ਹੈੱਡ ਕਾਂਸਟੇਬਲ ਨਿਤਿਨ ਹੱਤਿਆਕਾਂਡ - ਪੁੱਤਰ ਅਰਮਾਨ ਤੇ ਸਪਲਾਇਰ ਸਾਵੇਜ 4 ਦਿਨ ਦੇ ਪੁਲਿਸ ਰਿਮਾਂਡ ’ਤੇ
ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)-ਸੈਕਟਰ-22 ਵਿਖੇ ਪੁਲਿਸ ਹੈੱਡ ਕਾਂਸਟੇਬਲ ਨਿਤਿਨ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਉਸ ਦੇ ਪੁੱਤਰ ਅਰਮਾਨ ਅਤੇ ਸਪਲਾਇਰ ਸਾਵੇਜ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਅਰਮਾਨ ਦਾ ਪਹਿਲਾਂ ਮਿਲਿਆ 3 ਦਿਨ ਦਾ ਰਿਮਾਂਡ ਖ਼ਤਮ ਹੋਣ ’ ਤੇ ਉਸ ਨੂੰ ਸਾਵੇਜ ਸਮੇਤ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ।
ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)-ਸੈਕਟਰ-22 ਵਿਖੇ ਪੁਲਿਸ ਹੈੱਡ ਕਾਂਸਟੇਬਲ ਨਿਤਿਨ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਉਸ ਦੇ ਪੁੱਤਰ ਅਰਮਾਨ ਅਤੇ ਸਪਲਾਇਰ ਸਾਵੇਜ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਅਰਮਾਨ ਦਾ ਪਹਿਲਾਂ ਮਿਲਿਆ 3 ਦਿਨ ਦਾ ਰਿਮਾਂਡ ਖ਼ਤਮ ਹੋਣ ’ ਤੇ ਉਸ ਨੂੰ ਸਾਵੇਜ ਸਮੇਤ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਿਸ ਅਨੁਸਾਰ ਸਾਵੇਜ ਨੇ ਕਥਿਤ ਤੌਰ ’ਤੇ ਅਰਮਾਨ ਨੂੰ ਕਰੀਬ 40 ਹਜ਼ਾਰ ਰੁਪਏ ’ਚ ਦੇਸੀ ਕੱਟਾ ਮੁਹੱਈਆ ਕਰਵਾਇਆ ਸੀ। ਜਾਂਚ ਮੁਤਾਬਿਕ ਅਰਮਾਨ ਕੁੱਝ ਦਿਨ ਪਹਿਲਾਂ ਹਰਿਦੁਆਰ ਗਿਆ ਸੀ, ਜਿੱਥੇ ਉਹ ਦੋ-ਤਿੰਨ ਦਿਨ ਸਾਵੇਜ ਕੋਲ ਰਿਹਾ ਸੀ। ਪੁਲਿਸ ਵਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਨਿਤਿਨ ਦੇ ਕਤਲ ’ਚ ਇਸੇ ਹਥਿਆਰ ਦੀ ਵਰਤੋਂ ਹੋਈ ਸੀ ਜਾਂ ਨਹੀਂ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਕਈ ਅਹਿਮ ਕੜੀਆਂ ਜੋੜਨੀਆਂ ਬਾਕੀ ਹਨ। ਰਿਮਾਂਡ ਦੌਰਾਨ ਦੋਵਾਂ ਨੂੰ ਮੇਰਠ ਲਿਜਾ ਕੇ ਮਾਮਲੇ ਨਾਲ ਸਬੰਧਿਤ ਤੱਥਾਂ ਦੀ ਜਾਂਚ ਕੀਤੀ ਜਾਵੇਗੀ। ਇਕ ਹੋਰ ਵਿਅਕਤੀ ਦੀ ਭੂਮਿਕਾ ਦੀ ਵੀ ਜਾਂਚ ਜਾਂਚ ਦੌਰਾਨ ਸਾਹਿਲ ਨਾਂ ਦੇ ਇਕ ਹੋਰ ਵਿਅਕਤੀ ਦੀ ਭੂਮਿਕਾ ਵੀ ਸਾਹਮਣੇ ਆਈ ਹੈ, ਜਿਸ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਰਮਾਨ ਦੇ ਮੋਬਾਈਲ ਤੋਂ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਨੂੰ ਹੋਏ ਆਨਲਾਈਨ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਰਕਮ ਦੇ ਮਕਸਦ ਅਤੇ ਹੱਤਿਆ ਕਾਂਡ ਨਾਲ ਇਸ ਦੇ ਸਬੰਧ ਬਾਰੇ ਪਤਾ ਲਗਾ ਰਹੀ ਹੈ।