ਬੰਨੀ ਕੰਗ ਵਲੋਂ ਝੰਜੇੜੀ ਦੀ ਅਨਾਜ ਮੰਡੀ ਦਾ ਦੌਰਾ
ਖਰੜ, 19 ਅਕਤੂਬਰ (ਜੰਡਪੁਰੀ)-ਯੂਥ ਕਾਂਗਰਸੀ ਆਗੂ ਅਤੇ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਵਲੋਂ ਖਰੜ ਸਬ-ਡਵੀਜ਼ਨ ਅਧੀਨ ਆਉਂਦੀ ਝੰਜੇੜੀ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਵੀ ਕੀਤੀ।
ਖਰੜ, 19 ਅਕਤੂਬਰ (ਜੰਡਪੁਰੀ)-ਯੂਥ ਕਾਂਗਰਸੀ ਆਗੂ ਅਤੇ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਵਲੋਂ ਖਰੜ ਸਬ-ਡਵੀਜ਼ਨ ਅਧੀਨ ਆਉਂਦੀ ਝੰਜੇੜੀ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਵੀ ਕੀਤੀ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਨੀ ਕੰਗ ਨੇ ਦੱਸਿਆ ਕਿ ਕਿਸਾਨਾਂ ਨੇ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਹੈ ਕਿ ਉਕਤ ਅਨਾਜ ਮੰਡੀ ‘ਚ ਪੀਣ ਵਾਲੇ ਪਾਣੀ ਅਤੇ ਸ਼ੈੱਡ ਦਾ ਪ੍ਰਬੰਧ ਨਹੀਂ ਹੈ। ਇਸ ਤੋਂ ਇਲਾਵਾ ਮੰਡੀ ਦਾ ਫੜ੍ਹ ਵੀ ਕੱਚਾ ਹੈ, ਜਿਸ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ‘ਤੇ ਬੰਨੀ ਕੰਗ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ‘ਚ ਕਾਂਗਰਸ ਪਾਰਟੀ ਦੀ ਸਰਕਾਰ ਸਥਾਪਿਤ ਹੋਣ ਉਪਰੰਤ ਕਿਸਾਨਾਂ ਅਤੇ ਆੜ੍ਹਤੀਆਂ ਦੀ ਹਰ ਸਮੱਸਿਆ ਦੂਰ ਕੀਤੀ ਜਾਵੇਗੀ। ਇਸ ਮੌਕੇ ਸਰਬਜੀਤ ਸਿੰਘ ਟੋਡਰ ਮਾਜਰਾ, ਗਿਆਨ ਸਿੰਘ ਘੰਡੌਲੀ, ਗਗਨ ਤੋਲੇਮਾਜਰਾ, ਅਮਨ ਝੰਜੇੜੀ, ਸੋਨੂੰ ਝੰਜੇੜੀ, ਸੰਤ ਸਿੰਘ ਮੱਛਲੀ ਕਲਾਂ ਤੇ ਲਾਭ ਸਿੰਘ ਮੱਛਲੀ ਕਲਾਂ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ।