27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਕ੍ਰਿਕਟ ਲੀਗ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਵਧੀਆ ਉਪਰਾਲਾ - ਜੀਤੀ ਪਡਿਆਲਾ

ਕੁਰਾਲੀ, 26 ਅਕਤੂਬਰ (ਹਰਪ੍ਰੀਤ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ‘ਖੇਡਾਂ ਖਰੜ ਦੀਆਂ’ ਦੇ ਬੈਨਰ ਹੇਠ ਸ਼ੁਰੂ ਕਰਵਾਈ ਗਈ ਕ੍ਰਿਕਟ ਲੀਗ ਦੇ ਮੈਚ ਅੱਜ ਪਿੰਡ ਸੁਹਾਲੀ ਵਿਖੇ ਕਰਵਾਏ ਗਏ। ਇਸ ਲੀਗ ‘ਚ ਖਿਡਾਰੀਆਂ ਵਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 27-10-2026
ਕੁਰਾਲੀ, 26 ਅਕਤੂਬਰ (ਹਰਪ੍ਰੀਤ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ‘ਖੇਡਾਂ ਖਰੜ ਦੀਆਂ’ ਦੇ ਬੈਨਰ ਹੇਠ ਸ਼ੁਰੂ ਕਰਵਾਈ ਗਈ ਕ੍ਰਿਕਟ ਲੀਗ ਦੇ ਮੈਚ ਅੱਜ ਪਿੰਡ ਸੁਹਾਲੀ ਵਿਖੇ ਕਰਵਾਏ ਗਏ। ਇਸ ਲੀਗ ‘ਚ ਖਿਡਾਰੀਆਂ ਵਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਜੀਤੀ ਪਡਿਆਲਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ‘ਚ ਅਨੁਸ਼ਾਸਨ, ਮਿਹਨਤ, ਆਪਸੀ ਸਾਂਝ ਤੇ ਟੀਮ ਭਾਵਨਾ ਪੈਦਾ ਕਰਨ ਦਾ ਅਹਿਮ ਸਾਧਨ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ‘ਚ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਗੰਭੀਰ ਸਮਾਜਿਕ ਬੁਰਾਈ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ। ਇਸ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਅਤੇ ਪਿੰਡਾਂ ‘ਚ ਖੇਡ ਮੁਕਾਬਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ‘ਖੇਡਾਂ ਖਰੜ ਦੀਆਂ’ ਕ੍ਰਿਕਟ ਲੀਗ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ, ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਖੇਡ ਪ੍ਰਤਿਭਾ ਨੂੰ ਅੱਗੇ ਲਿਆਉਣ ਲਈ ਮੌਕੇ ਪ੍ਰਦਾਨ ਕਰਨਾ ਹੈ। ਇਸ ਮੌਕੇ ਕਰਵਾਏ ਗਏ ਕ੍ਰਿਕਟ ਮੁਕਾਬਲਿਆਂ ‘ਚ ਪਿੰਡ ਸ਼ਾਹਪੁਰ ਦੀ ਟੀਮ ਨੇ ਪੜੌਲ ਦੀ ਸੀ ਟੀਮ ਨੂੰ , ਪਿੰਡ ਰਡਿਆਲਾ ਦੀ ਟੀਮ ਨੇ ਪਿੰਡ ਖੇੜਾ ਦੀ ਟੀਮ ਨੂੰ, ਪਿੰਡ ਹੁਸ਼ਿਆਰਪੁਰ ਦੀ ਟੀਮ ਨੇ ਪਿੰਡ ਚੋਲਟਾ ਦੀ ਟੀਮ ਨੂੰ, ਗੁਰੂ ਤੇਗ ਬਹਾਦਰ ਨਗਰ ਖਰੜ ਦੀ ਟੀਮ ਨੇ ਪਿੰਡ ਫਾਟਵਾਂ ਦੀ ਟੀਮ ਨੂੰ, ਮਾਜਰਾ ਦੀ ਟੀਮ ਨੇ ਪਿੰਡ ਅਭੀਪੁਰ ਦੀ ਟੀਮ ਨੂੰ, ਜਦਕਿ ਕਿ ਕੁਰਾਲੀ ਦੀ ਟੀਮ ਨੇ ਪਿੰਡ ਕੰਸਾਲਾ ਦੀ ਟੀਮ ਨੂੰ ਹਰਾ ਕੇ ਅਗਲੇ ਰਾਊਂਡ ‘ਚ ਪ੍ਰਵੇਸ਼ ਕੀਤਾ। ઠ ਇਸ ਮੌਕੇ ਗੁਰਿੰਦਰ ਸਿੰਘ ਸਰਪੰਚ ਸੁਹਾਲੀ, ਮਲਾਗਰ ਸਿੰਘ ਠੇਕੇਦਾਰ, ਰਮਾਂਕਾਤ ਕਾਲੀਆ, ਜਸਕਿਰਤ ਸਿੰਘ ਰਤੀਆ, ਮਾਸਟਰ ਰਵਿੰਦਰ ਸਿੰਘ ਪੱਪੀ, ਸੱਤਾ ਨਿਹੋਲਕਾ ਤੇ ਮਨਜਿੰਦਰਪਾਲ ਸਿੰਘ ਖਰੜ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਗੋਲਡੀ ਵਲੋਂ ਪਿੰਡ ਕਾਲੇਵਾਲ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਸੁਤੰਤਰਤਾ ਸੈਨਾਨੀ ਮਰਹੂਮ ਗੁਰਦਿਆਲ ਸਿੰਘ... ਅਗਲੀ ਖ਼ਬਰ ਚੰਡੀਗੜ੍ਹ ਦੀ ਸ਼ਰਾਬ ਸਮੇਤ ਸਵਿਫ਼ਟ ਕਾਰ ਕਾਬੂ , ਤਸਕਰ ਫ਼ਰਾਰ
Ad Position 24