13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜੇਠ ’ ਤੇ ਛੇੜਛਾੜ , ਕੁੱਟਮਾਰ ਤੇ ਵਾਲ ਪੁੱਟਣ ਦੇ ਦੋਸ਼ , ਮਾਮਲਾ ਦਰਜ

ਐੱਸ. ਏ.

Ad Position 21
No active advertisement
ਅਜੀਤ ਡੈਸਕ 13-10-2026
ਐੱਸ. ਏ. ਐੱਸ. ਨਗਰ, 12 ਅਕਤੂਬਰ (ਕਪਿਲ ਵਧਵਾ)- ਸੋਹਾਣਾ ਪਿੰਡ ਵਿਚ ਇਕ ਔਰਤ ਨੇ ਆਪਣੇ ਜੇਠ ’ਤੇ ਛੇੜਛਾੜ, ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। 37 ਸਾਲਾ ਔਰਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮ ਜੇਠ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਸ਼ਾਮ ਕਰੀਬ 6.30 ਵਜੇ ਉਹ ਘਰ ਦੇ ਬਾਹਰ ਬਿਜਲੀ ਦਾ ਮੀਟਰ ਲਗਵਾਉਣ ਤੋਂ ਬਾਅਦ ਗੁਆਂਢੀ ਦੀ ਪੌੜੀ ਵਾਪਸ ਕਰਕੇ ਆ ਰਹੀ ਸੀ। ਇਸ ਦੌਰਾਨ ਘਰ ਦੇ ਗੇਟ ਕੋਲ ਉਸ ਦੇ ਜੇਠ ਨੇ ਉਸ ਨੂੰ ਘੇਰ ਲਿਆ। ਔਰਤ ਦਾ ਦੋਸ਼ ਹੈ ਕਿ ਸ਼ਰਾਬੀ ਹਾਲਤ ਵਿਚ ਮੁਲਜ਼ਮ ਨੇ ਉਸ ਦੀ ਬਾਂਹ ਫੜ੍ਹ ਕੇ ਆਪਣੇ ਵੱਲ ਖਿੱਚਿਆ। ਵਿਰੋਧ ਕਰਨ ’ਤੇ ਉਸ ਦੀ ਕੁੱਟਮਾਰ ਕੀਤੀ ਅਤੇ ਵਾਲਾਂ ਤੋਂ ਫੜ੍ਹ ਕੇ ਗਲੀ ਵਿਚ ਘਸੀਟਿਆ, ਜਿਸ ਕਾਰਨ ਉਸ ਦੇ ਵਾਲ ਜੜ੍ਹਾਂ ਤੋਂ ਪੁੱਟੇ ਗਏ। ਰੌਲਾ ਸੁਣ ਕੇ ਪਹੁੰਚੇ ਪਿੰਡ ਵਾਸੀਆਂ ਅਤੇ ਔਰਤਾਂ ਨੇ ਉਸ ਨੂੰ ਛੁਡਵਾਇਆ। ਬਾਅਦ ਵਿਚ ਉਸ ਦੀ ਮਾਂ ਨੇ ਉਸ ਨੂੰ ਸਿਵਲ ਹਸਪਤਾਲ ਫੇਜ਼-6, ਮੁਹਾਲੀ ਵਿਖੇ ਦਾਖ਼ਲ ਕਰਵਾਇਆ, ਜਿਥੇ ਉਹ ਇਕ ਦਿਨ ਇਲਾਜ ਅਧੀਨ ਰਹੀ। ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਪਿਛਲੇ ਕਰੀਬ 11 ਸਾਲਾਂ ਤੋਂ ਦੁਬਈ ਵਿਚ ਰਹਿ ਰਿਹਾ ਹੈ ਅਤੇ ਉਸ ਦਾ ਜੇਠ ਪਹਿਲਾਂ ਵੀ ਇਕੱਲਿਆਂ ਦੇਖ ਕੇ ਘਰ ਆ ਜਾਂਦਾ ਸੀ ਅਤੇ ਗ਼ਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਉਸ ਨੇ ਇਹ ਗੱਲ ਆਪਣੇ ਸੱਸ-ਸਹੁਰੇ ਨੂੰ ਵੀ ਦੱਸੀ ਸੀ, ਪਰ ਪਰਿਵਾਰਕ ਮਾਮਲਾ ਕਹਿ ਕੇ ਗੱਲ ਟਾਲ ਦਿੱਤੀ ਗਈ। ਔਰਤ ਅਨੁਸਾਰ ਫਰਵਰੀ 2026 ਤੋਂ ਉਸ ਨੂੰ ਛੱਤ ’ਤੇ ਕੱਪੜੇ ਸੁਕਾਉਣ ਤੋਂ ਰੋਕਿਆ ਜਾ ਰਿਹਾ ਸੀ ਅਤੇ ਪੌੜੀਆਂ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ ਸੀ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਸਮਝੌਤੇ ਦੀਆਂ ਕੋਸ਼ਿਸ਼ਾਂ ਸਫ਼ਲ ਨਾ ਹੋਣ ’ਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਆਪਣੇ ਅਤੇ ਪੁੱਤਰ ਦੀ ਸੁਰੱਖਿਆ ਨੂੰ ਖ਼ਤਰਾ ਦੱਸਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਐਂਟਰੀ ਪੁਆਇੰਟ ਤੋਂ ਪੀਰਮੁਛੱਲਾ ਤੱਕ ਹੋਵੇਗਾ ਸੁੰਦਰੀਕਰਨ - ਵਿਧਾਇਕ ਰੰਧਾਵਾ ਕਿਹਾ, ਦੋਵੇਂ ਪਾਸੇ ਬਣਨਗੇ ਫੁੱਟਪ... ਅਗਲੀ ਖ਼ਬਰ ਸਿਆਸੀ ਮਾਹੌਲ ਵਿਚ ਗਰਮਾਹਟ
Ad Position 24