04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਹਾਈਲੈਂਡ ਪਾਰਕ ਹਾਈਰਾਈਜ਼ ਸੁਸਾਇਟੀ ਵਿਖੇ ਜਾਰੀ ਸ੍ਰੀਮਦ ਭਾਗਵਤ ਕਥਾ ਸਮਾਪਤ

ਜ਼ੀਰਕਪੁਰ, 3 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੀ ਹਾਈਲੈਂਡ ਪਾਰਕ ਹਾਈਰਾਈਜ਼ ਸੁਸਾਇਟੀ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਅੱਜ ਹਵਨ-ਪੂਜਨ ਅਤੇ ਵਿਸ਼ਾਲ ਭੰਡਾਰੇ ਨਾਲ ਸਮਾਪਤ ਹੋ ਗਈ। ਇਸ ਸਮਾਗਮ ‘ਚ ਸੁਸਾਇਟੀ ਦੇ ਵੱਡੀ ਗਿਣਤੀ ਵਸਨੀਕਾਂ ਨੇ ਪੂਰੀ ਸ਼ਰਧਾ ਨਾਲ ਹਾਜ਼ਰੀ ਲੁਆਈ।

Ad Position 21
No active advertisement
ਅਜੀਤ ਡੈਸਕ 04-10-2026
ਜ਼ੀਰਕਪੁਰ, 3 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੀ ਹਾਈਲੈਂਡ ਪਾਰਕ ਹਾਈਰਾਈਜ਼ ਸੁਸਾਇਟੀ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਅੱਜ ਹਵਨ-ਪੂਜਨ ਅਤੇ ਵਿਸ਼ਾਲ ਭੰਡਾਰੇ ਨਾਲ ਸਮਾਪਤ ਹੋ ਗਈ। ਇਸ ਸਮਾਗਮ ‘ਚ ਸੁਸਾਇਟੀ ਦੇ ਵੱਡੀ ਗਿਣਤੀ ਵਸਨੀਕਾਂ ਨੇ ਪੂਰੀ ਸ਼ਰਧਾ ਨਾਲ ਹਾਜ਼ਰੀ ਲੁਆਈ। ਕਥਾ-ਵਾਚਕ ਆਚਾਰਿਆ ਜੈਦੇਵ ਭਾਰਦਵਾਜ ਨੇ ਕਥਾ ਦੌਰਾਨ ਸੁਸਾਇਟੀ ਦੇ ਵਸਨੀਕਾਂ ਵਲੋਂ ਦਿਖਾਏ ਗਏ ਆਪਸੀ ਭਾਈਚਾਰੇ, ਏਕਤਾ ਅਤੇ ਸ਼ਰਧਾ ਭਾਵ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ‘ਚ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜੀਵ ਕੱਕੜ ਨੇ ਕਿਹਾ ਕਿ ਹਾਈਲੈਂਡ ਪਾਰਕ ਹਾਈਰਾਈਜ਼ ‘ਚ ਪਹਿਲੀ ਵਾਰ ਸ੍ਰੀਮਦ ਭਾਗਵਤ ਕਥਾ ਕਰਵਾਈ ਗਈ ਸੀ, ਜੋ ਕਿ ਸਥਾਨਕ ਵਸਨੀਕਾਂ ਦੇ ਸਹਿਯੋਗ ਸਦਕਾ ਪੂਰੀ ਤਰ੍ਹਾਂ ਸਫ਼ਲ ਰਹੀ। ਉਨ੍ਹਾਂ ਸਮਾਗਮ ਦੌਰਾਨ ਸਹਿਯੋਗ ਦੇਣ ਵਾਲੇ ਸਾਰੇ ਵਸਨੀਕਾਂ ਅਤੇ ਪਤਵੰਤਿਆਂ ਦਾ ਦਿਲੋਂ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਹਵਨ ਉਪਰੰਤ ਭੰਡਾਰਾ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਫਰਸਟ ਐੱਜ ਸਕੂਲ ਵਿਖੇ ਆਜ਼ਾਦੀ ਘੁਲਾਟੀਏ ਬਾਬਾ ਪ੍ਰਿਥਵੀ ਸਿੰਘ ਆਜ਼ਾਦ ਦੇ ਬੁੱਤ ਦਾ ਵਿਧਾਇਕ ਰੰਧਾਵਾ ਨੇ ਕੀਤਾ ਉਦਘਾਟਨ ਵਿਦਿ... ਅਗਲੀ ਖ਼ਬਰ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪੰਜਾਬ ’ ਚ ਕਾਂਗਰਸ ਦੀ ਸਰਕਾਰ ਬਣਨਾ ਲਗਭਗ ਤੈਅ - ਮਲਕਪੁਰ
Ad Position 24