ਕਰਵਾ ਚੌਥ ਨੂੰ ਲੈ ਕੇ ਜ਼ੀਰਕਪੁਰ ਦੇ ਬਾਜ਼ਾਰਾਂ ’ ਚ ਲੱਗੀਆਂ ਰੌਣਕਾਂ
ਜ਼ੀਰਕਪੁਰ, 28 ਅਕਤੂਬਰ (ਮਨਿੰਦਰ ਸਿੰਘ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਜ਼ੀਰਕਪੁਰ ਦੇ ਬਾਜ਼ਾਰਾਂ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਵੀ.
ਜ਼ੀਰਕਪੁਰ, 28 ਅਕਤੂਬਰ (ਮਨਿੰਦਰ ਸਿੰਘ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਜ਼ੀਰਕਪੁਰ ਦੇ ਬਾਜ਼ਾਰਾਂ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਵੀ. ਆਈ. ਪੀ. ਰੋਡ, ਜ਼ੀਰਕਪੁਰ ਦੇ ਮੁੱਖ ਬਾਜ਼ਾਰ, ਬਲਟਾਣਾ, ਢਕੌਲੀ ਅਤੇ ਪੀਰਮੁਛੱਲਾ ਦੇ ਬਾਜ਼ਾਰਾਂ ‘ਚ ਸੁਹਾਗਣਾਂ ਦੀ ਖ਼ੂਬ ਚਹਿਲ-ਪਹਿਲ ਦੇਖਣ ਨੂੰ ਮਿਲੀ। ਤਿਉਹਾਰ ਦੀਆਂ ਤਿਆਰੀਆਂ ਲਈ ਔਰਤਾਂ ਨੇ ਚੂੜੀਆਂ, ਬਿੰਦੀਆਂ, ਮਹਿੰਦੀ, ਗਹਿਣਿਆਂ, ਕੱਪੜਿਆਂ ਅਤੇ ਹੋਰ ਸ਼ਿੰਗਾਰ ਦੇ ਸਾਮਾਨ ਦੀ ਜਮ ਕੇ ਖ਼ਰੀਦਦਾਰੀ ਕੀਤੀ। ਤਿਉਹਾਰਾਂ ਦੇ ਸੀਜ਼ਨ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ ‘ਤੇ ਵੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਕਰਵਾ ਚੌਥ ਨੂੰ ਲੈ ਕੇ ਔਰਤਾਂ ‘ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਔਰਤਾਂ ਨੇ ਤਿਉਹਾਰ ਮੌਕੇ ਪਹਿਨਣ ਲਈ ਨਵੇਂ ਕੱਪੜੇ ਖ਼ਰੀਦੇ, ਜਦਕਿ ਕਈਆਂ ਨੇ ਆਪਣੇ ਪਹਿਰਾਵੇ ਨਾਲ ਮੇਲ ਖਾਂਦਾ ਸ਼ਿੰਗਾਰ ਦਾ ਸਾਮਾਨ ਖ਼ਰੀਦਿਆ। ਮਹਿੰਦੀ ਲਗਵਾਉਣ ਲਈ ਵੀ ਔਰਤਾਂ ‘ਚ ਉਤਸ਼ਾਹ ਰਿਹਾ। ਇਸ ਤੋਂ ਇਲਾਵਾ ਕਰਵਾ ਚੌਥ ਦੀ ਪੂਜਾ ‘ਚ ਵਰਤਿਆ ਜਾਣ ਵਾਲਾ ਸਾਮਾਨ ਖਰੀਦਿਆ। ਸ਼ਾਮ ਦੇ ਸਮੇਂ ਬਾਜ਼ਾਰਾਂ ‘ਚ ਖ਼ਰੀਦਦਾਰੀ ਕਰਨ ਆਉਣ ਵਾਲਿਆਂ ਦੀ ਗਿਣਤੀ ਵਧਣ ਨਾਲ ਬਾਜ਼ਾਰ ਹੋਰ ਵੀ ਗੁਲਜ਼ਾਰ ਹੋ ਗਏ। ਜ਼ਿਕਰਯੋਗ ਹੈ ਕਿ ਕਰਵਾ ਚੌਥ ਦਾ ਤਿਉਹਾਰ ਭਾਰਤੀ ਪਰੰਪਰਾ ‘ਚ ਸੁਹਾਗਣ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਲਈ ਵਰਤ ਰੱਖਦੀਆਂ ਹਨ। ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ‘ਚ ਦਿਖਾਈ ਦੇ ਰਹੀ ਰੌਣਕ ਨੇ ਪੂਰੇ ਸ਼ਹਿਰ ‘ਚ ਤਿਉਹਾਰੀ ਮਾਹੌਲ ਸਿਰਜ ਦਿੱਤਾ ਹੈ।