ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਮਾਨ ਸਰਕਾਰ ਵਲੋਂ ਬੱਸ ਅੱਡਿਆਂ, ਤਹਿਸੀਲਾਂ, ਡੀ. ਸੀ. ਤੇ ਐਮ. ਸੀ. ਦਫ਼ਤਰਾਂ ਵਿਚ ਕਰੇਗੀ 100 ਕੰਟੀਨਾਂ ਦੀ ਸ਼ੁਰੂਆਤ-ਚੀਮਾ
ਚੰਡੀਗੜ੍ਹ, 5 ਨਵੰਬਰ (ਵਿਕਰਮਜੀਤ ਸਿੰਘ ਮਾਨ)-ਜ਼ਮੀਨੀ ਪੱਧਰ ’ਤੇ ਔਰਤਾਂ ਦੇ ਸਸ਼ਕਤੀਕਰਨ ਤੇ ਲੋਕ-ਪੱਖੀ ਸ਼ਾਸਨ ਵੱਲ ਇਕ ਵੱਡਾ ਕਦਮ ਚੁੱਕਦਿਆਂ, ਭਗਵੰਤ ਮਾਨ ਸਰਕਾਰ ਸੂਬੇ ਦੇ ਪ੍ਰਮੁੱਖ ਜਨਤਕ ਅਦਾਰਿਆਂ ਵਿਚ 100 ਸਵੈ-ਸਹਾਇਤਾ ਸਮੂਹਾਂ (ਐਸ. ਐਚ.
ਚੰਡੀਗੜ੍ਹ, 5 ਨਵੰਬਰ (ਵਿਕਰਮਜੀਤ ਸਿੰਘ ਮਾਨ)-ਜ਼ਮੀਨੀ ਪੱਧਰ ’ਤੇ ਔਰਤਾਂ ਦੇ ਸਸ਼ਕਤੀਕਰਨ ਤੇ ਲੋਕ-ਪੱਖੀ ਸ਼ਾਸਨ ਵੱਲ ਇਕ ਵੱਡਾ ਕਦਮ ਚੁੱਕਦਿਆਂ, ਭਗਵੰਤ ਮਾਨ ਸਰਕਾਰ ਸੂਬੇ ਦੇ ਪ੍ਰਮੁੱਖ ਜਨਤਕ ਅਦਾਰਿਆਂ ਵਿਚ 100 ਸਵੈ-ਸਹਾਇਤਾ ਸਮੂਹਾਂ (ਐਸ. ਐਚ. ਜੀ.) ਦੁਆਰਾ ਸੰਚਾਲਿਤ ਕੰਟੀਨਾਂ ਸ਼ੁਰੂ ਕਰ ਰਹੀ ਹੈ। ਇਸ ਉਪਰਾਲੇ ਦਾ ਉਦੇਸ਼ ਪੇਂਡੂ ਔਰਤਾਂ ਲਈ ਰੁਜ਼ਗਾਰ ਦੇ ਟਿਕਾਊ ਮੌਕੇ ਪੈਦਾ ਕਰਨਾ ਹੈ ਅਤੇ ਨਾਲ ਹੀ ਆਮ ਨਾਗਰਿਕਾਂ ਨੂੰ ਸਸਤਾ, ਸਾਫ਼-ਸੁਥਰਾ, ਘਰ ਵਰਗਾ ਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਹੈ, ਜਿਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਮਹਿਲਾ ਦਿਵਸ ਸਮਾਗਮਾਂ ਦੌਰਾਨ ਕੀਤਾ ਗਿਆ ਇਕ ਅਹਿਮ ਵਾਅਦਾ ਪੂਰਾ ਹੁੰਦਾ ਹੈ। ਇਸ ਪਾਇਲਟ ਪ੍ਰਾਜੈਕਟ ਦਾ ਵਿੱਤ-ਤੇ-ਯੋਜਨਾ ਭਵਨ, ਸੈਕਟਰ 33 ਚੰਡੀਗੜ੍ਹ ਵਿਖੇ ਉਦਘਾਟਨ ਕਰਦਿਆਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਪੰਜਾਬ ਰੋਡਵੇਜ਼ ਦੇ ਬੱਸ ਸਟੈਂਡਾਂ, ਤਹਿਸੀਲਾਂ, ਡੀ. ਸੀ. ਤੇ ਐਮ. ਸੀ. ਦਫ਼ਤਰਾਂ, ਵਿਭਾਗੀ ਹੈੱਡਕੁਆਰਟਰਾਂ ਅਤੇ ਸੂਬੇ ਭਰ ਦੇ ਪ੍ਰਮੁੱਖ ਜਨਤਕ ਅਦਾਰਿਆਂ ਵਿਚ 100 ਐਸ. ਐਚ. ਜੀ. ਸੰਚਾਲਿਤ ਕੰਟੀਨਾਂ ਸਥਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟੀਨਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਸਰਕਾਰੀ ਦਫ਼ਤਰਾਂ ਵਿਚ ਮੁਫ਼ਤ ਜਗ੍ਹਾ, ਬਿਜਲੀ ਤੇ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਇਨ੍ਹਾਂ ਯੂਨਿਟਾਂ ਦੇ ਸੁਚਾਰੂ ਕੰਮਕਾਜ ਦੀ ਸਹੂਲਤ ਲਈ ਰਸੋਈ ਦਾ ਸਾਮਾਨ ਤੇ ਬਰਤਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿੱਤ-ਤੇ-ਯੋਜਨਾ ਭਵਨ ਚੰਡੀਗੜ੍ਹ ਵਿਖੇ ਇਕ ਪਾਇਲਟ ਕੰਟੀਨ ਰਾਹੀਂ ਇਸ ਮਾਡਲ ਦੀ ਸਫਲਤਾ ਪਹਿਲਾਂ ਹੀ ਸਾਡੇ ਸਾਹਮਣੇ ਹੈ। ਮੁਹਾਲੀ-ਅਧਾਰਤ ਐਸ. ਐਚ. ਜੀਜ਼ ਦੀਆਂ ਔਰਤਾਂ ਦੁਆਰਾ ਚਲਾਈ ਜਾ ਰਹੀ ਇਹ ਕੰਟੀਨ ਸਫ਼ਲਤਾਪੂਰਵਕ ਤਾਜ਼ਾ ਨਾਸ਼ਤਾ, ਦੁਪਹਿਰ ਦਾ ਖਾਣਾ ਤੇ 26-ਆਈਟਮਾਂ ਵਾਲਾ ਮੀਨੂ ਪਰੋਸ ਰਹੀ ਹੈ। ਚੀਮਾ ਨੇ ਕਿਹਾ ਕਿ ਇਸ ਪਹਿਲਕਦਮੀ ਦਾ 100 ਥਾਵਾਂ ’ਤੇ ਵਿਸਥਾਰ ਕਰਕੇ, ਅਸੀਂ ਪੂਰੇ ਪੰਜਾਬ ਦੀਆਂ ਪੇਂਡੂ ਔਰਤਾਂ ਲਈ ਰੁਜ਼ਗਾਰ ਦਾ ਇਕ ਟਿਕਾਊ ਈਕੋਸਿਸਟਮ ਬਣਾ ਰਹੇ ਹਾਂ। ਇਸ ਮੌਕੇ ਏ. ਸੀ. ਐਸ. (ਵਿੱਤ) ਆਲੋਕ ਸ਼ੇਖਰ, ਸਕੱਤਰ (ਪੇਂਡੂ ਵਿਕਾਸ) ਅਰਸ਼ਦੀਪ ਥਿੰਦ, ਜੇ. ਡੀ. ਸੀ. (ਪੇਂਡੂ ਵਿਕਾਸ) ਸ਼ੀਨਾ ਅਗਰਵਾਲ, ਡਾਇਰੈਕਟਰ (ਖਜ਼ਾਨਾ ਅਤੇ ਲੇਖਾ) ਅਰਵਿੰਦ ਕੁਮਾਰ ਐਮ. ਕੇ., ਏ. ਸੀ. ਈ. ਓ. (ਪੇਂਡੂ ਵਿਕਾਸ) ਰੁਪਾਲੀ ਟੰਡਨ, ਅਤੇ ਮੈਂਬਰ (ਪੀ.ਡੀ.ਸੀ.) ਵੈਭਵ ਮਹੇਸ਼ਵਰੀ ਵੀ ਹਾਜ਼ਰ ਸਨ।