06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਡਾਬਰ ਰੀਅਲ ਵਲੋਂ ‘ਰੀਅਲ ਗ੍ਰੀਟਿੰਗਜ਼’ ਦੀਵਾਲੀ ਗਿਫਟ ਕਲੈਕਸ਼ਨ ਲਾਂਚ

ਚੰਡੀਗੜ੍ਹ, 5 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਅ. ਬ.)-ਦੀਵਾਲੀ ਮੌਕੇ ਜਦੋਂ ਘਰ ਰੌਸ਼ਨੀਆਂ ਨਾਲ ਜਗਮਗਾ ਉੱਠਦੇ ਹਨ ਤੇ ਪਰਿਵਾਰ ਇਕੱਠੇ ਹੋ ਕੇ ਖੁਸ਼ੀਆਂ ਦਾ ਤਿਉਹਾਰ ਮਨਾਉਂਦੇ ਹਨ, ਉਸ ਸਮੇਂ ਡਾਬਰ ਇੰਡੀਆ ਲਿਮਟਿਡ ਦਾ ਪ੍ਰਮੁੱਖ ਜੂਸ ਤੇ ਪੇਅ ਪਦਾਰਥ ਬ੍ਰਾਂਡ ਰੀਅਲ ਫਰੂਟ ਜੂਸੇਜ਼ ਐਂਡ ਬੈਵਰੇਜਿਜ਼ ਆਪਣੇ ਵਿਸ਼ੇਸ਼ ‘ਰੀਅਲ ਗ੍ਰੀਟਿੰਗਜ਼’ ਦੀਵਾਲੀ ਗਿਫਟ ਕਲੈਕਸ਼ਨ ਰਾਹੀਂ ਤਿਉਹਾਰ ਵਿਚ ਸਿਹਤ ਤੇ ਤਾਜ਼ਗੀ ਦਾ ਨਵਾਂ ਰੰਗ ਜੋੜ ਰਿਹਾ ਹੈ। ਫਲਾਂ ਦੀ ਖੂਬੀ ਨਾਲ ਭਰਪੂਰ ਇਹ ਵਿਸ਼ੇਸ਼ ਗਿਫਟ ਰੇਂਜ ਖਪਤਕਾਰਾਂ ਨੂੰ ਆਪਣੇ ਪਿਆਰਿਆਂ ਤੱਕ ਸਿਹਤ, ਖੁਸ਼ਹਾਲੀ ਅਤੇ ਸਮ੍ਰਿੱਧੀ ਦੀਆਂ ਸ਼ੁਭਕਾਮਨਾਵਾਂ ਪਹੁੰਚਾਉਣ ਦਾ ਇਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ। ₹10 0 ਤੋਂ ₹520 ਤੱਕ ਦੀ ਕੀਮਤ ਵਾਲੇ ਇਹ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਗਿਫਟ ਪੈਕ ਖਪਤਕਾਰਾਂ ਨੂੰ ਆਪਣੇ ਪਰਿਵਾਰ, ਦੋਸਤਾਂ, ਸਹਿਕਰਮੀਆਂ ਤੇ ਪਿਆਰਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਇਕ ਆਕਰਸ਼ਕ ਤੇ ਸੁਵਿਧਾਜਨਕ ਮੌਕਾ ਦਿੰਦੇ ਹਨ। ਡਾਬਰ ਇੰਡੀਆ ਲਿਮਟਿਡ ਦੇ ਡਾਇਰੈਕਟਰ-ਮਾਰਕੀਟਿੰਗ ਸ੍ਰੀ ਮਯੰਕ ਕੁਮਾਰ ਨੇ ਕਿਹਾ, “ਦੀਵਾਲੀ ਖੁਸ਼ੀਆਂ ਵੰਡਣ, ਆਪਣੇ ਪਿਆਰਿਆਂ ਨਾਲ ਸਮਾਂ ਬਿਤਾਉਣ ਤੇ ਇਕੱਠੇ ਮਿਲ ਕੇ ਜਸ਼ਨ ਮਨਾਉਣ ਦਾ ਤਿਉਹਾਰ ਹੈ। ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਇਸ ਤਿਉਹਾਰ ਦੀ ਇਕ ਮਹੱਤਵਪੂਰਨ ਪ੍ਰੰਪਰਾ ਹੈ ਅਤੇ ਅੱਜ ਦੇ ਖਪਤਕਾਰ ਅਜਿਹੇ ਵਿਕਲਪਾਂ ਦੀ ਭਾਲ ਵਿਚ ਹਨ, ਜੋ ਸਿਰਫ਼ ਇਕ ਤੋਹਫ਼ਾ ਹੀ ਨਾ ਹੋਣ, ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਸ਼ੁਭਕਾਮਨਾਵਾਂ ਨੂੰ ਵੀ ਪ੍ਰਗਟ ਕਰਨ। ‘ਰੀਅਲ ਗ੍ਰੀਟਿੰਗਜ਼’ ਦੀਵਾਲੀ ਗਿਫਟ ਕਲੈਕਸ਼ਨ ਰਾਹੀਂ ਅਸੀਂ ਤਿਉਹਾਰੀ ਤੋਹਫ਼ਿਆਂ ਵਿਚ ਸਿਹਤ ਤੇ ਤਾਜ਼ਗੀ ਦਾ ਇਕ ਨਵਾਂ ਪੱਖ ਜੋੜਨਾ ਚਾਹੁੰਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਮਾਮਲਾ ਜ਼ੀਰਕਪੁਰ ‘ ਚ ਸ਼ੋਅਰੂਮਾਂ ਤੋਂ ਲੈ ਕੇ ਆਰਜ਼ੀ ਸ਼ੈੱਡਾਂ ‘ ਚ ਚੱਲ ਰਹੇ ਸੈਂਕੜੇ ਠੇਕਿਆਂ ਦੇ ਪ੍ਰਾਪਰਟੀ ਟੈਕਸ ਦਾ ਨਗਰ ਕ... ਅਗਲੀ ਖ਼ਬਰ ਦੀਵਾਲੀ ‘ ਤੇ ਘਰ ਲਿਆਓ ਖੁਸ਼ੀਆਂ , ਰੈਡੀ - ਟੂ - ਮੂਵ ਘਰ ਦੇ ਨਾਲ ਤੁਰੰਤ ਰਜਿਸਟਰੀ ਤੇ ਪਜ਼ੈਸ਼ਨ - ਮੋਂਗਾ ਇਨਫ੍ਰਾਟੈਕਸ
Ad Position 24