ਵਿੱਦਿਆ ਵੈਲੀ ਸਕੂਲ ਖਰੜ ਵਿਖੇ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਮੈਰਾਥਨ ਕਰਵਾਈ
ਖਰੜ, 5 ਨਵੰਬਰ (ਗੁਰਮੁੱਖ ਸਿੰਘ ਮਾਨ)-ਵਿੱਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ‘ਰਨ ਫਾਰ ਯੂਨਿਟੀ’ ਏਕਤਾ ਲਈ ਦੌੜ ਕਰਵਾਈ ਗਈ ਤੇ ਰਾਸ਼ਟਰੀ ਏਕਤਾ ਦਿਵਸ ਮਨਾਇਆ। ਸਮਾਗਮ ਵਿਚ ਲਗਪਗ 250 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਪੰਜ ਉਮਰ ਵਰਗਾਂ 11 ਸਾਲ ਤੋਂ ਘੱਟ, 15 ਸਾਲ ਤੋਂ ਘੱਟ ਤੇ 20 ਸਾਲ ਤੋਂ ਘੱਟ, 30 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ।
ਖਰੜ, 5 ਨਵੰਬਰ (ਗੁਰਮੁੱਖ ਸਿੰਘ ਮਾਨ)-ਵਿੱਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ‘ਰਨ ਫਾਰ ਯੂਨਿਟੀ’ ਏਕਤਾ ਲਈ ਦੌੜ ਕਰਵਾਈ ਗਈ ਤੇ ਰਾਸ਼ਟਰੀ ਏਕਤਾ ਦਿਵਸ ਮਨਾਇਆ। ਸਮਾਗਮ ਵਿਚ ਲਗਪਗ 250 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਪੰਜ ਉਮਰ ਵਰਗਾਂ 11 ਸਾਲ ਤੋਂ ਘੱਟ, 15 ਸਾਲ ਤੋਂ ਘੱਟ ਤੇ 20 ਸਾਲ ਤੋਂ ਘੱਟ, 30 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ। ਸਮਾਗਮ ਵਿਚ ਪੰਜਾਬ ਯੂਥ ਬੋਰਡ ਦੇ ਚੇਅਰਮੈਨ ਤੇ ‘ਆਪ’ ਦੇ ਹਲਕਾ ਇੰਚਾਰਜ਼ ਪਰਮਿੰਦਰ ਸਿੰਘ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਤੇ ਸਾਬਕਾ ਕੌਸਲਰ ਹਰਿੰਦਰਪਾਲ ਸਿੰਘ ਜੌਲੀ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਹ ਦੌੜਾ ਸੰਨੀ ਇਨਕਲੇਵ ਸਥਿਤ ਪ੍ਰੋ. ਅਲਟੀਮੇਟ ਜਿੰਮ ਤੋਂ ਆਰੰਭ ਹੋ ਕੇ ‘ਅਮਾਲੀ ਰੈਸਟੋਰੈਂਟ’ ਤੇ ਸਮਾਪਿਤ ਹੋਈ, ਜਿਸ ਦਾ ਉਦੇਸ਼ ਤੰਦਰੁਸਤੀ, ਅਨੁਸਾਸਨ ਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਸੀ। ਮੁੱਖ ਮਹਿਮਾਨ ਵਲੋਂ ਜੇਤੂਆਂ ਦਾ ਸਨਮਾਨ ਕੀਤਾ ਅਤੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਿੰ. ਡਾ. ਸੁਮਨ ਲਤਾ ਨੇ ਕਿਹਾ ਕਿ ਜਿਥੇ ਤੰਦਰੁਸਤੀ, ਆਪਸੀ ਮਿਲਵਰਤਨ, ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਸਕੂਲ ਦੀ ਚੇਅਰਪਰਸਨ ਸੁਰਿੰਦਰ ਕੌਰ, ਡਾਇਰੈਕਟਰ ਸਿਮਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਅਤੇ ਦੀਆਂ ਸੁਹਿਰਦ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।