30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲਾਪਤਾ ਵਿਅਕਤੀ ਦੇ ਮਾਮਲੇ ’ਚ ਦੋ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)—ਸੈਕਟਰ-26 ਸਥਿਤ ਬਾਪੂ ਧਾਮ ਕਾਲੋਨੀ ਤੋਂ ਲਾਪਤਾ ਹੋਏ ਚੰਦਰਪਾਲ ਦੀ ਭਾਲ ਦੇ ਮਾਮਲੇ ’ਚ ਚੰਡੀਗੜ੍ਹ ਪੁਲਿਸ ਵਲੋਂ ਦੋ ਵਿਅਕਤੀਆਂ ਮਹਿੰਦਰ ਤੇ ਧਰਮਬੀਰ ਵਾਸੀਆਨ ਬਾਪੂ ਧਾਮ ਕਾਲੋਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ 28 ਸਤੰਬਰ ਨੂੰ ਬੀ.

Ad Position 21
No active advertisement
ਅਜੀਤ ਡੈਸਕ 30-09-2026
ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)—ਸੈਕਟਰ-26 ਸਥਿਤ ਬਾਪੂ ਧਾਮ ਕਾਲੋਨੀ ਤੋਂ ਲਾਪਤਾ ਹੋਏ ਚੰਦਰਪਾਲ ਦੀ ਭਾਲ ਦੇ ਮਾਮਲੇ ’ਚ ਚੰਡੀਗੜ੍ਹ ਪੁਲਿਸ ਵਲੋਂ ਦੋ ਵਿਅਕਤੀਆਂ ਮਹਿੰਦਰ ਤੇ ਧਰਮਬੀਰ ਵਾਸੀਆਨ ਬਾਪੂ ਧਾਮ ਕਾਲੋਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ 28 ਸਤੰਬਰ ਨੂੰ ਬੀ. ਐਨ. ਐਸ. ਦੀ ਧਾਰਾ 127(6) ਅਤੇ 61(2) ਤਹਿਤ ਐੱਫ਼. ਆਈ. ਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਸ਼ਿਕਾਇਤਕਰਤਾ ਕੌਸ਼ਲਿਆ ਵਾਸੀ ਫੇਜ਼-2, ਬੀ.ਡੀ.ਸੀ. ਸੈਕਟਰ-26 ਨੇ ਦੱਸਿਆ ਕਿ ਚੰਦਰਪਾਲ ਉਸ ਦਾ ਸਕਾ ਭਰਾ ਹੈ ਅਤੇ ਉਸ ਦੇ ਨਾਲ ਹੀ ਰਹਿੰਦਾ ਸੀ। ਸ਼ਿਕਾਇਤਕਰਤਾ ਮੁਤਾਬਿਕ 11 ਜੂਨ 2026 ਨੂੰ ਉਸ ਦੀ ਗੈਰ-ਮੌਜੂਦਗੀ ’ਚ ਮਹਿੰਦਰ ਅਤੇ ਧਰਮਬੀਰ ਉਸ ਦੇ ਘਰ ਆਏ ਅਤੇ ਚੰਦਰਪਾਲ ਨੂੰ ਆਪਣੇ ਨਾਲ ਲੈ ਗਏ। ਉਸ ਸਮੇਂ ਪਰਿਵਾਰ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਹੇ ਹਨ। ਸ਼ਿਕਾਇਤਕਰਤਾ ਅਨੁਸਾਰ 19 ਜੂਨ ਨੂੰ ਮਹਿੰਦਰ ਨੇ ਉਸ ਨੂੰ ਦੱਸਿਆ ਕਿ ਚੰਦਰਪਾਲ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਨੇੜੇ ਰੇਲਵੇ ਸਟੇਸ਼ਨ ’ਤੇ ਛੱਡ ਦਿੱਤਾ ਗਿਆ ਹੈ। ਇਸ ਤੋਂ ਬਾਅਦ ਚੰਦਰਪਾਲ ਦੀ ਭਾਲ ਲਈ ਪਰਿਵਾਰ ਵਲੋਂ ਪੁਲਿਸ ਕੋਲ ਸ਼ਿਕਾਇਤਾਂ ਦਿੱਤੀਆਂ ਗਈਆਂ। 29 ਜੂਨ ਨੂੰ ਵੀ ਇਸ ਸਬੰਧੀ ਐੱਸ.ਐੱਸ.ਪੀ. ਦਫ਼ਤਰ ਵਿਖੇ ਸ਼ਿਕਾਇਤ ਦਿੱਤੇ ਜਾਣ ਅਤੇ 5 ਜੁਲਾਈ ਨੂੰ ਪੁਲਿਸ ਪੋਸਟ ਸੈਕਟਰ-26 ਵਿਖੇ ਲਿਖਤੀ ਸ਼ਿਕਾਇਤ ਦੇਣ ਦਾ ਜਾਣਕਾਰੀ ਸਾਹਮਣੇ ਆਈ ਹੈ। ਸ਼ਿਕਾਇਤਕਰਤਾ ਵਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ 22 ਜੂਨ ਨੂੰ ਮਹਿੰਦਰ ਦੇ ਨਾਲ ਕਥਿਤ ਤੌਰ ’ਤੇ ਗੋਲੂ ਅਤੇ ਧਰਮਬੀਰ ਦੇ ਘਰ ਜਾਣ ’ਤੇ ਚੰਦਰਪਾਲ ਦੇ ਟਿਕਾਣੇ ਸਬੰਧੀ ਵੱਖ-ਵੱਖ ਥਾਵਾਂ ਦੇ ਨਾਮ ਦੱਸੇ ਗਏ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਕਸ਼ਮੀਰੀ ਗੇਟ ਵਿਖੇ ਪਰਿਵਾਰ ਦੇ ਮੈਂਬਰਾਂ ਵਲੋਂ ਸੀ.ਸੀ.ਟੀ . ਵੀ. ਫੁਟੇਜ ਵੀ ਚੈੱਕ ਕਰਵਾਈ ਗਈ, ਜਿਸ ’ਚ ਉਸ ਦੇ ਅਨੁਸਾਰ ਮਹਿੰਦਰ, ਗੋਲੂ ਤੇ ਧਰਮਬੀਰ ਨਜ਼ਰ ਆਏ, ਪਰ ਚੰਦਰਪਾਲ ਨਜ਼ਰ ਨਹੀਂ ਆਇਆ। ਕੌਸ਼ਲਿਆ ਨੇ ਪੁਲਿਸ ਤੋਂ ਆਪਣੇ ਲਾਪਤਾ ਭਰਾ ਦੀ ਭਾਲ ਕਰਨ ਅਤੇ ਮਾਮਲੇ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੰਦਰਪਾਲ ਦੇ ਮੌਜੂਦਾ ਟਿਕਾਣੇ ਅਤੇ ਮਾਮਲੇ ਨਾਲ ਸਬੰਧਿਤ ਹੋਰ ਤੱਥਾਂ ਦੀ ਪੁਲਿਸ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰ ‘ਨਸ਼ਾ ਮੁਕਤੀ ਮਿੱਤਰ’ ਵਜੋਂ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਜੁੜੀਆਂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਆਈ. ਐਸ. ਐਸ. ਈ. ਆਰ. ਨੇ ਆਪਣਾ ਪਹਿਲਾ ਵਿਦਿਆਰਥੀ ਮੈਗਜ਼ੀਨ ‘ਦਿ ਸੋਸ਼ਲ ਲੈਂਸ’ ਕੀਤਾ ਲਾਂਚ
Ad Position 24