25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਿੰਡ ਘੋਲੂਮਾਜਰਾ ਨੇੜੇ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਲਾਲੜੂ, 24 ਅਕਤੂਬਰ (ਰਾਜਬੀਰ ਸਿੰਘ)-ਪਿੰਡ ਘੋਲੂਮਾਜਰਾ ਨੇੜੇ ਕਾਰ ਦੀ ਟੱਕਰ ਵੱਜਣ ਕਾਰਨ ਸਵਾਰੀਆਂ ਨਾਲ ਭਰੀ ਹੋਈ ਇਕ ਵੈਨ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਇਕ ਨੌਜਵਾਨ ਦੀ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਵੈਨ ਦੇ ਚਾਲਕ ਸਮੇਤ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।

Ad Position 21
No active advertisement
ਅਜੀਤ ਡੈਸਕ 25-10-2026
ਲਾਲੜੂ, 24 ਅਕਤੂਬਰ (ਰਾਜਬੀਰ ਸਿੰਘ)-ਪਿੰਡ ਘੋਲੂਮਾਜਰਾ ਨੇੜੇ ਕਾਰ ਦੀ ਟੱਕਰ ਵੱਜਣ ਕਾਰਨ ਸਵਾਰੀਆਂ ਨਾਲ ਭਰੀ ਹੋਈ ਇਕ ਵੈਨ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਇਕ ਨੌਜਵਾਨ ਦੀ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਵੈਨ ਦੇ ਚਾਲਕ ਸਮੇਤ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਮੁਹੰਮਦ ਨਾਜ਼ਿਮ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਛੋਟੂ ਪੁੱਤਰ ਅਬਦੁੱਲ ਮਜੀਦ ਵਾਸੀ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ ਆਪਣੇ ਸਾਂਢੂ ਮੁਹੰਮਦ ਨਾਜ਼ਿਮ ਨਾਲ ਕੰਮ ਖ਼ਤਮ ਕਰਨ ਤੋਂ ਬਾਅਦ ਸਵਾਰੀਆਂ ਵਾਲੀ ਵੈਨ ‘ਚ ਬੈਠ ਕੇ ਪਿੰਡ ਮੁਬਾਰਿਕਪੁਰ ਤੋਂ ਅੰਬਾਲਾ ਵੱਲ ਜਾ ਰਹੇ ਸਨ। ਵੈਨ ‘ਚ ਹੋਰ ਸਵਾਰੀਆਂ ਵੀ ਮੌਜੂਦ ਸਨ, ਜਦਕਿ ਉਸ ਦਾ ਸਾਂਢੂ ਵੈਨ ਚਾਲਕ ਦੇ ਨਾਲ ਅਗਲੀ ਸੀਟ ‘ਤੇ ਬੈਠਾ ਸੀ ਅਤੇ ਉਹ ਖ਼ੁਦ ਪਿੱਛੇ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਜਦੋਂ ਵੈਨ ਪਿੰਡ ਘੋਲੂਮਾਜਰਾ ਨੇੜੇ ਪੁੱਜੀ ਤਾਂ ਪਿੱਛਿਓਂ ਆ ਰਹੀ ਇਕ ਕਾਰ ਦੇ ਅਣਪਛਾਤੇ ਚਾਲਕ ਨੇ ਲਾਪ੍ਰਵਾਹੀ ਵਰਤਦਿਆਂ ਵੈਨ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਟੱਕਰ ਲੱਗਣ ਕਾਰਨ ਵੈਨ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਹਾਦਸੇ ‘ਚ ਮੁਹੰਮਦ ਨਾਜ਼ਿਮ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਵੈਨ ਚਾਲਕ ਸਮੇਤ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਗੰਭੀਰ ਹਾਲਤ ‘ਚ ਨਾਜ਼ਿਮ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਧਰ ਮਾਮਲੇ ਦੇ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਛੋਟੂ ਦੇ ਬਿਆਨਾਂ ਦੇ ਆਧਾਰ ‘ਤੇ ਕਾਰ ਦੇ ਫ਼ਰਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਚ ਭਗਵਾਨ ਵਾਲਮੀਕਿ ਜੀ ਦੇ ਸਨਮਾਨ ’ਚ ਕੱਢੀ ਸ਼ੋਭਾ ਯਾਤਰਾ, ਵੱਡੀ ਗਿਣਤੀ ’ਚ ਸ਼ਾਮਿਲ ਹੋਏ ਸ਼ਰਧਾਲੂ ਅਗਲੀ ਖ਼ਬਰ ਸਤਿਗੁਰ ਸਿੰਘ ਬੰਗੜ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ
Ad Position 24