05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਿਆਹੁਤਾ ਨੂੰ ਬੇਹੋਸ਼ ਕਰ ਕੇ ਜਬਰ-ਜਨਾਹ ਕਰਨ ਵਾਲੇ ਨੂੰ 10 ਸਾਲਾਂ ਦੀ ਕੈਦ ਤੇ 30 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ

ਐੱਸ. ਏ.

Ad Position 21
No active advertisement
ਅਜੀਤ ਡੈਸਕ 05-11-2026
ਐੱਸ. ਏ. ਐੱਸ. ਨਗਰ, 4 ਨਵੰਬਰ (ਕਪਿਲ ਵਧਵਾ)-ਇਕ ਵਿਆਹੁਤਾ ਔਰਤ ਨੂੰ ਖਾਣੇ ਵਿਚ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕਰਨ ਤੋਂ ਬਾਅਦ ਜਬਰ-ਜਨਾਹ ਕਰਨ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲ ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਮੁਹਾਲੀ ਦੀ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਰੋਹਤਾਸ਼ ਕੁਮਾਰ ਨੂੰ 10 ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਅਦਾਲਤ ਨੇ ਮੁਲਜ਼ਮ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੁੱਲ 30 ਹਜ਼ਾਰ ਰੁ. ਜੁਰਮਾਨਾ ਵੀ ਲਗਾਇਆ ਹੈ। ਪੁਲਿਸ ਰਿਪੋਰਟ ਮੁਤਾਬਿਕ ਦੋਸ਼ੀ ਰੋਹਤਾਸ਼ ਕੁਮਾਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਕੰਮ ਦੀ ਭਾਲ ਵਿਚ ਮੁਹਾਲੀ ਆਇਆ ਸੀ। ਉਸ ਨੇ ਆਪਣੇ ਆਪ ਨੂੰ ਪੀੜਤਾ ਦੇ ਇਕ ਰਿਸ਼ਤੇਦਾਰ ਦਾ ਜਾਣਕਾਰ ਦੱਸਿਆ ਸੀ। ਪਰਿਵਾਰ ਨੇ ਹਮਦਰਦੀ ਵਜੋਂ ਉਸ ਦੀ ਮਦਦ ਕਰਦਿਆਂ ਉਸ ਨੂੰ ਆਪਣੇ ਕਿਰਾਏ ਦੇ ਮਕਾਨ ਦੇ ਨਾਲ ਹੀ ਇਕ ਕਮਰਾ ਲੈ ਕੇ ਦਿੱਤਾ ਸੀ। ਜੂਨ 2024 ਵਿਚ ਇਕ ਦਿਨ ਪੀੜਤਾ ਜਦੋਂ ਉਸ ਦੇ ਕਹਿਣ ‘ਤੇ ਉਸ ਦੇ ਕਮਰੇ ਅੰਦਰ ਉਸ ਨੂੰ ਖਾਣਾ ਦੇਣ ਲਈ ਗਈ ਤਾਂ ਮੁਲਜ਼ਮ ਨੇ ਕਥਿਤ ਤੌਰ ‘ਤੇ ਖਾਣੇ ਵਿਚ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਮੁਲਜ਼ਮ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਇਸ ਤੋਂ ਬਾਅਦ ਮੁਲਜ਼ਮ ਨੇ ਤਸਵੀਰਾਂ ਵਟਸਐਪ ਅਤੇ ਫੇਸਬੁੱਕ ‘ਤੇ ਵਾਇਰਲ ਕਰਨ ਦੇ ਨਾਲ-ਨਾਲ ਪੀੜਤਾ ਦੇ ਮਕਾਨ ਮਾਲਕ ਅਤੇ ਰਿਸ਼ਤੇਦਾਰਾਂ ਨੂੰ ਭੇਜਣ ਦੀਆਂ ਧਮਕੀਆਂ ਦੇ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਬਦਨਾਮੀ ਦੇ ਡਰੋਂ ਪੀੜਤਾ ਨੇ ਉਸ ਨੂੰ ਨਕਦੀ ਅਤੇ ਸੋਨੇ ਦੀ ਮੁੰਦਰੀ ਤੇ ਲਾਕੇਟ ਵਰਗੇ ਗਹਿਣੇ ਵੀ ਦੇ ਦਿੱਤੇ। ਮੁਲਜ਼ਮ ਵਲੋਂ ਲਗਾਤਾਰ ਧਮਕੀਆਂ ਦੇਣ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ ਅਤੇ ਜਾਂਚ ਦੌਰਾਨ ਸਬੂਤ ਮਿਟਾਉਣ ਸਮੇਤ ਹੋਰਨਾਂ ਧਾਰਾਵਾਂ ਵੀ ਜੋੜੀਆਂ ਗਈਆਂ। ਇਸ ਸੰਬੰਧੀ ਥਾਣਾ ਬਲੌਂਗੀ ਵਿਖੇ 14 ਮਾਰਚ 2025 ਨੂੰ ਬਣਦੀਆਂ ਧਾਰਾਵਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਅਤੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਵਲੋਂ ਪੇਸ਼ ਕੀਤੇ ਗਏ ਤਕਨੀਕੀ ਸਬੂਤ ਅਤੇ ਤਮਾਮ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਧੀਕ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿੱਤਾ। ਅਦਾਲਤ ਵਲੋਂ 4 ਨਵੰਬਰ ਨੂੰ ਸੁਣਾਏ ਗਏ ਫ਼ੈਸਲੇ ਅਨੁਸਾਰ ਮੁਲਜ਼ਮ ਨੂੰ ਜਬਰ-ਜਨਾਹ ਦੇ ਮਾਮਲੇ ਵਿਚ 10 ਸਾਲਾਂ ਦੀ ਸਖ਼ਤ ਕੈਦ ਅਤੇ 20 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਉਸ ਨੂੰ 6 ਮਹੀਨਿਆਂ ਦੀ ਵਾਧੂ ਕੈਦ ਕੱਟਣੀ ਪਵੇਗੀ। ਇਸੇ ਤਰ੍ਹਾਂ ਧਾਰਾ 328 ਤਹਿਤ 5 ਸਾਲ ਦੀ ਸਖ਼ਤ ਕੈਦ ਅਤੇ 5 ਹਜ਼ਾਰ ਰੁ. ਜੁਰਮਾਨਾ, ਜਦਕਿ ਆਈ. ਟੀ. ਐਕਟ ਦੀ ਧਾਰਾ 67-ਏ ਤਹਿਤ 3 ਸਾਲਾਂ ਦੀ ਸਖ਼ਤ ਕੈਦ ਅਤੇ 5 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰੀਂ ਸੀਜ਼ਨ ਦੌਰਾਨ ਮਿਲਾਵਟਖੋਰੀ ਤੇ ਤਿੱਖੀ ਨਜ਼ਰ: 110 ਕੁਇੰਟਲ ਅਸੁਰੱਖਿਅਤ ਖਾਧ ਪਦਾਰਥ ਜ਼ਬਤ, 50 ਕੁਇੰਟਲ ਮਿਲਾਵਟੀ ਦ... ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਲਈ ਮੁਹਾਲੀ ਤੋਂ ਬੇਦੀ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਰਵਾਨਾ
Ad Position 24