06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੀਵਾਲੀ ‘ ਤੇ ਘਰ ਲਿਆਓ ਖੁਸ਼ੀਆਂ , ਰੈਡੀ - ਟੂ - ਮੂਵ ਘਰ ਦੇ ਨਾਲ ਤੁਰੰਤ ਰਜਿਸਟਰੀ ਤੇ ਪਜ਼ੈਸ਼ਨ - ਮੋਂਗਾ ਇਨਫ੍ਰਾਟੈਕਸ

ਚੰਡੀਗੜ੍ਹ, 5 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਅ. ਬ.)-ਤਿਉਹਾਰਾਂ ਦੇ ਇਸ ਖ਼ਾਸ ਮੌਕੇ ਮੋਂਗਾ ਇਨਫ੍ਰਾਟੈਕਸ ਅੰਬਾਲਾ ਕੈਂਟ ਵਲੋਂ ਆਪਣੇ ਸੁਪਨਿਆਂ ਦਾ ਘਰ ਖਰੀਦਣ ਦੀ ਇੱਛਾ ਰੱਖਣ ਵਾਲਿਆਂ ਲਈ ਇਕ ਖ਼ਾਸ ਤੋਹਫ਼ਾ ਲਿਆਂਦਾ ਗਿਆ ਹੈ। ‘ਇਸ ਦੀਵਾਲੀ ਆਪਣਿਆਂ ਨੂੰ ਦਿਓ ਆਪਣੇ ਘਰ ਦਾ ਤੋਹਫ਼ਾ’ ਦੇ ਪਿਆਰੇ ਸੰਦੇਸ਼ ਨਾਲ ਇਹ ਪ੍ਰਾਜੈਕਟ ਸਿੱਧੇ ਰਹਿਣ ਲਈ ਤਿਆਰ (ਰੈਡੀ-ਟੂ-ਮੂਵ) ਘਰ ਖਰੀਦਣ ਦਾ ਸ਼ਾਨਦਾਰ ਮੌਕਾ ਦੇ ਰਿਹਾ ਹੈ। ਅੰਬਾਲਾ-ਜਗਾਧਰੀ ਰੋਡ ‘ਤੇ ਸਥਿਤ ਸੈਕਟਰ-42 (ਏ. ਟੀ. ਐੱਫ. ਐੱਲ.-ਹਰਮਨ ਸਿਟੀ) ਵਿਚ 50 ਏਕੜ ਤੋਂ ਵੱਧ ਖੇਤਰ ਵਿਚ ਫੈਲੇ ਇਸ ਸ਼ਾਨਦਾਰ ਰਿਹਾਇਸ਼ੀ ਪ੍ਰਾਜੈਕਟ ਵਿਚ ਰੈਡੀ-ਟੂ-ਮੂਵ 3 ਬੀ. ਐੱਚ. ਕੇ. ਫਲੈਟ (ਫਲੋਰ), ਇੰਡੀਪੈਂਡੈਂਟ ਕੋਠੀਆਂ ਤੇ ਰਿਹਾਇਸ਼ੀ ਪਲਾਟਾਂ ਦੇ ਕਈ ਵਧੀਆ ਵਿਕਲਪ ਉਪਲਬਧ ਹਨ। ਇਥੇ 3 ਬੀ. ਐੱਚ. ਕੇ. ਫਲੈਟ (ਫਲੋਰ) ਦੀ ਸ਼ੁਰੂਆਤੀ ਕੀਮਤ ਸਿਰਫ਼ 34.95 ਲੱਖ ਰੁਪਏ ਹੈ, ਜਦਕਿ ਇੰਡੀਪੈਂਡੈਂਟ ਕੋਠੀ ਦੀ ਕੀਮਤ ਸਿਰਫ਼ 45 ਲੱਖ ਰੁਪਏ ਹੈ। ਇਸ ਤੋਂ ਇਲਾਵਾ ਪਲਾਟਾਂ ਦੀ ਕੀਮਤ 30,000 ਰੁਪਏ ਪ੍ਰਤੀ ਵਰਗ ਗਜ਼ ਤੋਂ ਸ਼ੁਰੂ ਹੈ। ਵਧਦੀ ਮੰਗ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਵਿਚ ਕੀਮਤਾਂ ਵਿਚ ਬਦਲਾਅ ਸੰਭਵ ਹੈ। ਅੰਬਾਲਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਲਗਪਗ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਹ ਪ੍ਰਾਜੈਕਟ ਆਵਾਜਾਈ ਅਤੇ ਸੰਪਰਕ ਦੇ ਲਿਹਾਜ਼ ਨਾਲ ਕਾਫ਼ੀ ਸੁਵਿਧਾਜਨਕ ਹੈ। ਇਥੇ 30, 45, 60 ਅਤੇ 80 ਫੁੱਟ ਚੌੜੀਆਂ ਸੜਕਾਂ, ਹਰੇ-ਭਰੇ ਪਾਰਕ, ਚਾਰੋਂ ਪਾਸੇ ਹਰਿਆਲੀ ਤੇ ਖੁੱਲ੍ਹਾ ਵਾਤਾਵਰਨ ਇਕ ਤਾਜ਼ਗੀ ਭਰੀ ਤੇ ਸਿਹਤਮੰਦ ਜ਼ਿੰਦਗੀ ਦਾ ਅਹਿਸਾਸ ਕਰਵਾਉਂਦੇ ਹਨ। ਸਾਈਟ ਆਫ਼ਿਸ: ਸ਼ੋਅਰੂਮ ਨੰਬਰ 1-2, ਸੈਕਟਰ-42 (ਏ. ਟੀ. ਐੱਫ. ਐੱਲ.-ਹਰਮਨ ਸਿਟੀ), ਜਗਾਧਰੀ ਰੋਡ, ਅੰਬਾਲਾ ਕੈਂਟ।
Ad Position 22
No active advertisement
ਪਿਛਲੀ ਖ਼ਬਰ ਡਾਬਰ ਰੀਅਲ ਵਲੋਂ ‘ਰੀਅਲ ਗ੍ਰੀਟਿੰਗਜ਼’ ਦੀਵਾਲੀ ਗਿਫਟ ਕਲੈਕਸ਼ਨ ਲਾਂਚ ਅਗਲੀ ਖ਼ਬਰ ਝੋਨੇ ਦੀ ਖ਼ਰੀਦ ਬੰਦ ਹੋਣ ’ਤੇ ਭਾਕਿਯੂ ਸਿੱਧੂਪੁਰ ਨੇ ਦਿੱਤਾ ਰੋਸ ਧਰਨਾ
Ad Position 24