20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਧਨੌਨੀ ਅਨਾਜ ਮੰਡੀ ਵਿਚ ਆੜ੍ਹਤੀਆਂ ਵਲੋਂ ਕਿਸਾਨਾਂ ਦੀ ਅਦਾਇਗੀ ਰੋਕਣ ਦਾ ਦੋਸ਼ , ਮਾਹੌਲ ਹੋਇਆ ਗਰਮ ਝੋਨੇ ਦੀ ਫ਼ਸਲ ਦੀ ਪੂਰੀ ਪੇਮੈਂਟ ਕਰਵਾਉਣ ਲਈ ਕਿਸਾਨਾਂ ਨੇ ਤਹਿਸੀਲਦਾਰ ਨੂੰ ਦਿੱਤੀ ਸ਼ਿਕਾਇਤ

ਡੇਰਾਬੱਸੀ, 19 ਅਕਤੂਬਰ (ਗੁਰਮੀਤ ਸਿੰਘ)-ਧਨੌਨੀ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਵੇਚਣ ਵਾਲੇ ਕਿਸਾਨਾਂ ਨੇ ਆੜ੍ਹਤੀਆਂ ਵਲੋਂ ਉਨ੍ਹਾਂ ਦੀ ਪੂਰੀ ਅਦਾਇਗੀ ਰੋਕਣ ਦੇ ਦੋਸ਼ ਲਗਾਏ ਹਨ। ਮੰਡੀ ਵਿਚ ਵੱਖ-ਵੱਖ ਕਿਸਾਨ ਯੂਨੀਅਨਾ ਦੇ ਆਗੂ ਇਕੱਤਰ ਹੋ ਗਏ ।

Ad Position 21
No active advertisement
ਅਜੀਤ ਡੈਸਕ 20-10-2026
ਡੇਰਾਬੱਸੀ, 19 ਅਕਤੂਬਰ (ਗੁਰਮੀਤ ਸਿੰਘ)-ਧਨੌਨੀ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਵੇਚਣ ਵਾਲੇ ਕਿਸਾਨਾਂ ਨੇ ਆੜ੍ਹਤੀਆਂ ਵਲੋਂ ਉਨ੍ਹਾਂ ਦੀ ਪੂਰੀ ਅਦਾਇਗੀ ਰੋਕਣ ਦੇ ਦੋਸ਼ ਲਗਾਏ ਹਨ। ਮੰਡੀ ਵਿਚ ਵੱਖ-ਵੱਖ ਕਿਸਾਨ ਯੂਨੀਅਨਾ ਦੇ ਆਗੂ ਇਕੱਤਰ ਹੋ ਗਏ । ਮਾਹੌਲ ਗਰਮ ਹੁੰਦਾ ਵੇਖ ਤਹਿਸੀਲਦਾਰ ਡੇਰਾਬੱਸੀ ਬੀਰ ਕਰਨ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ। ਇਸ ਸੰਬੰਧੀ ਕਿਸਾਨਾਂ ਨੇ ਤਹਿਸੀਲਦਾਰ ਡੇਰਾਬੱਸੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਵਿਚ ਦਖ਼ਲ ਦੇਣ ਅਤੇ ਉਨ੍ਹਾਂ ਦੀ ਫ਼ਸਲ ਦੀ ਪੂਰੀ ਪੇਮੈਂਟ ਕਰਵਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਕਿਸਾਨਾਂ ਨੇ ਦੱਸਿਆ ਕਿ ਉਹ ਬਰੌਲੀ, ਅਮਲਾਲਾ, ਨਗਲਾ ਅਤੇ ਹੋਰ ਪਿੰਡਾਂ ਤੋਂ ਆਪਣੀ ਝੋਨੇ ਦੀ ਫ਼ਸਲ ਧਨੌਨੀ ਅਨਾਜ ਮੰਡੀ ਵਿਚ ਲੈ ਕੇ ਆਏ ਸਨ। ਕਿਸਾਨਾਂ ਦਾ ਦੋਸ਼ ਹੈ ਕਿ ਆੜ੍ਹਤੀਆਂ ਵਲੋਂ ਉਨ੍ਹਾਂ ਦੀ ਪੂਰੀ ਅਦਾਇਗੀ ਨਹੀਂ ਕੀਤੀ ਜਾ ਰਹੀ। ਜਦੋਂ ਉਨ੍ਹਾਂ ਨੇ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਥਿਤ ਤੌਰ ’ਤੇ ਕਿਹਾ ਗਿਆ ਕਿ ਝੋਨੇ ਦੀ ਲਿਫ਼ਟਿੰਗ ਕਰਨ ਵਾਲੇ ਸ਼ੈਲਰ ਮਾਲਕ 100 ਰੁ. ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਟੌਤੀ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਇਸ ਕਟੌਤੀ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ਸਲ ਦੀ ਪੂਰੀ ਕੀਮਤ ਮਿਲਣੀ ਚਾਹੀਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਕਿਸਾਨਾਂ ਦੀ ਰੋਕੀ ਗਈ ਰਕਮ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਕਿਸਾਨਾਂ ਨੇ ਕਿਹਾ ਕਿ ਫ਼ਸਲ ਵੇਚਣ ਤੋਂ ਬਾਅਦ ਪੂਰੀ ਪੇਮੈਂਟ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਰਣਜੀਤ ਸਿੰਘ ਰਾਣਾ ਪ੍ਰਧਾਨ ਬੀਕੇਯੂ ਲੱਖੋਵਾਲ, ਗੁਰਵਿੰਦਰ ਸਿੰਘ ਚੌਧੇੜੀ ਪ੍ਰਧਾਨ ਜਮਹੂਰੀ ਕਿਸਾਨ ਸਭਾ, ਲਖਵਿੰਦਰ ਸਿੰਘ ਕਰਾਲਾ ਪ੍ਰਧਾਨ ਬੀਕੇਯੂ ਰਾਜੇਵਾਲ, ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆ ਮੁਹਾਲੀ, ਮਨਦੀਪ ਸਿੰਘ ਜਰਨਲ ਸਕੱਤਰ ਬੀਕੇਯੂ ਕਾਦੀਆ ਡੇਰਾਬੱਸੀ, ਬਲਜਿੰਦਰ ਸਿੰਘ ਸੇਖਪੁਰਾ ਪ੍ਰਧਾਨ ਰੋਡ ਸੰਘਰਸ਼ ਕਮੇਟੀ, ਬੇਅੰਤ ਸਿੰਘ ਜਗਤਾਰ ਸਿੰਘ ਝਰਮੜੀ, ਕਰਮ ਸਿੰਘ ਕਾਰਕੋਰ ਰਾਜੇਵਾਲ, ਗਾਮ ਸਿੰਘ ਬਰੋਲੀ, ਰਤਨ ਸਿੰਘ ਅਮਲਾਲਾ, ਧਰਮ ਸਿੰਘ ਅਮਲਾਲਾ, ਨਿੱਕਾ ਸਿੰਘ , ਸੋਹਨ ਸਿੰਘ, ਧਰਮ ਸਿੰਘ ਦੱਪਰ, ਗੁਰਪਾਲ ਸਿੰਘ ਦੱਪਰ, ਨਾਨੂੰ ਸਿੰਘ ਜਨੇਤਪੁਰ, ਆੜ੍ਹਤੀ ਵਿਕਾਸ ਜੈਨ (ਜਗਨਨਾਥ ਆੜ੍ਹਤੀ), ਸੁਖਦੇਵ ਮਿੱਤਲ (ਮਾਮ ਚੰਦ ਆੜ੍ਹਤੀ), ਸਾਹਿਲ ਜੈਨ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਵੀ ਹੋਰਨਾ ਸਮੇਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਨੀ ਕੰਗ ਵਲੋਂ ਝੰਜੇੜੀ ਦੀ ਅਨਾਜ ਮੰਡੀ ਦਾ ਦੌਰਾ ਅਗਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ ਵਿਚ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24