22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਚੰਡੀਗੜ੍ਹ ਵਿਚ ਕਾਂਗਰਸ ਨੂੰ ਵੱਡਾ ਝਟਕਾ , ਕਈ ਆਗੂ ‘ ਆਪ ’ ਵਿੱਚ ਸ਼ਾਮਿਲ ; ਜਰਨੈਲ ਸਿੰਘ ਨੇ ਪਾਰਟੀ ਵਿਚ ਸ਼ਾਮਿਲ ਹੋਣ ’ ਤੇ ਕੀਤਾ ਸਵਾਗਤ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)- ਆਗਾਮੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ (ਆਪ) ਨਾਲ ਕਾਂਗਰਸ ਨਾਲ ਜੁੜੇ ਕਈ ਆਗੂਆਂ ਅਤੇ ਅਹੁਦੇਦਾਰਾਂ ਦੇ ਸ਼ਾਮਿਲ ਹੋਣ ਨਾਲ ਪਾਰਟੀ ਦੇ ਸੰਗਠਨ ਨੂੰ ਮਜ਼ਬੂਤੀ ਮਿਲੀ ਹੈ। ‘ਆਪ’ ਦੇ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ ਨੇ ਨਵੇਂ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

Ad Position 21
No active advertisement
ਚੰਡੀਗੜ੍ਹ ਆਮ ਆਦਮੀ ਪਾਰਟੀ ’ਚ ਚੰਡੀਗੜ੍ਹ ‘ਆਪ’ ਦੇ ਇੰਚਾਰਜ ਜਰਨੈਲ ਸਿੰਘ, ਸਾਬਕਾ ਮਹਿਲਾ ਕਾਂਗਰਸ ਪ੍ਰਧਾਨ ਦੀਪ ਅਸ਼ਧੀਰ ਦੂਬੇ ਨੂੰ ਉਨ੍ਹਾਂ ਦੇ ਸਹਿਯੋਗੀਆਂ ਸਮੇਤ ਪਾਰਟੀ ਵਿਚ ਸ਼ਾਮਿਲ ਕਰਦੇ ਹੋਏ। ਤਸਵੀਰ : ਰਾਕੇਸ਼ ਸ਼ਾਹ 23-10-2026
ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)- ਆਗਾਮੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ (ਆਪ) ਨਾਲ ਕਾਂਗਰਸ ਨਾਲ ਜੁੜੇ ਕਈ ਆਗੂਆਂ ਅਤੇ ਅਹੁਦੇਦਾਰਾਂ ਦੇ ਸ਼ਾਮਿਲ ਹੋਣ ਨਾਲ ਪਾਰਟੀ ਦੇ ਸੰਗਠਨ ਨੂੰ ਮਜ਼ਬੂਤੀ ਮਿਲੀ ਹੈ। ‘ਆਪ’ ਦੇ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ ਨੇ ਨਵੇਂ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਪਾਰਟੀ ਆਗੂਆਂ ਨੇ ਕਿਹਾ ਕਿ ਨਵੇਂ ਸਾਥੀਆਂ ਦੇ ਜੁੜਨ ਨਾਲ ਚੰਡੀਗੜ੍ਹ ਵਿਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਗਤੀ ਮਿਲੇਗੀ। ‘ਆਪ’ ਵਿਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਾਬਕਾ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਅਸ਼ਧੀਰ ਦੁਬੇ, ਪ੍ਰਦੇਸ਼ ਸਕੱਤਰ ਸਾਹਿਲ ਦੁਬੇ, ਯੂਥ ਕਾਂਗਰਸ ਜਨਰਲ ਸਕੱਤਰ ਮਾਧਵੀ ਦੁਬੇ, ਵਾਰਡ ਨੰਬਰ 13 ਦੇ ਬਲਾਕ ਪ੍ਰਧਾਨ ਉਮੇਸ਼ ਸੇਠੀ, ਵਾਰਡ ਨੰਬਰ 13 ਦੀ ਮਹਿਲਾ ਕਾਂਗਰਸ ਬਲਾਕ ਪ੍ਰਧਾਨ ਅੰਜੂ ਸੇਠੀ ਅਤੇ ਵਾਰਡ ਨੰਬਰ 12 ਦੇ ਉਪ ਪ੍ਰਧਾਨ ਗੁਰੂ ਲਾਲ ਪ੍ਰਮੁੱਖ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 10 