06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਆਈਫੌਰੈਸਟ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਵਿਆਪਕ ਨਿਗਰਾਨੀ ਲਈ ‘ਫਾਇਰ ਵਾਚ’ ਕੀਤਾ ਲਾਂਚ

ਚੰਡੀਗੜ੍ਹ, 5 ਨਵੰਬਰ (ਅਜਾਇਬ ਸਿੰਘ ਔਜਲਾ)-ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਪਰਾਲੀ ਸਾੜਨ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦੀ, ਜਦੋਂ ਕੋਈ ਉਪਗ੍ਰਹਿ ਕਿਸੇ ਖੇਤਰ ਦੇ ਉੱਪਰੋਂ ਲੰਘਦਾ ਹੈ, ਤਾਂ ਉਸ ਸਮੇਂ ਜਿਹੜੀ ਅੱਗ ਸਰਗਰਮ ਨਹੀਂ ਹੁੰਦੀ, ਉਹ ਉਸ ਦੀ ਨਿਗਰਾਨੀ ਵਿਚ ਨਹੀਂ ਆਉਂਦੀ। ਇਸ ਤੋਂ ਇਲਾਵਾ, ਦਰਜ ਕੀਤੀਆਂ ਅੱਗ ਦੀਆਂ ਘਟਨਾਵਾਂ ਦੀ ਗਿਣਤੀ ਤੋਂ ਇਹ ਵੀ ਪਤਾ ਨਹੀਂ ਲੱਗਦਾ ਕਿ ਅਸਲ ਵਿਚ ਕਿੰਨੀ ਖੇਤੀਬਾੜੀ ਵਾਲੀ ਜ਼ਮੀਨ ਸੜੀ ਹੈ।

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਅਜਾਇਬ ਸਿੰਘ ਔਜਲਾ)-ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਪਰਾਲੀ ਸਾੜਨ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦੀ, ਜਦੋਂ ਕੋਈ ਉਪਗ੍ਰਹਿ ਕਿਸੇ ਖੇਤਰ ਦੇ ਉੱਪਰੋਂ ਲੰਘਦਾ ਹੈ, ਤਾਂ ਉਸ ਸਮੇਂ ਜਿਹੜੀ ਅੱਗ ਸਰਗਰਮ ਨਹੀਂ ਹੁੰਦੀ, ਉਹ ਉਸ ਦੀ ਨਿਗਰਾਨੀ ਵਿਚ ਨਹੀਂ ਆਉਂਦੀ। ਇਸ ਤੋਂ ਇਲਾਵਾ, ਦਰਜ ਕੀਤੀਆਂ ਅੱਗ ਦੀਆਂ ਘਟਨਾਵਾਂ ਦੀ ਗਿਣਤੀ ਤੋਂ ਇਹ ਵੀ ਪਤਾ ਨਹੀਂ ਲੱਗਦਾ ਕਿ ਅਸਲ ਵਿਚ ਕਿੰਨੀ ਖੇਤੀਬਾੜੀ ਵਾਲੀ ਜ਼ਮੀਨ ਸੜੀ ਹੈ। ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਇੰਟਰਨੈਸ਼ਨਲ ਫੋਰਮ ਫਾਰ ਐਨਵਾਇਰਨਮੈਂਟ, ਸਸਟੇਨੇਬਿਲਿਟੀ ਐਂਡ ਟੈਕਨਾਲੋਜੀ (ਆਈਫੌਰੈਸਟ) ਨੇ ‘ਫਾਇਰ ਵਾਚ’ ਲਾਂਚ ਕੀਤਾ ਹੈ। ਇਹ ਕਈ ਉਪਗ੍ਰਹਿਆਂ ਤੋਂ ਪ੍ਰਾਪਤ ਜਾਣਕਾਰੀ ‘ਤੇ ਆਧਾਰਿਤ ਇਕ ਡੈਸ਼ਬੋਰਡ ਹੈ, ਜਿਸ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਵਧੇਰੇ ਮੁਕੰਮਲ ਤਸਵੀਰ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਆਈਫੌਰੈਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਚੰਦਰ ਭੂਸ਼ਣ ਨੇ ਕਿਹਾ, “ਮੌਜੂਦਾ ਨਿਗਰਾਨੀ ਪ੍ਰਣਾਲੀ ਮੁੱਖ ਤੌਰ ‘ਤੇ ਧਰੁਵੀ ਪੰਧ ਵਿਚ ਘੁੰਮਣ ਵਾਲੇ ਉਪਗ੍ਰਹਿਆਂ ਰਾਹੀਂ ਦਰਜ ਕੀਤੀਆਂ ਅੱਗ ਦੀਆਂ ਘਟਨਾਵਾਂ ਦੀ ਗਿਣਤੀ ‘ਤੇ ਨਿਰਭਰ ਕਰਦੀ ਹੈ, ਜੋ ਪਰਾਲੀ ਸਾੜਨ ਦੀ ਅਧੂਰੀ ਤਸਵੀਰ ਪੇਸ਼ ਕਰਦੀ ਹੈ। ਪ੍ਰਭਾਵਸ਼ਾਲੀ ਉਪਾਅ ਤਿਆਰ ਕਰਨ ਲਈ ਸਿਰਫ਼ ਇਹ ਜਾਣਨਾ ਕਾਫ਼ੀ ਨਹੀਂ ਕਿ ਅੱਗ ਲੱਗਣ ਦੀਆਂ ਕਿੰਨੀਆਂ ਘਟਨਾਵਾਂ ਦਰਜ ਹੋਈਆਂ ਹਨ, ਸਗੋਂ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਪਰਾਲੀ ਕਿੱਥੇ ਅਤੇ ਕਦੋਂ ਸਾੜੀ ਜਾਂਦੀ ਹੈ ਤੇ ਕਿੰਨੀ ਜ਼ਮੀਨ ਇਸ ਨਾਲ ਪ੍ਰਭਾਵਿਤ ਹੁੰਦੀ ਹੈ। ਫਾਇਰ ਵਾਚ ਇਨ੍ਹਾਂ ਸਾਰੇ ਅੰਕੜਿਆਂ ਨੂੰ ਇਕੱਠਾ ਕਰਕੇ ਨੀਤੀ ਘਾੜਿਆਂ ਅਤੇ ਆਮ ਲੋਕਾਂ ਤੱਕ ਵਧੇਰੇ ਸਹੀ ਅਤੇ ਲਾਭਦਾਇਕ ਜਾਣਕਾਰੀ ਪਹੁੰਚਾਉਂਦਾ ਹੈ।” ਉਨ੍ਹਾਂ ਕਿਹਾ ਕਿ ਵੱਖ-ਵੱਖ ਉਪਗ੍ਰਹਿ ਇਸ ਸਮੱਸਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਫਾਇਰ ਵਾਚ ਦਾ ਉਦਘਾਟਨ ਹਵਾ ਦੀ ਗੁਣਵੱਤਾ, ਖੇਤੀਬਾੜੀ ਨੀਤੀ ਤੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਬਾਰੇ ਕਰਵਾਏ ਗਏ ਇੱਕ ਵੈਬੀਨਾਰ ਦੌਰਾਨ ਕੀਤਾ ਗਿਆ। ਇਸ ਵਿਚ ਡਾ. ਚੰਦਰ ਭੂਸ਼ਣ, ਉਮੇਂਦਰ ਦੱਤ, ਕਾਰਜਕਾਰੀ ਨਿਰਦੇਸ਼ਕ, ਖੇਤੀ ਵਿਰਾਸਤ; ਪ੍ਰੋ. ਸਾਗਨਿਕ ਡੇ, ਮੁਖੀ, ਸੈਂਟਰ ਫਾਰ ਐਟਮੌਸਫੈਰਿਕ ਸਾਇੰਸਿਜ਼, ਆਈ. ਆਈ. ਟੀ. ਦਿੱਲੀ; ਨਿਧੀ ਜਮਵਾਲ, ਸੰਸਥਾਪਕ ਸੰਪਾਦਕ, ਆਨ ਏਅਰ, ਹੀਲ ਅਤੇ ਜੁਗਨੂ; ਮੁਹੰਮਦ ਰਫੀਉੱਦੀਨ, ਪ੍ਰੋਗਰਾਮ ਲੀਡ, ਸੀਈਈਡਬਲਿਊ; ਅਤੇ ਪ੍ਰੋ. ਪ੍ਰਭਜੋਤ ਸਿੰਧੂ, ਅਸਿਸਟੈਂਟ ਪ੍ਰੋਫੈਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਵੈਲੀ ਸਕੂਲ ਖਰੜ ਵਿਖੇ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਮੈਰਾਥਨ ਕਰਵਾਈ ਅਗਲੀ ਖ਼ਬਰ ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਮਾਨ ਸਰਕਾਰ ਵਲੋਂ ਬੱਸ ਅੱਡਿਆਂ, ਤਹਿਸੀਲਾਂ, ਡੀ. ਸੀ. ਤੇ ਐਮ. ਸੀ. ਦਫ਼ਤਰਾਂ ਵਿਚ ਕਰੇਗੀ...
Ad Position 24