04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੰਜਾਬ ਯੂਨੀਵਰਸਿਟੀ ਨੇ ਯੂ. ਕੇ.-ਆਧਾਰਿਤ ਹੇਡਨ ਗ੍ਰੀਨ ਫਾਊਂਡੇਸ਼ਨ ਨਾਲ ਸਮਝੌਤਾ ਪੱਤਰ ’ਤੇ ਕੀਤੇ ਦਸਤਖਤ

ਚੰਡੀਗੜ੍ਹ, 3 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਯੂਨਾਈਟਿਡ ਕਿੰਗਡਮ ਸਥਿਤ ਹੈਡਨ ਗ੍ਰੀਨ ਫਾਊਂਡੇਸ਼ਨ ਨਾਲ ਯੂਨੀਵਰਸਿਟੀ ਵਿਖੇ ਪੀ. ਯੂ.

Ad Position 21
No active advertisement
ਅਜੀਤ ਡੈਸਕ 04-11-2026
ਚੰਡੀਗੜ੍ਹ, 3 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਯੂਨਾਈਟਿਡ ਕਿੰਗਡਮ ਸਥਿਤ ਹੈਡਨ ਗ੍ਰੀਨ ਫਾਊਂਡੇਸ਼ਨ ਨਾਲ ਯੂਨੀਵਰਸਿਟੀ ਵਿਖੇ ਪੀ. ਯੂ.-ਹੇਡਨ ਗ੍ਰੀਨ ਫਾਊਂਡੇਸ਼ਨ ਸਕੂਲ ਆਫ਼ ਐਂਟਰਪ੍ਰੈਨਿਓਰੀਅਲ ਮਾਈਂਡਸੈੱਟ (ਐਸ. ਈ. ਐਮ.) ਦੀ ਸਥਾਪਨਾ ਤੇ ਸੰਚਾਲਨ ਲਈ ਇਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ। ਇਸ ਅਧੀਨ ਨਵੀਨਤਾ ਅਤੇ ਉੱਦਮਤਾ ਤੱਕ ਤਿੰਨ ਕ੍ਰੈਡਿਟ-ਅਧਾਰਤ ਡਿਜੀਟਲ ਕੋਰਸ ਪੇਸ਼ ਕੀਤੇ ਜਾਣਗੇ। ਜਿਨ੍ਹਾਂ ਦੀ ਰਜਿਸਟਰੇਸ਼ਨ ਦਸੰਬਰ ਵਿਚ ਹੋਵੇਗੀ। ਇਸ ਸਮਝੌਤੇ ’ਤੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ ਗਏ, ਜਿਨ੍ਹਾਂ ਨੇ ਉਪ ਕੁਲਪਤੀ ਦੀ ਕਮੇਟੀ ਰੂਮ ਵਿਚ ਸਮਾਰੋਹ ਦੀ ਪ੍ਰਧਾਨਗੀ ਕੀਤੀ। ਹੇਡਨ ਗ੍ਰੀਨ ਫਾਊਂਡੇਸ਼ਨ, ਯੂਨਾਈਟਿਡ ਕਿੰਗਡਮ ਦੇ ਚੇਅਰਪਰਸਨ ਹਰਦੇਵ ਸਿੰਘ ਮਹਿਮਾਨ ਵਜੋਂ ਸ਼ਾਮਿਲ ਹੋਏ। ਪੰਜਾਬ ਯੂਨੀਵਰਸਿਟੀ ਵਲੋਂ ਰਜਿਸਟਰਾਰ ਪ੍ਰੋ. ਯਜਵੇਂਦਰ ਪਾਲ ਵਰਮਾ ਨੇ ਦਸਤਖਤ ਕੀਤੇ, ਜਦਕਿ ਕੋਰਸਾਂ ਲਈ ਡਿਜੀਟਲ ਡਿਲੀਵਰੀ ਪਾਰਟਨਰ, ਦ ਫਾਊਂਡਰੀ ਐਲ. ਐਲ. ਪੀ. ਵਲੋਂ ਗੁਰਿੰਦਰ ਪਾਲ ਸਿੰਘ ਨੇ ਦਸਤਖਤ ਕੀਤੇ। ਇਸ ਮੌਕੇ ਪੀ. ਯੂ. ਦੇ ਸਾਬਕਾ ਉਪ ਕੁਲਪਤੀ ਪ੍ਰੋ. ਰੇਣੂ ਵਿਗ, ਸੀ. ਐਸ. ਡੀ. ਈ. ਦੇ ਆਨਰੇਰੀ ਡਾਇਰੈਕਟਰ ਪ੍ਰੋ. ਸੁਵੀਰਾ ਗਿੱਲ ਤੇ ਹੋਰ ਬਹੁਤ ਸਾਰੇ ਫੈਕਲਟੀ ਮੈਂਬਰ ਵੀ ਮੌਜੂਦ ਸਨ। ਪੰਜਾਬ ਯੂਨੀਵਰਸਿਟੀ ਵਿਖੇ ਇਹ ਸਕੂਲ ਯੂਨੀਵਰਸਿਟੀ ਦੇ ਹੁਨਰ ਵਿਕਾਸ ਤੇ ਉੱਦਮਤਾ ਕੇਂਦਰ (ਸੀ. ਐਸ. ਡੀ. ਈ.) ਰਾਹੀਂ ਕੰਮ ਕਰੇਗਾ। ਪਹਿਲੇ ਪੜਾਅ ਵਿਚ ਤਿੰਨ ਕੋਰਸ ਪੇਸ਼ ਕੀਤੇ ਜਾਣਗੇ। ਇਨੋਵੇਟਿਵ ਤੇ ਰਚਨਾਤਮਕ ਸੋਚ ਵਿਚ ਮੁਹਾਰਤ ਹਾਸਿਲ ਕਰਨ, ਉੱਦਮਤਾ ਵਿਚ ਮੁਹਾਰਤ ਹਾਸਿਲ ਕਰਨ, ਵਿਚਾਰ ਤੋਂ ਪੈਮਾਨੇ ਤੱਕ ਅਤੇ ਔਰਤਾਂ ਲਈ ਉੱਦਮਤਾ, ਵਿਚਾਰਾਂ ਤੋਂ ਉੱਦਮ ਤੱਕ ਪੇਸ਼ ਕੀਤੇ ਜਾਣਗੇ। ਹਰੇਕ ਕੋਰਸ ਵਿਚ ਤਿੰਨ ਅਕਾਦਮਿਕ ਕ੍ਰੈਡਿਟ ਹੁੰਦੇ ਹਨ ਤੇ ਅੱਠ ਹਫ਼ਤਿਆਂ ਵਿਚ 45 ਘੰਟੇ ਦੀ ਸਿਖਲਾਈ ਸ਼ਾਮਿਲ ਹੈ, ਜਿਸ ਵਿਚ 33 ਘੰਟੇ ਸਿਖਲਾਈ ਅਤੇ 12 ਘੰਟੇ ਦੇ ਲਾਈਵ ਸੈਸ਼ਨ ਸ਼ਾਮਿਲ ਹਨ। ਇਹ ਕੋਰਸ ਜਨਵਰੀ ਤੋਂ ਸ਼ੁਰੂ ਹੋ ਕੇ ਤਿੰਨ ਸਮੂਹਾਂ ਵਿਚ ਦਿੱਤੇ ਜਾਣਗੇ। ਇਹ ਕੋਰਸ ਪੰਜਾਬ ਯੂਨੀਵਰਸਿਟੀ ਦੇ ਅੰਡਰਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਪੀਯੂ ਫੈਕਲਟੀ ਮੈਂਬਰਾਂ, ਬਾਹਰੀ ਸਿਖਿਆਰਥੀਆਂ, ਭਾਰਤ ਵਿਚ ਕੰਮ ਕਰਨ ਵਾਲੇ ਪੇਸ਼ੇਵਰਾਂ ਅਤੇ ਅੰਤਰਰਾਸ਼ਟਰੀ ਸਿਖਿਆਰਥੀਆਂ ਲਈ ਖੁੱਲ੍ਹੇ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੰਦੀ ਛੋੜ ਦਿਵਸ 8 ਨੂੰ ਅਗਲੀ ਖ਼ਬਰ ਹਰਦੀਪ ਸਿੰਘ ਮੁੰਡੀਆਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 11 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ
Ad Position 24