08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸ਼ੇਅਰ ਬਾਜ਼ਾਰ ’ਚ ਪੈਸਾ ਡੁੱਬਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਖਰੜ, 7 ਅਕਤੂਬਰ (ਜੰਡਪੁਰੀ)- ਸ਼ਿਵਜੋਤ ਇਨਕਲੇਵ ਵਿਖੇ ਆਪਣੇ ਦੋਸਤ ਕੋਲ ਰਹਿਣ ਲਈ ਆਏ ਇਕ ਨੌਜਵਾਨ ਨੇ ਸ਼ੇਅਰ ਬਾਜ਼ਾਰ ਵਿਚ ਪੈਸਾ ਡੁੱਬਣ ਤੋਂ ਪ੍ਰੇਸ਼ਾਨ ਹੋ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਵਿਸ਼ਾਲ ਕੁਮਾਰ (28) ਪੁੱਤਰ ਅਸ਼ੋਕ ਕੁਮਾਰ ਵਾਸੀ ਜ਼ਿਲ੍ਹਾ ਪਾਲਮਪੁਰ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 08-10-2026
ਖਰੜ, 7 ਅਕਤੂਬਰ (ਜੰਡਪੁਰੀ)- ਸ਼ਿਵਜੋਤ ਇਨਕਲੇਵ ਵਿਖੇ ਆਪਣੇ ਦੋਸਤ ਕੋਲ ਰਹਿਣ ਲਈ ਆਏ ਇਕ ਨੌਜਵਾਨ ਨੇ ਸ਼ੇਅਰ ਬਾਜ਼ਾਰ ਵਿਚ ਪੈਸਾ ਡੁੱਬਣ ਤੋਂ ਪ੍ਰੇਸ਼ਾਨ ਹੋ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਵਿਸ਼ਾਲ ਕੁਮਾਰ (28) ਪੁੱਤਰ ਅਸ਼ੋਕ ਕੁਮਾਰ ਵਾਸੀ ਜ਼ਿਲ੍ਹਾ ਪਾਲਮਪੁਰ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਇਸ ਸੰਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਉਸ ਦੇ ਪੁੱਤਰ ਨੇ ਸ਼ੇਅਰ ਮਾਰਕੀਟ ‘ਚ ਪੈਸਾ ਲਗਾਇਆ ਸੀ ਅਤੇ ਪੈਸਾ ਡੁੱਬਣ ਕਾਰਨ ਉਹ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਉਹ ਖਰੜ ਦੀ ਸ਼ਿਵਜੋਤ ਇਨਕਲੇਵ ਵਿਖੇ ਕਿਰਾਏ ‘ਤੇ ਰਹਿੰਦੇ ਆਪਣੇ ਦੋਸਤ ਅਮਨ ਕੁਮਾਰ ਕੋਲ ਦੋ ਦਿਨ ਪਹਿਲਾਂ ਹੀ ਆਇਆ ਸੀ। ਉਨ੍ਹਾਂ ਦੱਸਿਆ ਕਿ ਦੇਰ ਰਾਤ ਮਕਾਨ ਮਾਲਕਾਂ ਵਲੋਂ ਪੁਲਿਸ ਨੂੰ ਉਕਤ ਨੌਜਵਾਨ ਵਲੋਂ ਫਾਹਾ ਲਗਾਏ ਜਾਣ ਸੰਬੰਧੀ ਸੂਚਨਾ ਦਿੱਤੀ ਗਈ ਅਤੇ ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਤਾਂ ਮ੍ਰਿਤਕ ਵਲੋਂ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਜਦੋਂ ਮਕਾਨ ਮਾਲਕਾਂ ਦੀ ਹਾਜ਼ਰੀ ਵਿਚ ਦਰਵਾਜਾ ਤੋੜਿਆ ਗਿਆ ਤਾਂ ਅੰਦਰ ਵਿਸ਼ਾਲ ਕੁਮਾਰ ਨੇ ਗਲ ‘ਚ ਚੁੰਨੀ ਪਾ ਕੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਫ਼ਿਲਹਾਲ ਪੁਲਿਸ ਨੇ ਧਾਰਾ 194 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਘੱਗਰ ’ ਚ ਨਾਜਾਇਜ਼ ਮਾਈਨਿੰਗ ’ ਤੇ ਪੁਲਿਸ ਦਾ ਛਾਪਾ , ਗਰੇਵਲ ਨਾਲ ਭਰੀਆਂ ਦੋ ਟਰੈਕਟਰ - ਟਰਾਲੀਆਂ ਜ਼ਬਤ ਦੋ ਮੁਲਜ਼ਮ ਗ੍ਰ... ਅਗਲੀ ਖ਼ਬਰ ਇੰਗਲੈਂਡ ਤੋਂ ਆਏ ਦੋਸਤ ਦੇ ਨਾਂਅ ’ ਤੇ ਏਅਰਪੋਰਟ ਕਸਟਮ ਅਧਿਕਾਰੀ ਬਣ ਕੇ 1.25 ਲੱਖ ਰੁਪਏ ਠੱਗੇ
Ad Position 24