03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੰਜਾਬ ਯੂਨੀਵਰਸਿਟੀ ’ ਚ ‘ ਗ੍ਰੀਨ ਹਾਈਡ੍ਰੋਜਨ ਮਿਸ਼ਨ ’ ਸਬੰਧੀ ਪ੍ਰੋਗਰਾਮ ਕਰਵਾਇਆ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਨੇ ਕੀਤੀ

ਚੰਡੀਗੜ੍ਹ, 3 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਪਣੀ ਕਿਸਮ ਦੇ ਪਹਿਲੇ ‘ਗ੍ਰੀਨ ਹਾਈਡਰੋਜਨ ਮਿਸ਼ਨ ਸਟੇਕਹੋਲਡਰ ਕਨਵਰਜੈਂਸ’ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ (ਆਈ.

Ad Position 21
No active advertisement
ਅਜੀਤ ਡੈਸਕ 04-10-2026
ਚੰਡੀਗੜ੍ਹ, 3 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਪਣੀ ਕਿਸਮ ਦੇ ਪਹਿਲੇ ‘ਗ੍ਰੀਨ ਹਾਈਡਰੋਜਨ ਮਿਸ਼ਨ ਸਟੇਕਹੋਲਡਰ ਕਨਵਰਜੈਂਸ’ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ (ਆਈ.ਐੱਨ.ਐੱਸ.ਟੀ) ਮੋਹਾਲੀ ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਏ.ਆਈ.ਸੀ-ਆਈ.ਐੱਸ.ਬੀ) ਵਿਖੇ ਅਟਲ ਇਨਕਿਊਬੇਸ਼ਨ ਸੈਂਟਰ ਨਾਲ ਸਾਂਝੀਦਾਰੀ ਵਿਚ ਅਤੇ ਰੂਸਾ 2.0 ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਵਿਸ਼ਾ ‘ਨਵੀਨਤਾ, ਤਕਨਾਲੋਜੀ ਅਪਣਾਉਣ ਅਤੇ ਹੁਨਰ ਵਿਕਾਸ ਲਈ ਪਹੁੰਚ ਅਤੇ ਜਨਤਕ ਸ਼ਮੂਲੀਅਤ ਨੂੰ ਅੱਗੇ ਵਧਾਉਣਾ ਸੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਨੇ ਕੀਤੀ। ਇਸ ਮੌਕੇ ਪੀਆਈ-ਰਾਹੀ ਦੇ ਡਾਇਰੈਕਟਰ ਪ੍ਰੋ. ਰਜਤ ਸੰਧੀਰ, ਸੀ.ਆਈ.ਆਈ ਚੰਡੀਗੜ੍ਹ ਦੇ ਚੇਅਰਮੈਨ ਵਿਵੇਕ ਵਰਮਾ, ਹੀਰੋ ਫਿਊਚਰ ਐੱਨਰਜੀਜ਼ ਦੇ ਉਪ-ਪ੍ਰਧਾਨ ਸੰਦੀਪ ਗੁਪਤਾ, ਆਈ.ਐੱਨ.ਐੱਸ.ਟੀ ਮੋਹਾਲੀ ਦੇ ਡੀਨ ਪ੍ਰੋ. ਕਮਲਾਕੰਨਨ ਕੈਲਾਸਮ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੂਸਾ ਕੋਆਰਡੀਨੇਟਰ ਪ੍ਰੋ. ਗੰਗਾ ਰਾਮ ਚੌਧਰੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰੋ. ਮੀਨਾਕਸ਼ੀ ਗੋਇਲ ਨੇ ਊਰਜਾ ਅਤੇ ਸਥਿਰਤਾ ਨਾਲ ਸਬੰਧਤ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਗ੍ਰੀਨ ਹਾਈਡਰੋਜਨ ਈਕੋਸਿਸਟਮ ਨੂੰ ਤੇਜ਼ ਕਰਨ ਵਿਚ ਉੱਭਰ ਰਹੀਆਂ ਤਕਨਾਲੋਜੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਦਘਾਟਨੀ ਸੈਸ਼ਨ ਵਿਚ ਵਿਵੇਕ ਵਰਮਾ ਨੇ ਕਿਹਾ ਕਿ ਉੱਤਰੀ ਭਾਰਤ ਵਿਚ ਗ੍ਰੀਨ ਹਾਈਡਰੋਜਨ ਲਈ ਉਦਯੋਗਿਕ ਦ੍ਰਿਸ਼ਟੀਕੋਣ ਬਾਰੇ ਚਾਨਣਾ ਪਾਇਆ। ਪ੍ਰੋ. ਪ੍ਰੇਮ ਫੇਲਿਕਸ, ਡਾ. ਉਜਵਲ ਮੇਡਾ, ਡਾ. ਵਿਸ਼ਾਲ ਗਰਗ, ਡਾ. ਸੰਜੀਵ ਗੌਤਮ, ਪ੍ਰੋ. ਪ੍ਰਸੇਨਜੀਤ ਮੋਂਡਲ, ਸੁਪਿੰਦਰ ਸਿੰਘ, ਮਨੀ ਖੰਨਾ, ਰਜਨੀਸ਼ ਸ਼ਰਮਾ ਅਤੇ ਹਰਦਿਆਲ ਸ਼ਾਮਲ ਹੋਏ। ਇਸ ਤੋਂ ਬਾਅਦ ਹੋਏ ਤਕਨੀਕੀ ਸੈਸ਼ਨਾਂ ਵਿਚ ਭਾਰਤ ਵਿਚ ਗ੍ਰੀਨ ਹਾਈਡਰੋਜਨ ਹੱਬਾਂ ਲਈ ਰਣਨੀਤਕ ਮਾਰਗਾਂ ਦੇ ਡਾਟਾ-ਅਧਾਰਿਤ ਮੁਲਾਂਕਣ ਬਾਰੇ ਚਰਚਾ ਕੀਤੀ ਗਈ। ਇਨ੍ਹਾਂ ਚਰਚਾਵਾਂ ਦਾ ਮੁੱਖ ਕੇਂਦਰ ਤਕਨੀਕੀ ਹੱਲ, ਲਾਗੂ ਕਰਨ ਦੇ ਮੌਕੇ, ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਤ ਪਹੁੰਚ ਅਤੇ ਅਜਿਹੇ ਵਪਾਰਕ ਮਾਡਲ ਸਨ, ਜੋ ਗ੍ਰੀਨ ਹਾਈਡਰੋਜਨ ਦੇ ਪਸਾਰ ਵਿਚ ਸਹਾਇਕ ਹੋ ਸਕਦੇ ਹਨ। ਇਨ੍ਹਾਂ ਭਾਈਵਾਲੀਆਂ ਦਾ ਉਦੇਸ਼ ਖੋਜ, ਤਕਨਾਲੋਜੀ ਵਿਕਾਸ, ਨਵੀਨਤਾ, ਸਮਰੱਥਾ ਨਿਰਮਾਣ ਅਤੇ ਤਕਨਾਲੋਜੀ ਦੇ ਵਿਹਾਰਕ ਅਮਲ ਵਿਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਵੈਲੀ ਸਕੂਲ ਖਰੜ ਵਿਖੇ ਗਾਂਧੀ ਜੈਅੰਤੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਫੀਲਡਮਾਰਸ਼ਲ ਨੇ ਸਿੰਗਲ ਸਿਲੰਡਰ ਡੀਜ਼ਲ ਇੰਜਣ ਕੀਤੇ ਲਾਂਚ
Ad Position 24