02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਚੋਰੀ ਦਾ ਮੋਟਰਸਾਈਕਲ ਚੰਡੀਗੜ੍ਹ ’ ਚ ਦੌੜਦਾ ਰਿਹਾ , ਮਾਲਕ ਦੇ ਫ਼ੋਨ ’ ਤੇ ਆ ਗਏ ਤਿੰਨ ਚਲਾਨ

ਡੇਰਾਬੱਸੀ, 1 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਤੋਂ ਚੋਰੀ ਹੋਇਆ ਮੋਟਰਸਾਈਕਲ ਚੰਡੀਗੜ੍ਹ ਦੀਆਂ ਸੜਕਾਂ ’ਤੇ ਦੌੜਦਾ ਰਿਹਾ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਇਕ ਤੋਂ ਬਾਅਦ ਇਕ ਤਿੰਨ ਆਨਲਾਈਨ ਚਲਾਨ ਅਸਲ ਮਾਲਕ ਦੇ ਮੋਬਾਈਲ ’ਤੇ ਪਹੁੰਚ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਮੋਟਰਸਾਈਕਲ ਦੀ ਚੰਡੀਗੜ੍ਹ ਵਿਚ ਮੌਜੂਦਗੀ ਸੰਬੰਧੀ ਚਲਾਨਾਂ ਦੇ ਰੂਪ ਵਿਚ ਅਹਿਮ ਸੁਰਾਗ ਮਿਲਣ ਦੇ ਬਾਵਜੂਦ ਪੀੜਤ ਦਾ ਦੋਸ਼ ਹੈ ਕਿ ਉਹ ਤਿੰਨ ਦਿਨਾਂ ਤੋਂ ਡੇਰਾਬੱਸੀ ਥਾਣੇ ਦੇ ਗੇੜੇ ਮਾਰ ਰਿਹਾ ਹੈ, ਪਰ ਉਸ ਦੀ ਮੁੱਢਲੀ ਰਪਟ (ਡੀ.

Ad Position 21
No active advertisement
ਅਜੀਤ ਡੈਸਕ 02-10-2026
ਡੇਰਾਬੱਸੀ, 1 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਤੋਂ ਚੋਰੀ ਹੋਇਆ ਮੋਟਰਸਾਈਕਲ ਚੰਡੀਗੜ੍ਹ ਦੀਆਂ ਸੜਕਾਂ ’ਤੇ ਦੌੜਦਾ ਰਿਹਾ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਇਕ ਤੋਂ ਬਾਅਦ ਇਕ ਤਿੰਨ ਆਨਲਾਈਨ ਚਲਾਨ ਅਸਲ ਮਾਲਕ ਦੇ ਮੋਬਾਈਲ ’ਤੇ ਪਹੁੰਚ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਮੋਟਰਸਾਈਕਲ ਦੀ ਚੰਡੀਗੜ੍ਹ ਵਿਚ ਮੌਜੂਦਗੀ ਸੰਬੰਧੀ ਚਲਾਨਾਂ ਦੇ ਰੂਪ ਵਿਚ ਅਹਿਮ ਸੁਰਾਗ ਮਿਲਣ ਦੇ ਬਾਵਜੂਦ ਪੀੜਤ ਦਾ ਦੋਸ਼ ਹੈ ਕਿ ਉਹ ਤਿੰਨ ਦਿਨਾਂ ਤੋਂ ਡੇਰਾਬੱਸੀ ਥਾਣੇ ਦੇ ਗੇੜੇ ਮਾਰ ਰਿਹਾ ਹੈ, ਪਰ ਉਸ ਦੀ ਮੁੱਢਲੀ ਰਪਟ (ਡੀ. ਡੀ. ਆਰ.) ਤੱਕ ਦਰਜ ਨਹੀਂ ਕੀਤੀ ਗਈ। ਬਰਵਾਲਾ ਰੋਡ ਡੇਰਾਬੱਸੀ ਦੇ ਵਸਨੀਕ ਨਿਤਿਨ ਕੁਮਾਰ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ 29 ਸਤੰਬਰ ਨੂੰ ਸ਼ਾਮ ਕਰੀਬ 7 ਵਜੇ ਗੁੱਗਾ ਮਾੜੀ ਦੇ ਸਾਹਮਣੇ ਤੋਂ ਉਸ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਸੀ। ਮੋਟਰਸਾਈਕਲ ਦੀ ਭਾਲ ਦੌਰਾਨ ਅਗਲੇ ਹੀ ਦਿਨ ਉਸ ਦੇ ਮੋਬਾਈਲ ’ਤੇ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਦੇ ਆਨਲਾਈਨ ਚਲਾਨਾਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ। ਨਿਤਿਨ ਮੁਤਾਬਿਕ 30 ਸਤੰਬਰ ਨੂੰ ਸਵੇਰੇ ਕਰੀਬ 9.30 ਵਜੇ ਚੰਡੀਗੜ੍ਹ ਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ’ਤੇ ਰੈੱਡ ਲਾਈਟ ਦੀ ਉਲੰਘਣਾ ਕਰਨ ’ਤੇ ਪਹਿਲਾ ਚਲਾਨ ਹੋਇਆ। ਇਸੇ ਦਿਨ ਦੁਪਹਿਰ ਕਰੀਬ 12.30 ਵਜੇ ਉਸੇ ਇਲਾਕੇ ਵਿਚੋਂ ਦੂਜਾ ਚਲਾਨ ਕੱਟਿਆ ਗਿਆ। ਇਸ ਤੋਂ ਬਾਅਦ 1 ਅਕਤੂਬਰ ਨੂੰ ਸਵੇਰੇ ਕਰੀਬ 7.30 ਵਜੇ ਮੁੜ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਦਾ ਤੀਜਾ ਚਲਾਨ ਉਸ ਦੇ ਮੋਬਾਈਲ ’ਤੇ ਪਹੁੰਚ ਗਿਆ। ਪੀੜਤ ਦਾ ਕਹਿਣਾ ਹੈ ਕਿ ਚਲਾਨਾਂ ਨਾਲ ਜੁੜੀਆਂ ਤਸਵੀਰਾਂ ਵਿਚ ਉਸ ਦਾ ਚੋਰੀ ਹੋਇਆ ਮੋਟਰਸਾਈਕਲ ਦਿਖਾਈ ਦੇ ਰਿਹਾ ਹੈ। ਪੀੜਤ ਨੇ ਦੋਸ਼ ਲਾਇਆ ਕਿ ਉਹ ਚੋਰੀ ਸੰਬੰਧੀ ਲਿਖਤੀ ਸ਼ਿਕਾਇਤ ਦੇਣ ਦੇ ਨਾਲ ਚਲਾਨਾਂ ਦੀ ਜਾਣਕਾਰੀ ਵੀ ਪੁਲਿਸ ਨੂੰ ਦੇ ਚੁੱਕਾ ਹੈ। ਉਸ ਮੁਤਾਬਿਕ ਹੁਣ ਤੱਕ ਉਸ ਨੂੰ ਕੋਈ ਰਪਟ ਦਰਜ ਹੋਣ ਜਾਂ ਅਗਲੀ ਕਾਰਵਾਈ ਦੀ ਜਾਣਕਾਰੀ ਨਹੀਂ ਮਿਲੀ। ਨਿਤਿਨ ਨੇ ਦੱਸਿਆ ਕਿ ਉਸ ਨੇ ਖ਼ੁਦ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਨਾਲ ਸੰਪਰਕ ਕੀਤਾ, ਜਿਥੋਂ ਉਸ ਨੂੰ ਦੱਸਿਆ ਗਿਆ ਕਿ ਡੇਰਾਬੱਸੀ ਪੁਲਿਸ ਦਾ ਜਾਂਚ ਅਧਿਕਾਰੀ ਉਨ੍ਹਾਂ ਨਾਲ ਤਾਲਮੇਲ ਕਰੇ ਤਾਂ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਪੀੜਤ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਸਥਾਨਕ ਪੱਧਰ ’ਤੇ ਲੋੜੀਂਦਾ ਤਾਲਮੇਲ ਨਹੀਂ ਕੀਤਾ ਜਾ ਰਿਹਾ। ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਜਿਸ ਮੋਟਰਸਾਈਕਲ ਦੀ ਭਾਲ ਲਈ ਪੀੜਤ ਪੁਲਿਸ ਕੋਲ ਗੁਹਾਰ ਲਗਾ ਰਿਹਾ ਹੈ, ਉਸੇ ਵਾਹਨ ਦੇ ਚੰਡੀਗੜ੍ਹ ਦੀਆਂ ਸੜਕਾਂ ’ਤੇ ਚੱਲਣ ਦੇ ਸੁਰਾਗ ਟ੍ਰੈਫ਼ਿਕ ਚਲਾਨਾਂ ਰਾਹੀਂ ਲਗਾਤਾਰ ਸਾਹਮਣੇ ਆ ਰਹੇ ਹਨ। ਪੀੜਤ ਨੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਪੁਲਿਸ ਨਾਲ ਤੁਰੰਤ ਤਾਲਮੇਲ ਕਰਕੇ ਟ੍ਰੈਫ਼ਿਕ ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਸੁਰਾਗਾਂ ਦੇ ਆਧਾਰ ’ਤੇ ਮੋਟਰਸਾਈਕਲ ਦਾ ਪਤਾ ਲਗਾਇਆ ਜਾਵੇ। ਇਸ ਬਾਬਤ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਆਖਿਆ ਕਿ ਉਹ ਕਾਰਵਾਈ ਕਰਵਾ ਕੇ ਮੋਟਰਸਾਈਕਲ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲੈਣਗੇ।
Ad Position 22
No active advertisement
ਪਿਛਲੀ ਖ਼ਬਰ ਚਾਰ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਅਗਲੀ ਖ਼ਬਰ ਗੁਰਦੁਆਰਾ ਹਰਿਗੋਬਿੰਦਗੜ੍ਹ ਸਾਹਿਬ ਦੇ ਕਲਸ਼ ’ਚੋਂ ਚੜ੍ਹਾਵਾ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਨੌਜਵਾਨ ਕਾਬੂ
Ad Position 24