08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਇੰਗਲੈਂਡ ਤੋਂ ਆਏ ਦੋਸਤ ਦੇ ਨਾਂਅ ’ ਤੇ ਏਅਰਪੋਰਟ ਕਸਟਮ ਅਧਿਕਾਰੀ ਬਣ ਕੇ 1.25 ਲੱਖ ਰੁਪਏ ਠੱਗੇ

ਐੱਸ. ਏ.

Ad Position 21
No active advertisement
ਅਜੀਤ ਡੈਸਕ 08-10-2026
ਐੱਸ. ਏ. ਐੱਸ. ਨਗਰ, 7 ਅਕਤੂਬਰ (ਕਪਿਲ ਵਧਵਾ)- ਸਾਈਬਰ ਠੱਗਾਂ ਨੇ ਇੰਗਲੈਂਡ ਤੋਂ ਆਏ ਦੋਸਤ ਦੇ ਨਾਂਅ ‘ਤੇ ਏਅਰਪੋਰਟ ਦਾ ਕਸਟਮ ਅਧਿਕਾਰੀ ਬਣ ਕੇ 21 ਸਾਲਾ ਲੜਕੀ ਨਾਲ 1.24 ਲੱਖ ਰੁ. ਦੀ ਠੱਗੀ ਮਾਰ ਲਈ। ਮੁਲਜ਼ਮਾਂ ਨੇ ਪਹਿਲਾਂ ਪੀੜਤਾ ਨੂੰ ਉਸ ਦੇ ਦੋਸਤ ਕੋਲ ਵਿਦੇਸ਼ੀ ਕਰੰਸੀ ਤੇ ਸੋਨਾ ਹੋਣ ਦਾ ਝਾਂਸਾ ਦਿੱਤਾ ਅਤੇ ਬਾਅਦ ‘ਚ ਆਮਦਨ ਕਰ ਵਿਭਾਗ ਤੇ ਸੀ. ਬੀ. ਆਈ. ਦੇ ਅਧਿਕਾਰੀ ਬਣ ਕੇ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਵੱਖ-ਵੱਖ ਰਕਮਾਂ ਟਰਾਂਸਫਰ ਕਰਵਾ ਲਈਆਂ। ਇਸ ਸੰਬੰਧੀ ਥਾਣਾ ਸਾਈਬਰ ਕ੍ਰਾਈਮ ਸੈਕਟਰ-79 ਮੁਹਾਲੀ ਵਿਖੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਥਾਣਾ ਲਾਲੜੂ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਫਰਵਰੀ 2026 ਵਿਚ ਇਕ ਐਪਲੀਕੇਸ਼ਨ ਜ਼ਰੀਏ ਰੋਹਨ ਸ਼ਰਮਾ ਨਾਂਅ ਦੇ ਵਿਅਕਤੀ ਨਾਲ ਉਸ ਦੀ ਗੱਲਬਾਤ ਸ਼ੁਰੂ ਹੋਈ ਸੀ। ਬਾਅਦ ਵਿਚ ਦੋਵਾਂ ਦੀ ਵਟਸਐਪ ‘ਤੇ ਗੱਲ ਹੋਣ ਲੱਗੀ। ਰੋਹਨ ਸ਼ਰਮਾ ਨੇ ਆਪਣੇ ਆਪ ਨੂੰ ਇੰਗਲੈਂਡ ਦਾ ਨਾਗਰਿਕ ਦੱਸਿਆ ਅਤੇ ਕਰੀਬ ਛੇ ਮਹੀਨਿਆਂ ਤੱਕ ਉਸ ਨਾਲ ਗੱਲਬਾਤ ਕਰਦਾ ਰਿਹਾ। ਸ਼ਿਕਾਇਤਕਰਤਾ ਅਨੁਸਾਰ 25 ਸਤੰਬਰ ਨੂੰ ਰੋਹਨ ਸ਼ਰਮਾ ਨੇ ਫ਼ੋਨ ਕਰਕੇ ਉਸ ਨੂੰ ਦੱਸਿਆ ਕਿ ਉਹ ਭਾਰਤ ਆ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਇਕ ਵਿਅਕਤੀ ਨੇ ਵਟਸਐਪ ਕਾਲ ਕੀਤੀ, ਜਿਸ ਨੇ ਆਪਣੇ ਆਪ ਨੂੰ ਦਿੱਲੀ ਏਅਰਪੋਰਟ ਦਾ ਕਸਟਮ ਅਧਿਕਾਰੀ ਰਾਜ ਕੁਮਾਰ ਦੱਸਿਆ। ਉਸ ਨੇ ਕਿਹਾ ਕਿ ਰੋਹਨ ਸ਼ਰਮਾ ਨੂੰ ਛੁਡਾਉਣ ਲਈ 15 ਹਜ਼ਾਰ ਰੁ. ਭੇਜਣੇ ਪੈਣਗੇ। ਇਸ ਤੋਂ ਬਾਅਦ ਭੇਜੇ ਗਏ ਸਕੈਨਰ ਰਾਹੀਂ ਉਸ ਨੇ 15 ਹਜ਼ਾਰ ਰੁ. ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਨੇ ਕਿਹਾ ਕਿ ਰੋਹਨ ਸ਼ਰਮਾ ਕੋਲ 46 ਹਜ਼ਾਰ ਪੌਂਡ ਅਤੇ 10 ਤੋਲੇ ਸੋਨਾ ਹੈ, ਜਿਸ ਨੂੰ ਭਾਰਤੀ ਕਰੰਸੀ ‘ਚ ਤਬਦੀਲ ਕਰਨ ਲਈ 29,999 ਰੁ. ਦੇਣੇ ਪੈਣਗੇ ਅਤੇ ਇਹ ਰਕਮ ਬਾਅਦ ‘ਚ ਉਸ ਦੇ ਖਾਤੇ ‘ਚ ਵਾਪਸ ਆ ਜਾਵੇਗੀ। ਇਸ ਝਾਂਸੇ ਵਿਚ ਆ ਕੇ ਲੜਕੀ ਨੇ 29 ਹਜ਼ਾਰ ਰੁ. ਹੋਰ ਟਰਾਂਸਫਰ ਕਰ ਦਿੱਤੇ। ਉਸ ਨੇ ਪੁਲਿਸ ਨੂੰ ਦੱਸਿਆ ਕਿ ਰੋਹਨ ਸ਼ਰਮਾ ਸਮੇਤ ਵੱਖ-ਵੱਖ ਵਿਅਕਤੀਆਂ ਨੇ ਆਪਣੀ ਗ਼ਲਤ ਪਛਾਣ ਦੱਸ ਕੇ ਉਸ ਨਾਲ ਕੁੱਲ 1,24,990 ਰੁ. ਦੀ ਠੱਗੀ ਮਾਰੀ ਹੈ। ਪੁਲਿਸ ਵਲੋਂ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 318 (4), 319 (2), 308 ਅਤੇ ਆਈ. ਟੀ. ਐਕਟ ਦੀ ਧਾਰਾ 66-ਡੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ੇਅਰ ਬਾਜ਼ਾਰ ’ਚ ਪੈਸਾ ਡੁੱਬਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਸੜਕ ਹਾਦਸੇ ’ ਚ ਜ਼ਖਮੀ ਹੋਏ ਨੌਜਵਾਨ ਦੀ ਜ਼ੇਰੇ ਇਲਾਜ ਮੌਤ
Ad Position 24