ਦੇ ਤਰਸੇਮ ਮਿੱਤਲ ਨੇ ਮੁਹੰਮਦ ਵਿਸ਼ਾਲ, ਭੀਮਾ ਅਤੇ ਮਨਜੀਤ ਮਲਿਕ ਨੂੰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ‘ਆਪ’ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦੀਪਾ ਅਸ਼ਧੀਰ ਦੁਬੇ ਨੇ ਕਿਹਾ, “ਮੈਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੋ ਰਹੇ ਲੋਕ-ਪੱਖੀ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਾਂ। ਇਸ ਮੌਕੇ ‘ਆਪ’ ਦੇ ਜਨਰਲ ਸਕੱਤਰ ਓਂਕਾਰ ਸਿੰਘ ਔਲਖ ਨੇ ਕਿਹਾ ਕਿ ਪਾਰਟੀ ਦਾ ਸੰਗਠਨ ਲੋਕਾਂ ਵਿੱਚ ਲਗਾਤਾਰ ਆਪਣੀ ਪਹੁੰਚ ਵਧਾ ਰਿਹਾ ਹੈ। ਵੱਖ-ਵੱਖ ਰਾਜਨੀਤਿਕ ਪਿਛੋਕੜਾਂ ਤੋਂ ਆਏ ਲੋਕਾਂ ਦਾ ‘ਆਪ’ ਨਾਲ ਜੁੜਨਾ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਥੀ ਆਪਣੇ ਤਜਰਬੇ ਅਤੇ ਲੋਕਾਂ ਨਾਲ ਆਪਣੇ ਸੰਪਰਕ ਰਾਹੀਂ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਜਨਤਾ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ‘ਆਪ’ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਸਿੰਘ, ਕੋਰ ਕਮੇਟੀ ਦੇ ਚੇਅਰਮੈਨ ਪ੍ਰੇਮ ਗਰਗ, ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ, ਮੁੱਖ ਬੁਲਾਰੇ ਯੋਗੇਸ਼ ਢੀਂਗਰਾ, ਸਾਬਕਾ ਮੇਅਰ ਕੁਲਦੀਪ ਧਲੋਰ, ਚੰਡੀਗੜ੍ਹ ਆਬਜ਼ਰਵਰ ਵਿਨੀਤ ਵਰਮਾ, ਪੀ.ਪੀ. ਘਈ, ਖ਼ਜ਼ਾਨਚੀ ਜੇ.ਡੀ. ਘਈ, ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ, ਐੱਸ.ਸੀ. ਵਿੰਗ ਦੇ ਪ੍ਰਧਾਨ ਦੇਸਰਾਜ ਸਨਾਵਰ, ਘੱਟ ਗਿਣਤੀ ਵਿੰਗ ਦੇ ਪ੍ਰਧਾਨ ਸ਼ਾਦਾਬ ਰਾਠੀ, ਮਹਿਲਾ ਵਿੰਗ ਦੀ ਪ੍ਰਧਾਨ ਸੁਖਰਾਜ ਕੌਰ ਸੰਧੂ, ਯੂਥ ਪ੍ਰਧਾਨ ਦੇਵਕ ਸੋਨੀ, ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਪੁਨੀਤ ਛਾਬੜਾ, ਧੀਰਜ, ਸਨੀ ਬੈਰਵਾ ਅਤੇ ਤਰਸੇਮ ਮਿੱਤਲ ਸਮੇਤ ਪਾਰਟੀ ਦੇ ਕਈ ਆਗੂ ਅਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਏ . ਬੀ . ਵੀ . ਪੀ. ਨੇ ਪੰਜਾਬ ’ ਚ ਵਧ ਰਹੇ ਨਸ਼ਿਆਂ ਖ਼ਿਲਾਫ਼ ਡੀ . ਜੀ . ਪੀ ਦਫ਼ਤਰ ਦੇ ਬਾਹਰ ਕੀਤਾ ਸ਼ਾਂਤੀਪੂਰਨ ਰੋਸ ਪ੍ਰਦਰ... ਅਗਲੀ ਖ਼ਬਰ ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ ! ਦਲੇਰ ਮਹਿੰਦੀ ਦਾ ਅਪਮਾਨ , ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱ...
Ad Position 24