22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ ! ਦਲੇਰ ਮਹਿੰਦੀ ਦਾ ਅਪਮਾਨ , ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱਲੀ ਹਵਾਈ ਅੱਡੇ ‘ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਦੁਰਵਿਵਹਾਰ : ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਜਪਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਉੱਤਰਾਖੰਡ ਵਿਚ ਇਕ ਸਮਾਗਮ ਦੌਰਾਨ ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਅਪਮਾਨ, ਦਿਲਜੀਤ ਦੁਸਾਂਝ ਦੇ ਦਿੱਲੀ ਸ਼ੋਅ ਲਈ ਮਨਜ਼ੂਰੀ ਰੱਦ ਕਰਨ ਅਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੇ ਗਏ ਦੁਰਵਿਵਹਾਰ ਦਾ ਹਵਾਲਾ ਦਿੱਤਾ।

Ad Position 21
No active advertisement
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। 23-10-2026
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਜਪਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਉੱਤਰਾਖੰਡ ਵਿਚ ਇਕ ਸਮਾਗਮ ਦੌਰਾਨ ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਅਪਮਾਨ, ਦਿਲਜੀਤ ਦੁਸਾਂਝ ਦੇ ਦਿੱਲੀ ਸ਼ੋਅ ਲਈ ਮਨਜ਼ੂਰੀ ਰੱਦ ਕਰਨ ਅਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੇ ਗਏ ਦੁਰਵਿਵਹਾਰ ਦਾ ਹਵਾਲਾ ਦਿੱਤਾ। ਧਾਲੀਵਾਲ ਨੇ ਕਿਹਾ ਕਿ ਕੇਂਦਰ ਵਿਚ ਸਰਕਾਰ ਦੀ ਅਗਵਾਈ ਕਰਨ ਦੇ ਬਾਵਜੂਦ ਭਾਜਪਾ ਨੇ ਸਿੱਖਾਂ, ਪੰਜਾਬੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਪ੍ਰਤੀ ਵਾਰ-ਵਾਰ ਵਿਤਕਰੇ ਵਾਲਾ ਵਤੀਰਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਉੱਘੀਆਂ ਪੰਜਾਬੀ ਸ਼ਖਸੀਅਤਾਂ ਨਾਲ ਕੀਤਾ ਗਿਆ ਸਲੂਕ ਪਾਰਟੀ ਦੀ ਤੰਗ ਅਤੇ ਫੁੱਟ ਪਾਊ ਸੋਚ ਨੂੰ ਦਰਸਾਉਂਦਾ ਹੈ ਅਤੇ ਇਹ ਸਖ਼ਤ ਨਿੰਦਾ ਦਾ ਹੱਕਦਾਰ ਹੈ। ਉੱਤਰਾਖੰਡ ਵਿਚ ਇਕ ਪ੍ਰੋਗਰਾਮ ਦੌਰਾਨ ਦਲੇਰ ਮਹਿੰਦੀ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਇੱਕ ਭਾਜਪਾ ਮੰਤਰੀ ਨੇ ਮਸ਼ਹੂਰ ਪੰਜਾਬੀ ਗਾਇਕ ਦਾ ਅਪਮਾਨ ਕੀਤਾ, ਉਹ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਦਲੇਰ ਮਹਿੰਦੀ ਨੇ ਦੁਨੀਆ ਭਰ ਵਿੱਚ ਅਥਾਹ ਪਿਆਰ ਅਤੇ ਮਾਨਤਾ ਖੱਟੀ ਹੈ, ਅਤੇ ਉਨ੍ਹਾਂ ਵਰਗੇ ਕੱਦਾਵਰ ਕਲਾਕਾਰ ਦਾ ਨਿਰਾਦਰ ਕਰਨਾ ਪੰਜਾਬ ਦੇ ਲੋਕਾਂ ਅਤੇ ਸੱਭਿਆਚਾਰ ਪ੍ਰਤੀ ਭਾਜਪਾ ਦੇ ਵਤੀਰੇ ਨੂੰ ਨੰਗਾ ਕਰਦਾ ਹੈ। ਧਾਲੀਵਾਲ ਨੇ ਦਿੱਲੀ ਵਿੱਚ ਦਿਲਜੀਤ ਦੁਸਾਂਝ ਦੇ ਤੈਅ ਸ਼ੋਅ ਦਾ ਮੁੱਦਾ ਵੀ ਉਠਾਇਆ, ਜੋ ਪਹਿਲਾਂ 1 ਨਵੰਬਰ ਲਈ ਉਲੀਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਗਾਇਕ ਨੇ ਪ੍ਰੋਗਰਾਮ ਲਈ ਮਨਜ਼ੂਰੀ ਲੈ ਲਈ ਸੀ ਪਰ ਬਾਅਦ ਵਿੱਚ ਦਿੱਲੀ ਵਿੱਚ 1 ਨਵੰਬਰ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਕਾਰਨ ਤਰੀਕ ਬਦਲਣ ਲਈ ਕਿਹਾ ਗਿਆ। ਫਿਰ 30 ਅਕਤੂਬਰ ਦੀ ਤਜਵੀਜ਼ਸ਼ੁਦਾ ਬਦਲਵੀਂ ਤਰੀਕ ਲਈ, ਉਸਨੂੰ ਜ਼ਰੂਰੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦਿਲਜੀਤ ਦੁਸਾਂਝ ਨੇ ਆਪਣੇ ਸੰਗੀਤ ਅਤੇ ਪੇਸ਼ਕਾਰੀਆਂ ਰਾਹੀਂ ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਵਾਈ ਹੈ ਅਤੇ ਦੁਨੀਆ ਵਿੱਚ ਜਿੱਥੇ ਵੀ ਉਹ ਪ੍ਰਦਰਸ਼ਨ ਕਰਦੇ ਹਨ, ਵੱਡੀ ਗਿਣਤੀ ਵਿਚ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ। ਧਾਲੀਵਾਲ ਨੇ ਕਿਹਾ ਕਿ ਅਜਿਹੇ ਕਲਾਕਾਰ ਨੂੰ ਦਿੱਲੀ ਵਿੱਚ ਸ਼ੋਅ ਕਰਨ ਤੋਂ ਰੋਕਣਾ ਪੰਜਾਬੀ ਕਲਾਕਾਰਾਂ ਨਾਲ ਹੋ ਰਹੇ ਸਲੂਕ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਆਪ ਵਿਧਾਇਕ ਨੇ ਫਰਾਂਸ ਤੋਂ ਪਰਤਣ ‘ਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੇ ਗਏ ਸਲੂਕ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵਾਧੂ ਸਮਾਨ ਦੇ ਬਹਾਨੇ ਜਾਣਬੁੱਝ ਕੇ ਜ਼ਲੀਲ ਕੀਤਾ ਗਿਆ। ਦਿੱਲੀ ਏਅਰਪੋਰਟ ‘ਤੇ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ, ਉਹ ਬੇਹੱਦ ਨਿੰਦਣਯੋਗ ਹੈ,”। ਧਾਲੀਵਾਲ ਨੇ ਪੂਰੇ ਭਾਰਤ ਅਤੇ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਇਸਦੇ ਲੋਕਾਂ ਪ੍ਰਤੀ ਭਾਜਪਾ ਦੀ ਲਗਾਤਾਰ ਅਣਦੇਖੀ ਨੂੰ ਪਛਾਣਨ। ਉਨ੍ਹਾਂ ਨੇ ਭਾਜਪਾ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਕਿ ਅਜਿਹੀ ਰਾਜਨੀਤੀ ਨੂੰ ਜਾਰੀ ਰੱਖਣ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਤੇ ਉਨ੍ਹਾਂ ਨੂੰ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਆਪਣੀ ਪਹੁੰਚ ਬਦਲਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਚ ਕਾਂਗਰਸ ਨੂੰ ਵੱਡਾ ਝਟਕਾ , ਕਈ ਆਗੂ ‘ ਆਪ ’ ਵਿੱਚ ਸ਼ਾਮਿਲ ; ਜਰਨੈਲ ਸਿੰਘ ਨੇ ਪਾਰਟੀ ਵਿਚ ਸ਼ਾਮਿਲ ਹੋਣ ’ ਤ... ਅਗਲੀ ਖ਼ਬਰ ਪੰਜਾਬੀ ਸੱਭਿਆਚਾਰ , ਪੰਜਾਬੀ ਮਾਂ ਬੋਲੀ , ਪੰਜਾਬੀ ਗੀਤਾਂ ਅਤੇ ਫ਼ਿਲਮਾਂ ਨੂੰ ਪ੍ਰਫੁੱਲਿਤ ਕਰਨ ਲਈ ਫ਼ਿਲਮ ਸਿਟੀ ਬਣਾਈ ਜਾਵੇ...
Ad Position 24