ਝੋਨੇ ਦੀ ਖ਼ਰੀਦ ਬੰਦ ਹੋਣ ’ਤੇ ਭਾਕਿਯੂ ਸਿੱਧੂਪੁਰ ਨੇ ਦਿੱਤਾ ਰੋਸ ਧਰਨਾ
ਖਰੜ, 5 ਨਵੰਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਮਾਰਕੀਟ ਕਮੇਟੀ ਖਰੜ ਦੇ ਦਫ਼ਤਰ ਅੱਗੇ ਮੰਡੀਆਂ ਝੋਨੇ ਨਾ ਖ਼ਰੀਦਣ ’ਤੇ ਰੋਸ ਵਜੋਂ ਰੋਸ ਧਰਨਾ ਦਿੱਤਾ ਤੇ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਦੇ ਨਾਂਅ ’ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਪਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਝੋਨੇ ਦੀ ਖ਼ਰੀਦ ਬੰਦ ਨਹੀ ਕੀਤੀ ਜਾਵੇਗੀ ਤੇ ਕਿਸਾਨਾਂ ਦਾ ਸਾਰਾ ਝੋਨਾ ਖ਼ਰੀਦਿਆ ਜਾਵੇ ਅਤੇ ਝੋਨਾ ਖੇਤਾਂ ਵਿਚ ਮੁੱਕਣ ਤੱਕ ਖ਼ਰੀਦ ਜਾਰੀ ਰਹੇਗੀ।
ਖਰੜ, 5 ਨਵੰਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਮਾਰਕੀਟ ਕਮੇਟੀ ਖਰੜ ਦੇ ਦਫ਼ਤਰ ਅੱਗੇ ਮੰਡੀਆਂ ਝੋਨੇ ਨਾ ਖ਼ਰੀਦਣ ’ਤੇ ਰੋਸ ਵਜੋਂ ਰੋਸ ਧਰਨਾ ਦਿੱਤਾ ਤੇ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਦੇ ਨਾਂਅ ’ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਪਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਝੋਨੇ ਦੀ ਖ਼ਰੀਦ ਬੰਦ ਨਹੀ ਕੀਤੀ ਜਾਵੇਗੀ ਤੇ ਕਿਸਾਨਾਂ ਦਾ ਸਾਰਾ ਝੋਨਾ ਖ਼ਰੀਦਿਆ ਜਾਵੇ ਅਤੇ ਝੋਨਾ ਖੇਤਾਂ ਵਿਚ ਮੁੱਕਣ ਤੱਕ ਖ਼ਰੀਦ ਜਾਰੀ ਰਹੇਗੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਮੇਹਰ ਸਿੰਘ ਥੇੜੀ, ਰਵਿੰਦਰ ਸਿੰਘ ਦੇਹ ਕਲਾਂ, ਹਰੀਬਚਨ ਰੰਗੀਆਂ ਸਮੇਤ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਕੱਲ੍ਹ ਤੋਂ ਮੰਡੀਆਂ ਵਿਚ ਝੋਨਾ ਖ਼ਰੀਦਿਆ ਜਾਵੇਗਾ ਜਦ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਜੋ ਪਛੇਤਾ ਝੋਨਾ ਲੱਗਿਆ ਹੈ ਉਹ ਅਜੇ ਖੇਤਾਂ ਵਿਚ ਖੜ੍ਹਾ ਹੈ ਤਾਂ ਫਿਰ ਕਿਸਾਨ ਪਛੇਤਾ ਝੋਨਾ ਕਿੱਥੇ ਸੁੱਟੇਗਾ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕਿਸਾਨਾਂ ਦਾ ਸਾਰਾ ਝੋਨਾ ਮੰਡੀਆਂ ਵਿਚ ਨਹੀ ਆਉੁਦਾ ਤੱਕ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਜਾਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਡੀ. ਏ. ਪੀ. ਦੀ ਖਾਦ ਨਹੀਂ ਮਿਲ ਰਹੀ। ਇਸ ਮੌਕੇ ਹਕੀਕਤ ਸਿੰਘ ਘੜੂੰਆਂ, ਉਜਾਗਰ ਸਿੰਘ ਧੜਾਕ, ਪ੍ਰਦੀਪ ਸਿੰਘ ਨਿਆਮੀਆਂ, ਬਹਾਦਰ ਸਿੰਘ ਨਿਆਮੀਆਂ, ਅਵਤਾਰ ਸਿੰਘ ਜੰਡਪੁਰ, ਹਰਚੰਦ ਸਿੰਘ ਗੜਾਗਾਂ ਸਮੇਤ ਹੋਰ ਅਹੁਦੇਦਾਰ ਤੇ ਕਿਸਾਨ ਹਾਜ਼ਰ ਸਨ।