ਸਰਕਾਰੀ ਕਾਲਜ -11 ’ ਚ ‘ ਸਵੱਛਤਾ ਹੀ ਸੇਵਾ ’ ਮੁਹਿੰਮ ਤਹਿਤ ਸਫਾਈ ਅਭਿਆਨ ਚਲਾਇਆ
ਚੰਡੀਗੜ੍ਹ, 3 ਅਕਤੂਬਰ (ਮਾਰਕੰਡਾ)- ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਕੈਂਪਸ ਵਿਚ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਵਾਤਾਵਰਨ ਸੋਸਾਇਟੀ ਅਤੇ ਐਨ. ਐਸ.
ਚੰਡੀਗੜ੍ਹ, 3 ਅਕਤੂਬਰ (ਮਾਰਕੰਡਾ)- ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਕੈਂਪਸ ਵਿਚ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਵਾਤਾਵਰਨ ਸੋਸਾਇਟੀ ਅਤੇ ਐਨ.ਐਸ.ਐਸ ਵਲੋਂ ਡਾ. ਸ਼ਾਕਖਾ ਅਤੇ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਸਫਾਈ ਅਭਿਆਨ ਚਲਾਇਆ ਗਿਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਕਾਲਜ ਪਰਿਸਰ ਵਿਚੋਂ ਲਗਭਗ 70 ਕਿਲੋਗ੍ਰਾਮ ਪਲਾਸਟਿਕ ਕਚਰਾ ਇਕੱਠਾ ਕੀਤਾ। ਇਸ ਅਭਿਆਨ ਰਾਹੀਂ ਸਫਾਈ ਅਤੇ ਜ਼ਿੰਮੇਵਾਰ ਕਚਰਾ ਪ੍ਰਬੰਧਨ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਡਾ. ਰਮਾ ਅਰੋੜਾ ਨੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਫ਼-ਸੁਥਰੇ ਤੇ ਹਰੇ-ਭਰੇ ਕੈਂਪਸ ਲਈ ਨਿਰੰਤਰ ਯੋਗਦਾਨ ਦੇਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ।