ਅੰਕੁਰ ਸਕੂਲ ਦੇ ਵਰਕਰਾਂ ਨੇ ਡੀ.ਸੀ. ਰੇਟ ਲੈਣ ਸੰਬੰਧੀ ਲਈ ਕੀਤਾ ਰੋਸ ਮਾਰਚ
ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਕੁਰ ਸਕੂਲ ਦੇ ਵਰਕਰਾਂ ਨੇ ਡੀ. ਸੀ ਰੇਟ ਲੈਣ ਲਈ ਰੋਸ ਧਰਨਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ’ਚ ਅੰਕੁਰ ਸਕੂਲ ਦੇ ਵਰਕਰ ਡੀ.
ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਕੁਰ ਸਕੂਲ ਦੇ ਵਰਕਰਾਂ ਨੇ ਡੀ.ਸੀ ਰੇਟ ਲੈਣ ਲਈ ਰੋਸ ਧਰਨਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ’ਚ ਅੰਕੁਰ ਸਕੂਲ ਦੇ ਵਰਕਰ ਡੀ.ਸੀ ਰੇਟ ਲਾਗੂ ਕਰਨ ਅਤੇ ਅੰਕੁਰ ਸਕੂਲ ਨੂੰ ਪੰਜਾਬ ਯੂਨੀਵਰਸਿਟੀ ਅਧੀਨ ਪਬਲਿਕ ਸਕੂਲ ਵਿਚ ਬਦਲਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇਸ ਸਬੰਧੀ ਅੰਕੁਰ ਸਕੂਲ ਮਜ਼ਦੂਰ ਏਕਤਾ ਯੂਨੀਅਨ ਦੇ ਮੈਂਬਰ ਜਿਨ੍ਹਾਂ ਵਿਚ ਸੰਦੀਪ ਸਿੰਘ, ਦੀਪਕ ਕੁਮਾਰ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਹੈ। ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅੰਕੁਰ ਸਕੂਲ ਵਿਚ ਕੰਮ ਕਰ ਰਹੇ ਸਾਰੇ ਹੀ ਵਰਕਰਾਂ ਨੂੰ ਡੀ.ਸੀ ਰੇਟ ਦਿੱਤਾ ਜਾਵੇ। ਮੌਜ਼ੂਦਾ ਪੇਅ ਸਕੇਲ ਬਹੁਤ ਜ਼ਿਆਦਾ ਘੱਟ ਹੈ, ਜਦਕਿ ਉਕਤ ਸਕੂਲ ਸਰਕਾਰੀ ਜਗ੍ਹਾ ਵਿਚ ਬਣਿਆ ਹੋਈਆ ਹੈ। ਇਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸਨ ਘੱਟ ਤਨਖ਼ਾਹ ਦੇ ਵਿਰੁੱਧ ਬੋਲਣ ਨੂੰ ਲਾਪਰਵਾਹੀ, ਅਨੁਸ਼ਾਸਨਹੀਣਤਾ ਅਤੇ ਸਾਖ ਦਾ ਅਪਮਾਨ ਦੱਸ ਰਹੇ ਹਨ।