26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਆਪਣੀਆਂ ਨਾਕਾਮੀਆਂ ਲੁਕਾਉਣ ਲਈ ‘ ਆਪ ’ ਸਰਕਾਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦਾ ਸਹਾਰਾ ਲੈ ਰਹੀ ਹੈ - ਸੁਨੀਲ ਜਾਖੜ

ਚੰਡੀਗੜ੍ਹ, 26 ਸਤੰਬਰ (ਅਜਾਇਬ ਸਿੰਘ ਔਜਲਾ) - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਐੱਸ. ਸੀ ਭਾਈਚਾਰੇ ਦੀਆਂ ਸਹੂਲਤਾਂ ਦੀ ਜੋ ਭਗਵੰਤ ਮਾਨ ਵਲੋਂ ਗੱਲ ਕੀਤੀ ਜਾ ਰਹੀ ਹੈ ਅਸਲ ਵਿਚ ਉਹ ਕੇਂਦਰ ਸਰਕਾਰ ਵਲੋਂ ਕਈ ਸਾਲ ਪਹਿਲਾਂ ਉਲੀਕੀਆਂ ਗਈਆਂ ਯੋਜਨਾਵਾਂ ਦਾ ਹਿੱਸਾ ਹਨ।

Ad Position 21
No active advertisement
ਅਜੀਤ ਡੈਸਕ 27-09-2026
ਚੰਡੀਗੜ੍ਹ, 26 ਸਤੰਬਰ (ਅਜਾਇਬ ਸਿੰਘ ਔਜਲਾ) - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਐੱਸ.ਸੀ ਭਾਈਚਾਰੇ ਦੀਆਂ ਸਹੂਲਤਾਂ ਦੀ ਜੋ ਭਗਵੰਤ ਮਾਨ ਵਲੋਂ ਗੱਲ ਕੀਤੀ ਜਾ ਰਹੀ ਹੈ ਅਸਲ ਵਿਚ ਉਹ ਕੇਂਦਰ ਸਰਕਾਰ ਵਲੋਂ ਕਈ ਸਾਲ ਪਹਿਲਾਂ ਉਲੀਕੀਆਂ ਗਈਆਂ ਯੋਜਨਾਵਾਂ ਦਾ ਹਿੱਸਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੀਆਂ ਨਾਕਾਮੀਆਂ ਲੁਕਾਉਣ ਲਈ ‘ਆਪ’ ਸਰਕਾਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦਾ ਸਹਾਰਾ ਲੈ ਰਹੀ ਹੈ। ਸਰਕਾਰ ਵਲੋਂ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਲਈ 750 ਕਰੋੜ ਰੁ ਅਲੱਗ ਰੱਖਣ ਦੀ ਗੱਲ ਕੀਤੀ ਗਈ ਹੈ ਜੋ ਕਿ ਸਰਕਾਰ ਦਾ ਝੂਠ ਦਾ ਪਲੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਾਵਾਂ ਅਤੇ ਧੀਆਂ ਦਾ ਸਤਿਕਾਰ ਕਰਨ ਦੀ ਬਜਾਏ ਉਨ੍ਹਾਂ ਦਾ ਤਿਰਸਕਾਰ ਕਰ ਰਹੀ ਹੈ। ਉਨ੍ਹਾਂ ਮੁਤਾਬਿਕ ਔਰਤਾਂ ਨਸ਼ਿਆਂ ਕਾਰਨ ਜਾਨ ਗੁਆਉਣ ਵਾਲੇ ਆਪਣੇ ਪੁੱਤਰਾਂ ਅਤੇ ਭਰਾਵਾਂ ਲਈ ਇਨਸਾਫ਼ ਮੰਗ ਰਹੀਆਂ ਹਨ, ਜਦਕਿ ਸਰਕਾਰ ਉਨ੍ਹਾਂ ਨੂੰ 1,000 ਰੁਪਏ ਦੇ ਕੇ ਜ਼ਲੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਯੋਜਨਾ ਦਾ ਨਾਂ ਮਾਵਾਂ ਧੀਆਂ ਤਿਰਸਕਾਰ ਯੋਜਨਾ ਰੱਖ ਦੇਣਾ ਚਾਹੀਦਾ ਹੈ। ਐੱਸ.ਆਈ.ਆਰ ਦੇ ਮੁੱਦੇ’ ਤੇ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਵਿਚ 20 ਲੱਖ ਦੇ ਕਰੀਬ ਵੋਟ ਕੱਟੀ ਗਈ ਹੈ ਪ੍ਰੰਤੂ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਕਿਸੇ ਵਲੋਂ ਵੀ ਕੋਈ ਲਿਖਤੀ ਅਬਜੈਕਸ਼ਨ ਨਹੀਂ ਦਿੱਤੇ ਗਏ ਸਿਰਫ਼ ਇਹ ਨੌਟੰਕੀ ਕਰ ਰਹੇ ਹਨ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੋਧ, ਐੱਸ.ਆਈ.ਆਰ, ਬਾਰੇ ਜਾਖੜ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੇ ਵਿਰੋਧ ਪ੍ਰਦਰਸ਼ਨ ਸਿਰਫ਼ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਟੋਰਨ ਲਈ ਹਨ। ਜਾਖੜ ਨੇ ਕਿਹਾ ਕਿ ਐੱਸ.ਆਈ.ਆਰ ਦੌਰਾਨ 20,66,635 ਵੋਟਾਂ ਕੱਟੀਆਂ ਗਈਆਂ। ਉਨ੍ਹਾਂ ਮੁਤਾਬਿਕ ਇਨ੍ਹਾਂ ਵਿਚੋਂ 5,74,568 ਵੋਟਰਾਂ ਦੀ ਮੌਤ ਹੋ ਚੁੱਕੀ ਸੀ, 4,12,715 ਗ਼ੈਰ-ਹਾਜ਼ਰ ਸਨ, 9,44,131 ਪੱਕੇ ਤੌਰ ’ਤੇ ਹੋਰ ਥਾਂ ਚਲੇ ਗਏ ਸਨ ਅਤੇ 1,19,145 ਦੁਹਰੇ ਦਰਜ ਹੋਏ ਵੋਟਰ ਸਨ। ਇਸ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਵੀ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਐੱਨ . ਆਰ . ਆਈ . ਬੀਬੀ ਵਲੋਂ 29 ਨੂੰ ਡੀ . ਜੀ . ਪੀ . ਦਫ਼ਤਰ ਅੱਗੇ ਧਰਨਾ ਲਗਾਉਣ ਦਾ ਐਲਾਨ ਅਗਲੀ ਖ਼ਬਰ 7 ਸਾਲ ਪੁਰਾਣੇ ਡਕੈਤੀ ਤੇ ਕਤਲ ਮਾਮਲੇ ’ ਚ ਫ਼ਰਾਰ ਚੱਲ ਰਿਹਾ ਇਨਾਮੀ ਮੁਲਜ਼ਮ ਪੰਚਕੂਲਾ ਪੁਲਿਸ ਨੇ ਦਿੱਲੀ ਤੋਂ ਦਬੋਚਿਆ
Ad Position 24