ਪੰਚਕੂਲਾ ਪੁਲਿਸ ਨੇ 81 ਸਾਲਾ ਬਜ਼ੁਰਗ ਨਾਲ ਸਾਈਬਰ ਫਰਾਡ ਮਾਮਲੇ ’ ਚ ਪੰਜਵਾਂ ਮੁਲਜ਼ਮ ਕੀਤਾ ਗ੍ਰਿਫ਼ਤਾਰ , 54 ਲੱਖ ਰੁ . ਵਾਪਸ ਕਰਵਾਏ ਫਰਜ਼ੀ ਟਰੇਡਿੰਗ ਪਲੇਟਫਾਰਮ ’ਤੇ ਮੁਨਾਫ਼ਾ ਦਿਖਾ ਕੇ ਫਸਾਇਆ ਸੀ ਜਾਲ ’ਚ, ਮੁਲਜ਼ਮ 3 ਦਿਨ ਦੇ ਪੁਲਿਸ ਰਿਮਾਂਡ ’ਤੇ; ਹੋਰ ਮੁਲਜ਼ਮਾਂ ਦੀ ਭਾਲ ਤੇ ਬਾਕੀ ਰਕਮ ਦੀ ਬਰਾਮਦਗੀ ਜਾਰੀ
ਪੰਚਕੂਲਾ, 1 ਅਕਤੂਬਰ (ਕਪਿਲ)- ਆਨਲਾਈਨ ਸ਼ੇਅਰ ਟਰੇਡਿੰਗ ਰਾਹੀਂ ਥੋੜ੍ਹੇ ਸਮੇਂ ’ਚ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ 95. 21 ਲੱਖ ਰੁ.
ਸ
ਸਾਈਬਰ ਫਰੋਡ ਮਾਮਲੇ ਵਿਚ ਗ੍ਰਿਫ਼ਤਾਰ ਪੰਜਵਾਂ ਮੁਲਜ਼ਮ ਪੁਲਿਸ ਹਿਰਾਸਤ ਵਿਚ। ਤਸਵੀਰ : ਕਪਿਲ
02-10-2026
ਪੰਚਕੂਲਾ, 1 ਅਕਤੂਬਰ (ਕਪਿਲ)- ਆਨਲਾਈਨ ਸ਼ੇਅਰ ਟਰੇਡਿੰਗ ਰਾਹੀਂ ਥੋੜ੍ਹੇ ਸਮੇਂ ’ਚ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ 95.21 ਲੱਖ ਰੁ. ਦੀ ਠੱਗੀ ਦੇ ਮਾਮਲੇ ’ਚ ਪੰਚਕੂਲਾ ਸਾਈਬਰ ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਈਬਰ ਕ੍ਰਾਈਮ ਸੈਕਟਰ-20 ਦੀ ਟੀਮ ਨੇ ਕੈਥਲ ਵਾਸੀ ਵਿਕਰਮ ਉਰਫ਼ ਵਿੱਕੀ ਨੂੰ ਕਾਬੂ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਤੋਂ ਠੱਗੀ ਗਈ ਰਕਮ ’ਚੋਂ 15 ਲੱਖ ਰੁ. ਮੁਲਜ਼ਮ ਦੇ ਬੈਂਕ ਖਾਤੇ ’ਚ ਪਹੁੰਚੇ ਸਨ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 3 ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫ਼ਿਕ ਆਈ. ਪੀ. ਐੱਸ. ਅਮਰਿੰਦਰ ਸਿੰਘ ਮੁਤਾਬਿਕ ਇਹ ਮਾਮਲਾ ਸੈਕਟਰ-6 ਪੰਚਕੂਲਾ ਵਾਸੀ 81 ਸਾਲਾ ਸੇਵਾਮੁਕਤ ਬਜ਼ੁਰਗ ਨਾਲ ਸੰਬੰਧਿਤ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਵ੍ਹਾਟਸਐਪ ਰਾਹੀਂ ਆਨਲਾਈਨ ਸ਼ੇਅਰ ਟਰੇਡਿੰਗ ’ਚ ਭਾਰੀ ਮੁਨਾਫ਼ੇ ਦਾ ਲਾਲਚ ਦਿੱਤਾ ਗਿਆ। ਮੁਲਜ਼ਮਾਂ ਨੇ ਉਸ ਨੂੰ ਇਕ ਫਰਜ਼ੀ ਟਰੇਡਿੰਗ ਪਲੇਟਫਾਰਮ ਨਾਲ ਜੋੜ ਕੇ ਵੱਖ-ਵੱਖ ਬੈਂਕ ਖਾਤਿਆਂ ’ਚ ਰਕਮ ਜਮ੍ਹਾਂ ਕਰਵਾਉਣੀ ਸ਼ੁਰੂ ਕਰ ਦਿੱਤੀ। ਸ਼ੁਰੂਆਤ ’ਚ ਮੁਲਜ਼ਮਾਂ ਨੇ ਉਸ ਦੇ ਖਾਤੇ ’ਚ ਮੁਨਾਫ਼ੇ ਦੀ ਰਕਮ ਵਾਪਸ ਭੇਜੀ, ਜਿਸ ਨਾਲ ਉਸ ਦਾ ਭਰੋਸਾ ਵਧ ਗਿਆ। ਇਸ ਤੋਂ ਬਾਅਦ ਵੱਧ ਮੁਨਾਫ਼ੇ ਦਾ ਲਾਲਚ ਦੇ ਕੇ ਸ਼ਿਕਾਇਤਕਰਤਾ ਅਤੇ ਉਸ ਦੀ ਨੂੰਹ ਦੇ ਖਾਤਿਆਂ ’ਚੋਂ ਕੁੱਲ 95,21,560 ਰੁ. ਵੱਖ-ਵੱਖ ਖਾਤਿਆਂ ’ਚ ਜਮ੍ਹਾਂ ਕਰਵਾ ਲਏ ਗਏ। ਜਦੋਂ ਸ਼ਿਕਾਇਤਕਰਤਾ ਨੇ ਆਪਣੀ ਰਕਮ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਤੋਂ ਹੋਰ ਪੈਸੇ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਆਪਣੇ ਨਾਲ ਹੋਈ ਸਾਈਬਰ ਠੱਗੀ ਦਾ ਪਤਾ ਲੱਗਾ ਅਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਾਈਬਰ ਕ੍ਰਾਈਮ ਸੈਕਟਰ-20 ਪੰਚਕੂਲਾ ’ਚ 8 ਅਕਤੂਬਰ 2025 ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕੀਤੀ। ਜਾਂਚ ’ਚ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਤੋਂ ਠੱਗੀ ਗਈ ਰਕਮ ’ਚੋਂ 15 ਲੱਖ ਰੁ. 6 ਸਤੰਬਰ 2025 ਨੂੰ ਮੁਲਜ਼ਮ ਵਿਕਰਮ ਉਰਫ਼ ਵਿੱਕੀ ਦੇ ਬੈਂਕ ਖਾਤੇ ’ਚ ਪਹੁੰਚੇ ਸਨ। ਥਾਣਾ ਇੰਚਾਰਜ ਯੁੱਧਵੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਲਗਾਤਾਰ ਯਤਨ ਕਰਦਿਆਂ 29 ਸਤੰਬਰ 2026 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ 30 ਸਤੰਬਰ ਨੂੰ ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਰਿਮਾਂਡ ਦੌਰਾਨ ਠੱਗੀ ਦੀ ਰਕਮ ਦੇ ਲੈਣ-ਦੇਣ ਅਤੇ ਪੂਰੇ ਸਾਈਬਰ ਫਰਾਡ ਨੈੱਟਵਰਕ ’ਚ ਮੁਲਜ਼ਮ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।