੀ ਉਦੋਂ ਤੋਂ ਹੀ ਫ਼ਰਾਰ ਚੱਲ ਰਿਹਾ ਸੀ। ਅਦਾਲਤ ਵਲੋਂ ਉਸ ਨੂੰ 24 ਨਵੰਬਰ 2021 ਨੂੰ ਭਗੌੜਾ ਵੀ ਐਲਾਨਿਆ ਜਾ ਚੁੱਕਾ ਸੀ। ਹੁਣ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਇੰਚਾਰਜ ਮਨੋਜ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਲੋੜੀਂਦੇ ਮੁਲਜ਼ਮ ਵਿਨੈ ਕੁਮਾਰ ਨੂੰ ਦਿੱਤੀ ਤੋਂ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਚਦਾ ਆ ਰਿਹਾ ਸੀ ਅਤੇ ਆਪਣੀ ਪਛਾਣ ਛੁਪਾ ਕੇ ਨਿਰੰਤਰ ਵੱਖ-ਵੱਖ ਟਿਕਾਣੇ ਬਦਲਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ‘ ਆਪ ’ ਸਰਕਾਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦਾ ਸਹਾਰਾ ਲੈ ਰਹੀ ਹੈ - ਸੁਨੀਲ ਜਾਖੜ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਦਾ ਡਰਾਇੰਗ ਮੁਕਾਬਲਾ ਕਰਵਾਇਆ
Ad Position 24