30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਆਂਗਣਵਾੜੀ ਵਰਕਰਾਂ ਨੇ ਐਸ . ਡੀ . ਐਮ . ਨੂੰ ਸੌਂਪਿਆ ਮੰਗ ਪੱਤਰ

ਖਰੜ, 30 ਸਤੰਬਰ (ਜੰਡਪੁਰੀ)- ਆਂਗਣਵਾੜੀ ਵਰਕਰ ਯੂਨੀਅਨ ਸੀਟੂ ਵਲੋਂ ਸਰਕਾਰ ਵਲੋਂ ਰਾਸ਼ਨ ਕਾਰਡਾਂ ਦੀ ਤਫ਼ਤੀਸ਼ ਅਤੇ ਹੋਰ ਕੰਮ ਨਾ ਕਰਨ ਸੰਬੰਧੀ ਇਕ ਮੰਗ-ਪੱਤਰ ਸੌਂਪ ਕੇ ਅਪੀਲ ਕੀਤੀ ਗਈ ਕਿ ਆਂਗਣਵਾੜੀ ਵਰਕਰਾਂ ਇਹ ਵਧੂ ਕੰਮ ਨਹੀਂ ਕਰਨਗੀਆਂ। ਇਸ ਮੌਕੇ ਜ਼ਿਲ੍ਹਾ ਸੈਕਟਰੀ ਗੁਰਦੀਪ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਉਨ੍ਹਾਂ ਦੀ ਰਾਸ਼ਨ ਕਾਰਡਾਂ ਦੀ ਤਫ਼ਤੀਸ਼ ਸੰਬੰਧੀ ਡਿਊਟੀ ਲਗਾਈ ਗਈ ਹੈ, ਪਰ ਉਨ੍ਹਾਂ ਵਲੋਂ ਇਸ ਕੰਮ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 01-10-2026
ਖਰੜ, 30 ਸਤੰਬਰ (ਜੰਡਪੁਰੀ)- ਆਂਗਣਵਾੜੀ ਵਰਕਰ ਯੂਨੀਅਨ ਸੀਟੂ ਵਲੋਂ ਸਰਕਾਰ ਵਲੋਂ ਰਾਸ਼ਨ ਕਾਰਡਾਂ ਦੀ ਤਫ਼ਤੀਸ਼ ਅਤੇ ਹੋਰ ਕੰਮ ਨਾ ਕਰਨ ਸੰਬੰਧੀ ਇਕ ਮੰਗ-ਪੱਤਰ ਸੌਂਪ ਕੇ ਅਪੀਲ ਕੀਤੀ ਗਈ ਕਿ ਆਂਗਣਵਾੜੀ ਵਰਕਰਾਂ ਇਹ ਵਧੂ ਕੰਮ ਨਹੀਂ ਕਰਨਗੀਆਂ। ਇਸ ਮੌਕੇ ਜ਼ਿਲ੍ਹਾ ਸੈਕਟਰੀ ਗੁਰਦੀਪ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਉਨ੍ਹਾਂ ਦੀ ਰਾਸ਼ਨ ਕਾਰਡਾਂ ਦੀ ਤਫ਼ਤੀਸ਼ ਸੰਬੰਧੀ ਡਿਊਟੀ ਲਗਾਈ ਗਈ ਹੈ, ਪਰ ਉਨ੍ਹਾਂ ਵਲੋਂ ਇਸ ਕੰਮ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹੋਰਨਾਂ ਵਿਭਾਗਾਂ ਦੇ ਸਕੀਮਾਂ ਦਾ ਵਾਧੂ ਕੰਮ ਨਾ ਸੌਂਪਿਆ ਜਾਵੇ, ਲਿਹਾਜ਼ਾ ਉਹ ਮੰਗ ਕਰਦੇ ਹਨ ਕਿ ਰਾਸ਼ਨ ਕਾਰਡਾਂ ਦੀ ਤਫ਼ਤੀਸ਼ ਦੇ ਕੰਮ ‘ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਡਿਊਟੀ ਨਾ ਲਗਾਈ ਜਾਵੇ। ਇਸ ਮੌਕੇ ਮਮਤਾ ਦੇਵੀ, ਸ਼ਾਲੂ ਗੁਪਤਾ, ਅਮਰਜੀਤ ਕੌਰ, ਰੇਖਾ ਰਾਣੀ, ਜਤਿੰਦਰ ਕੌਰ ਤੇ ਜਸਵੀਰ ਕੌਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੰਟਰ ਸਕੂਲ ਸਟੇਟ ਟੂਰਨਾਮੈਂਟ 2026-27 ਦੇ ਤੀਜੇ ਪੜਾਅ ਦੇ ਖੇਡ ਮੁਕਾਬਲੇ ਆਰੰਭ ਅਗਲੀ ਖ਼ਬਰ ਲਾਇਨਜ਼ ਕਲੱਬ ਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ
Ad Position 24