30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਤਨੀ ਅਤੇ ਸੱਸ ਵਲੋਂ ਬਲੈਕਮੇਲ ਕੀਤੇ ਜਾਣ ਕਾਰਨ ਨੌਜਵਾਨ ਨੇ ਸਲਫਾਸ ਖਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

ਖਰੜ, 29 ਸਤੰਬਰ (ਜੰਡਪੁਰੀ)-ਥਾਣਾ ਸਦਰ ਖਰੜ ਦੀ ਪੁਲਿਸ ਨੇ ਦਵਿੰਦਰ ਕੁਮਾਰ ਨਾਂਅ ਦੇ ਨੌਜਵਾਨ ਵਲੋਂ ਕੇ. ਐਫ.

Ad Position 21
No active advertisement
ਅਜੀਤ ਡੈਸਕ 30-09-2026
ਖਰੜ, 29 ਸਤੰਬਰ (ਜੰਡਪੁਰੀ)-ਥਾਣਾ ਸਦਰ ਖਰੜ ਦੀ ਪੁਲਿਸ ਨੇ ਦਵਿੰਦਰ ਕੁਮਾਰ ਨਾਂਅ ਦੇ ਨੌਜਵਾਨ ਵਲੋਂ ਕੇ. ਐਫ. ਸੀ. ਗੋਪਾਲ ਸਵਿਟਸ ਲਾਗੇ ਆਪਣੀ ਪਤਨੀ ਅਤੇ ਸੱਸ ਵਲੋਂ ਬਲੈਕਮੇਲ ਕੀਤੇ ਜਾਣ ਕਾਰਨ ਸਲਫਾਸ ਖਾ ਕੇ ਆਪਣੇ ਜੀਵਨ-ਲੀਲ੍ਹਾ ਸਮਾਪਤ ਕਰ ਲਈ ਗਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਦਵਿੰਦਰ ਕੁਮਾਰ ਨੇ ਇਕ ਵੀਡੀਓ ਵਾਇਰਲ ਕਰਕੇ ਪਤਨੀ ਤੇ ਸੱਸ ਤੋਂ ਪ੍ਰੇਸ਼ਾਨ ਹੋ ਕੇ ਅਜਿਹਾ ਸਖ਼ਤ ਕਦਮ ਚੁੱਕਣ ਦੀ ਗੱਲ ਕਬੂਲੀ ਸੀ। ਫ਼ਿਲਹਾਲ ਪੁਲਿਸ ਨੇ ਮ੍ਰਿਤਕ ਦਵਿੰਦਰ ਕੁਮਾਰ ਦੇ ਭਰਾ ਦੇ ਬਿਆਨਾਂ ਦੀ ਆਧਾਰ ‘ਤੇ ਉਸ ਦੀ ਪਤਨੀ ਨੀਸ਼ਾ ਰਾਣੀ ਅਤੇ ਸੱਸ ਸਲੋਚਨਾ ਦੇਵੀ ਵਾਸੀ ਪਿੰਡ ਰਤਨਗੜ੍ਹ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਖ਼ਿਲਾਫ਼ ਧਾਰਾ 108 ਅਤੇ 3 (5) ਬੀ. ਐਨ. ਐਸ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਮ੍ਰਿਤਕ ਦੇ ਭਰਾ ਸੋਹਣ ਲਾਲ ਵਾਸੀ ਪਿੰਡ ਸ਼ਿੰਗਾਰੀਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਦਵਿੰਦਰ ਕੁਮਾਰ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਸਾਲ 2020 ਵਿਚ ਨੀਸ਼ਾ ਰਾਣੀ ਨਾਲ ਵਿਆਹ ਕਰਵਾਇਆ ਸੀ, ਜੋ ਇਕ ਝਗੜਾਲੂ ਔਰਤ ਸੀ। ਉਹ ਦਵਿੰਦਰ ਕੁਮਾਰ ‘ਤੇ ਹਰ ਵੇਲੇ ਦਬਾਓ ਪਾਉਂਦੀ ਰਹਿੰਦੀ ਸੀ ਅਤੇ ਇਸ ਕਾਰਨ ਹੀ ਦਵਿੰਦਰ ਕੁਮਾਰ ਪਿੰਡ ਛੱਡ ਕੇ ਨਵਾਂਗਰਾਓਂ ਵਿਖੇ ਕਿਰਾਏ ਦੇ ਮਕਾਨ ‘ਚ ਰਹਿਣ ਲੱਗ ਪਿਆ ਸੀ। ਇਸ ਤੋਂ ਬਾਅਦ ਦਵਿੰਦਰ ਕੁਮਾਰ ‘ਤੇ ਉਸ ਦੀ ਪਤਨੀ ਤੇ ਸੱਸ ਵਲੋਂ ਦਾਜ-ਦਹੇਜ਼ ਮੰਗਣ ਸੰਬੰਧੀ ਝੂਠਾ ਪਰਚਾ ਦਰਜ ਕਰਵਾਇਆ ਗਿਆ ਸੀ, ਪਰ ਅਦਾਲਤ ਨੇ 2025 ਵਿਚ ਇਨ੍ਹਾਂ ਦੋਸ਼ਾਂ ਨੂੰ ਝੂਠਾ ਪਾਇਆ ਸੀ। ਇਸ ਉਪਰੰਤ ਨੀਸ਼ਾ ਰਾਣੀ ਨੇ ਉਸ ਖ਼ਿਲਾਫ਼ ਵੂਮੈਨ ਸੈੱਲ ਵਿਚ ਇਕ ਹੋਰ ਸ਼ਿਕਾਇਤ ਦਿੰਦਿਆਂ ਦੋਸ਼ ਲਗਾਇਆ ਕਿ ਉਸ ਨੇ ਦੂਜਾ ਵਿਆਹ ਕਰਵਾਇਆ ਹੈ ਅਤੇ ਉਸ ਦਾ ਪਤੀ ਉਸ ਨੂੰ ਦਾਜ-ਦਹੇਜ਼ ਲਈ ਤੰਗ ਪ੍ਰੇਸ਼ਾਨ ਕਰਦਾ ਹੈ। ਇਸ ਤੋਂ ਬਾਅਦ ਨੀਸ਼ਾ ਰਾਣੀ ਉਸ ਦੇ ਭਰਾ ਦਵਿੰਦਰ ਕੁਮਾਰ ਨੂੰ ਵੱਖ-ਵੱਖ ਨੰਬਰਾਂ ਤੋਂ ਫ਼ੋਨ ਕਰਕੇ ਤੰਗ-ਪ੍ਰੇਸ਼ਾਨ ਕਰਨ ਲੱਗ ਪਈ। ਬੀਤੀ 27 ਸਤੰਬਰ ਨੂੰ ਦਵਿੰਦਰ ਕੁਮਾਰ ਨੇ ਸ਼ਿਕਾਇਤਕਰਤਾ ਨੂੰ ਫ਼ੋਨ ‘ਤੇ ਦੱਸਿਆ ਕਿ ਉਸ ਦੀ ਪਤਨੀ ਅਤੇ ਸੱਸ ਮਿਲ ਕੇ ਉਸ ਨੂੰ ਮਾਨਸਿਕ ਤੌਰ ‘ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਰਹੀਆਂ ਹਨ , ਜਿਸ ਕਾਰਨ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਰਿਹਾ ਹੈ। ਉਸ ਨੇ ਉਕਤ ਦੋਸ਼ਾਂ ਤਹਿਤ ਫ਼ੋਨ ਵਿਚ ਆਪਣੀ ਇਕ ਵੀਡੀਓ ਵੀ ਬਣਾਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸਲਫਾਸ ਖਾਣ ਉਪਰੰਤ ਦਵਿੰਦਰ ਕੁਮਾਰ ਨੂੰ ਗੰਭੀਰ ਹਾਲਤ ਦੇ ਚਲਦਿਆਂ ਸਿਵਲ ਹਸਪਤਾਲ ਮੁਹਾਲੀ ਵਿਖੇ ਲਿਜਾਇਆ ਗਿਆ, ਜਿਥੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿਥੇ ਕਿ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਫ਼ਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਨੀਸ਼ਾ ਤੇ ਸੱਸ ਸਲੋਚਨਾ ਦੇਵੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਹੈੱਡ ਕਾਂਸਟੇਬਲ ਨਿਤਿਨ ਹੱਤਿਆਕਾਂਡ - ਪੁੱਤਰ ਅਰਮਾਨ ਤੇ ਸਪਲਾਇਰ ਸਾਵੇਜ 4 ਦਿਨ ਦੇ ਪੁਲਿਸ ਰਿਮਾਂਡ ’ਤੇ ਅਗਲੀ ਖ਼ਬਰ ਜੇਲ੍ਹ ’ਚ ਬੰਦ ਗੈਂਗਸਟਰਾਂ ਵਲੋਂ ਹਾਈ ਕੋਰਟ ਦੇ ਵਕੀਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
Ad Position 24