27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਚੰਡੀਗੜ੍ਹ ਦੀ ਸ਼ਰਾਬ ਸਮੇਤ ਸਵਿਫ਼ਟ ਕਾਰ ਕਾਬੂ , ਤਸਕਰ ਫ਼ਰਾਰ

ਜ਼ੀਰਕਪੁਰ, 26 ਅਕਤੂਬਰ (ਮਨਿੰਦਰ ਸਿੰਘ)-ਆਬਕਾਰੀ ਵਿਭਾਗ ਨੇ ਬਲਟਾਣਾ ਪੁਲਿਸ ਦੀ ਮਦਦ ਨਾਲ ਚੈਕਿੰਗ ਦੌਰਾਨ ਇਕ ਸਵਿਫ਼ਟ ਕਾਰ ਵਿਚੋਂ ਚੰਡੀਗੜ੍ਹ ਵਿਚ ਵਿਕਣ ਵਾਲੀਆਂ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ ਹਨ। ਹਾਲਾਂਕਿ, ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।

Ad Position 21
No active advertisement
ਆਬਕਾਰੀ ਵਿਭਾਗ ਵਲੋਂ ਫੜੀ ਕਾਰ। ਤਸਵੀਰ : ਮਨਿੰਦਰ ਸਿੰਘ 27-10-2026
ਜ਼ੀਰਕਪੁਰ, 26 ਅਕਤੂਬਰ (ਮਨਿੰਦਰ ਸਿੰਘ)-ਆਬਕਾਰੀ ਵਿਭਾਗ ਨੇ ਬਲਟਾਣਾ ਪੁਲਿਸ ਦੀ ਮਦਦ ਨਾਲ ਚੈਕਿੰਗ ਦੌਰਾਨ ਇਕ ਸਵਿਫ਼ਟ ਕਾਰ ਵਿਚੋਂ ਚੰਡੀਗੜ੍ਹ ਵਿਚ ਵਿਕਣ ਵਾਲੀਆਂ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ ਹਨ। ਹਾਲਾਂਕਿ, ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਕਾਰ ਦੇ ਨੰਬਰ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਅਤੇ ਪੁਲਿਸ ਦੀ ਮਦਦ ਨਾਲ ਬਲਟਾਣਾ ਇਲਾਕੇ ਵਿਚ ਹੋਟਲਾਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇਕ ਸਵਿਫ਼ਟ ਕਾਰ ਚਾਲਕ ਪੁਲਿਸ ਨੂੰ ਦੇਖ ਕੇ ਬਿਨਾਂ ਰੁਕੇ ਤੇਜ਼ ਰਫ਼ਤਾਰ ਨਾਲ ਅੱਗੇ ਨਿਕਲ ਗਿਆ। ਵਿਭਾਗ ਦੀ ਟੀਮ ਨੇ ਕਾਰ ਦਾ ਪਿੱਛਾ ਕੀਤਾ, ਪਰ ਅੱਗੇ ਜਾ ਕੇ ਕਾਰ ਜਾਮ ਵਿਚ ਫਸ ਗਈ। ਇਸ ਦੌਰਾਨ ਚਾਲਕ ਕਾਰ ਛੱਡ ਕੇ ਫ਼ਰਾਰ ਹੋ ਗਿਆ। ਵਿਭਾਗ ਦੇ ਮੁਲਾਜ਼ਮਾਂ ਨੇ ਆਲੇ-ਦੁਆਲੇ ਚਾਲਕ ਦੀ ਭਾਲ ਕੀਤੀ, ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਰਾਇਲ ਸਟੈਗ ਅਤੇ ਮੈਜਿਕ ਮੋਮੈਂਟ ਦੀਆਂ 12-12 ਬੋਤਲਾਂ ਸਮੇਤ ਕੁੱਲ 24 ਬੋਤਲਾਂ ਬਰਾਮਦ ਹੋਈਆਂ। ਇਹ ਸ਼ਰਾਬ ਚੰਡੀਗੜ੍ਹ ਵਿਚ ਵਿਕਣਯੋਗ ਹੈ।
Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਲੀਗ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਵਧੀਆ ਉਪਰਾਲਾ - ਜੀਤੀ ਪਡਿਆਲਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਅੰਤਰਜਾਤੀ ਵਿਆਹੇ ਜੋੜਿਆਂ ਨੂੰ 4 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ - ਡਾ. ਬਲਜੀਤ ਕੌਰ
Ad Position 24