ਪੰਜਾਬ ਯੂਨੀਵਰਸਿਟੀ ਦੀ ਟੀਮ ਚਾਲੰਤ ਚਾਡ ਨੇ ਵਾਤਾਵਰਨ ਸਥਿਰਤਾ ’ਤੇ ਵਾਲ ਪੇਂਟਿੰਗ ਮੁਕਾਬਲੇ ’ਚੋਂ ਅੱਵਲ
ਚੰਡੀਗੜ੍ਹ, 5 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕੁੜੀਆਂ ਦੇ ਹੋਸਟਲ 1 ਤੇ 2 ਅਤੇ ਮੁੰਡਿਆਂ ਦੇ ਹੋਸਟਲ 4 ਦੀ ਟੀਮ ਚਲੰਤ ਚਾਡ ਨੇ ਗ੍ਰੀਨ ਹੋਸਟਲ ਇਨੀਸ਼ੀਏਟਿਵ ਅਧੀਨ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ.
ਚੰਡੀਗੜ੍ਹ, 5 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕੁੜੀਆਂ ਦੇ ਹੋਸਟਲ 1 ਤੇ 2 ਅਤੇ ਮੁੰਡਿਆਂ ਦੇ ਹੋਸਟਲ 4 ਦੀ ਟੀਮ ਚਲੰਤ ਚਾਡ ਨੇ ਗ੍ਰੀਨ ਹੋਸਟਲ ਇਨੀਸ਼ੀਏਟਿਵ ਅਧੀਨ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਦੇ ਸਹਿਯੋਗ ਨਾਲ ਵਾਤਾਵਰਨ ਸਥਿਰਤਾ ’ਤੇ ਇਕ ਵਾਲ (ਕੰਧ) ਚਿੱਤਰਕਾਰੀ ਮੁਕਾਬਲੇ ਵਿਚ ਪਹਿਲਾ ਇਨਾਮ ਜਿੱਤਿਆ ਪ੍ਰਾਪਤ ਕੀਤਾ ਹੈ। ਮੁਕਾਬਲੇ ਵਿਚ ਵੱਖ-ਵੱਖ ਯੂਨੀਵਰਸਿਟੀ ਵਿਭਾਗਾਂ ਤੇ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੀਆਂ 20 ਟੀਮਾਂ ਨੇ ਭਾਗ ਲਿਆ। ਇਸ ਸਮਾਗਮ ਦੇ ਹਿੱਸੇ ਵਜੋਂ ਵੱਖ-ਵੱਖ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਲਗਪਗ 60 ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ ਸਨ। ਟੀਮ ਡੀ. ਏ. ਵੀ. ਨੇ ਦੂਜਾ ਇਨਾਮ ਪ੍ਰਾਪਤ ਕੀਤਾ, ਉਸ ਤੋਂ ਬਾਅਦ ਟੀਮ ਵਾਲ ਪੇਂਟਿੰਗ ਤੀਜੇ ਸਥਾਨ ’ਤੇ ਰਹੀ, ਜਦਕਿ ਟੀਮ ਕ੍ਰਿਭਵ ਨੇ ਚੌਥਾ ਇਨਾਮ ਜਿੱਤਿਆ। ਟੀਮ ਸੋਰੇਮ ਸਪੈਸ਼ਲ ਸਕੂਲ ਨੂੰ ਵਾਲ ਪੇਂਟਿੰਗ ਮੁਕਾਬਲੇ ਵਿਚ ਇਕ ਵਿਸ਼ੇਸ਼ ਇਨਾਮ ਮਿਲਿਆ। ਸਮਾਗਮ ’ਚ ਪੰਜਾਬ ਯੂਨੀਵਰਸਿਟੀ ਦੀ ਖੋਜ ਅਤੇ ਵਿਕਾਸ ਸੈੱਲ ਦੇ ਡੀਨ ਪ੍ਰੋ. ਸਵਿਤਾ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਨਵਰਾਜ ਸੰਧੂ ਆਈ. ਏ. ਐਸ (ਸੇਵਾਮੁਕਤ) ਵਿਸ਼ੇਸ਼ ਮਹਿਮਾਨ ਸਨ। ਪ੍ਰਿਆ ਐਸ ਟੰਡਨ ਵਾਈਸ-ਪ੍ਰੈਜ਼ੀਡੈਂਟ ਕੰਪੀਟੈਂਟ ਫਾਊਂਡੇਸ਼ਨ ਅਤੇ ਪ੍ਰੋ. ਵਾਈ. ਪੀ. ਵਰਮਾ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਵੀ ਹੋਸਟਲ ਵਾਰਡਨ ਅਤੇ ਯੂਨੀਵਰਸਿਟੀ ਦੇ ਹੋਰ ਸਟਾਫ਼ ਮੈਂਬਰਾਂ ਦੇ ਨਾਲ ਮੌਜੂਦ ਸਨ। ਜਿਊਰੀ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾਕਾਰ ਸਵਰਨ ਬਰਨਾਲਾ, ਡਾ. ਅਲਕਾ ਡੀ. ਏ. ਵੀ. ਕਾਲਜ ਸੈਕਟਰ 10 ਚੰਡੀਗੜ੍ਹ ਤੇ ਪ੍ਰੋ. ਜਗਤੇਜ ਕੌਰ ਕਲਾ ਇਤਿਹਾਸ ਅਤੇ ਵਿਜ਼ੂਅਲ ਆਰਟਸ ਵਿਭਾਗ ਪੰਜਾਬ ਯੂਨੀਵਰਸਿਟੀ ਸ਼ਾਮਿਲ ਸਨ। ਪ੍ਰੋਗਰਾਮ ਦਾ ਤਾਲਮੇਲ ਡਾ: ਅੰਜੂ ਗੋਇਲ ਵਾਰਡਨ ਗਰਲਜ਼ ਹੋਸਟਲ 1, ਡਾ ਪਾਪੀਆ ਮੁਖਰਜੀ ਵਾਰਡਨ ਗਰਲਜ਼ ਹੋਸਟਲ 2, ਡਾ ਨਵੀਨ ਵਾਰਡਨ ਲੜਕਿਆਂ ਦੇ ਹੋਸਟਲ 4, ਡਾ: ਰੋਹਿਨੀ ਸ਼ਰਮਾ ਡੀ. ਸੀ. ਐਸ. ਏ. ਤੇ ਡਾ. ਅਨੁਪਮਾ ਬਾਹਰੀ ਐਨ. ਐਸ. ਐਸ. ਕੋਆਰਡੀਨੇਟਰ ਵਜੋ ਪੇਸ਼ ਹੋਏ।